ਕੋਟਕਪੂਰਾ, 23 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਕੋਟਕਪੂਰੇ ਦੇ ਰਹਿਣ ਵਾਲੇ ਲਾਈਫ ਇੰਸ਼ੋਰੈਂਸ਼ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਸਿੰਗਲਾ ਇੰਸ਼ੋਰੈਂਸ਼ ਐਂਡ ਇਨਵੈਸਟਮੈਂਟ ਸਰਵਿਸ ਦੇ ਐੱਮ.ਡੀ. ਅਰੁਣ ਸਿੰਗਲਾ ਅਤੇ ਉਹਨਾਂ ਦੇ ਧਰਮ ਪਤਨੀ ਪ੍ਰੀਤੀ ਸਿੰਗਲਾ ਐੱਲ.ਆਈ.ਸੀ. ਵੱਲੋਂ ਫਰਾਂਸ ’ਚ ਹੋਣ ਵਾਲੀ ਕਾਨਫਰੰਸ ’ਚ ਸ਼ਾਮਿਲ ਹੋਣਗੇ। ਇਸ ਮੌਕੇ ਫਰੀਦਕੋਟ ਦੇ ਬ੍ਰਾਂਚ ਮੈਨੇਜਰ ਮਨੀਸ਼ ਮੁਖੀਜਾ, ਕੋਟਕਪੂਰਾ ਦੇ ਬ੍ਰਾਂਚ ਮੈਨੇਜਰ ਪ੍ਰਵੀਨ ਪੁੰਨੀਆ, ਮਨੀਸ਼ ਸ਼ਰਮਾ ਅਤੇ ਭੁਪਿੰਦਰ ਸੰਧਿਆਲ ਵਲੋਂ ਅਰੁਣ ਸਿੰਗਲਾ ਨੂੰ ਇਸ ਉਪਲਬਧੀ ਲਈ ਮੁਬਾਰਕਾਂ ਦਿੰਦਿਆਂ ਉਹਨਾਂ ਦੇ ਸ਼ੁੱਭ ਸਫਰ ਦੀ ਕਾਮਨਾ ਕੀਤੀ। ਇਸ ਮੌਕੇ ਅਰੁਣ ਸਿੰਗਲਾ ਦੇ ਟੀਮ ਮੈਂਬਰਾਂ ਨੇ ਵੀ ਉਹਨਾਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਬਲਵਿੰਦਰ ਸਿੰਘ, ਜਗਤਾਰ ਸਿੰਘ, ਸੰਦੀਪ ਸਿੰਘ, ਗੁਰਜੀਵਨ ਸਿੰਘ, ਰਾਹੁਲ ਗਰੋਵਰ, ਸੰਦੀਪ ਕੁਮਾਰ, ਸੁਨੀਲ ਕੁਮਾਰ, ਅਮਰਦੀਪ ਕੌਰ, ਸੰਦੀਪ ਕੌਰ, ਸੁਖਜੀਤ ਕੌਰ, ਕਰਮਜੀਤ ਕੌਰ ਸਮੇਤ ਪੂਰੇ ਸਟਾਫ ਵਲੋਂ ਉਹਨਾਂ ਨੂੰ ਮੁਬਾਰਕਬਾਦ ਭੇਂਟ ਕੀਤੀਆਂ ਗਈਆਂ।