ਫਰੀਦਕੋਟ, 20 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਬੀੜ ਸਿੱਖਾਂਵਾਲਾ ਗੁਰਦੁਆਰਾ ਸਾਹਿਬ ਸਰਦਾਰਨੀ ਮਾਤਾ ਕਰਤਾਰ ਕੌਰ (ਫਰੀਦਕੋਟ) ਵਿਖੇ ਗੋਬਿੰਦ ਸਿੰਘ ਜੀ ਜਨਮ ਦਿਹਾੜੇ ਮੌਕੇ ਪਾਠ ਦੇ ਭੋਗ ਪਾਉਣ ਉਪਰੰਤ ਇਸ ਮੌਕੇ ਅਵਤਾਰ ਸਿੰਘ ਬਰਾੜ ਖੱਚੜਾਂ ਵਾਲੇ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਆਪਣੀ ਨਿੱਜੀ ਜਮੀਨ ਵਿੱਚੋਂ ਪਿੰਡ ਵਾਸਤੇ 4 ਗਲੀਆਂ ਆਉਣ ਜਾਣ ਦੇ ਰਸਤੇ ਵਾਸਤੇ ਲੰਘਣ ਲਈ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਮਾਤਾ ਕਰਤਾਰ ਕੌਰ ਦੀ ਬਿਲਡਿੰਗ ਵੀ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਣਾਈ ਹੈ। ਸੁਰਿੰਦਰ ਸਿੰਘ ਬਰਾੜ ਸਮੇਤ ਗੁਰਮੀਤ ਸਿੰਘ ਬਰਾੜ, ਹਰਪਾਲ ਸਿੰਘ ਬਰਾੜ, ਲਖਵੀਰ ਸਿੰਘ ਬਰਾੜ, ਅਮਰਜੀਤ ਸਿੰਘ ਬਰਾੜ ਅਤੇ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਵਤਾਰ ਸਿੰਘ ਬਰਾੜ ਅਕਸਰ ਪਿੰਡ ਦੇ ਹੋਰਨਾਂ ਕੰਮਾਂ ’ਚ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਹਨ।
Leave a Comment
Your email address will not be published. Required fields are marked with *