ਕੋਟਕਪੂਰਾ, 8 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਰਜਿ: ਫ਼ਰੀਦਕੋਟ ਵੱਲੋਂ ਸਾਬਕਾ ਸਿੱਖਿਆ ਮੰਤਰੀ ਪੰਜਾਬ ਸਵਰਗੀ ਅਵਤਾਰ ਸਿੰਘ ਬਰਾੜ ਦੀ ਸੱਤਵੀਂ ਬਰਸੀ ਮੌਕੇ 9ਵਾਂ ਖੂਨਦਾਨ ਹਰ ਸਾਲ ਦੀ ਤਰ੍ਹਾਂ 10 ਦਸੰਬਰ, ਦਿਨ ਐਤਵਾਰ, 10:00 ਵਜੇ, ਗੁਰਦੁਆਰਾ ਸਾਹਿਬ ਗਰੀਨ ਐਵੀਨਿਊ, ਚਹਿਲ ਰੋਡ, ਫ਼ਰੀਦਕੋਟ ਵਿਖੇ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਅਤੇ ਸਕੱਤਰ ਮੱਘਰ ਸਿੰਘ ਖਾਲਸਾ ਨੇ ਸਮੂਹ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਮਾਨਵਤਾ ਭਲਾਈ ਵਾਸਤੇ ਲਾਏ ਜਾ ਰਹੇ ਇਸ ਖੂਨਦਾਨ ਕੈਂਪ ’ਚ ਪਹੁੰਚ ਕੇ ਖੂਨਦਾਨ ਕਰਨ।