ਟਾਈਮ ਟੇਬਲ ਤੇ ਕਿਸ ਦੇ ਕਿੰਨੇ ਪੀਰਿਯਡ ਨੇ
ਅਸੀਂ ਸਭ ਜਾਣਦੇ ਹਾਂ
ਟਾਇਮ ਟੇਬਲ ਮੁਤਾਬਕ ਕੌਣ ਕਿੰਨੇ ਪੀਰਿਯਡ ਲਾਉਂਦੇ
ਅਸੀਂ ਸਭ ਜਾਣਦੇ ਹਾਂ
ਕੌਣ ਅੱਧੀ ਛੁੱਟੀ ਬਾਅਦ ਬੱਚੇ ਘਰ ਭੇਜ ਦਿੰਦੇ
ਅਸੀਂ ਸਭ ਜਾਣਦੇ ਹਾਂ
ਕੌਣ ਅੱਧੀ ਛੁੱਟੀ ਬਾਅਦ ਪੀਰਿਯਡ ਲਾਉਂਦੇ
ਅਸੀਂ ਸਭ ਜਾਣਦੇ ਹਾਂ
ਕਿਹੜੇ ਪਰਸਨ ਦਾ ਕੀ ਕੀ ਹਾਊਸ ਬਣਦੇ
ਅਸੀਂ ਸਭ ਜਾਣਦੇ ਹਾਂ
ਕਿਸ ਕਿਸ ਦੇ ਹਾਊਸ ਵਿੱਚ ਕੌਣ
ਕੀ ਕੀ ਕੰਮ ਕਰਦੇ ਅਸੀਂ ਸਭ ਜਾਣਦੇ ਹਾਂ
ਕਿਸ ਕਿਸ ਦੇ ਹਾਊਸ ਵਿੱਚ ਕਿਹੜੀ ਡਿਊਟੀ ਤੇ ਕੌਣ ਬਿਨਾਂ ਗੱਲੋ
ਵਿੱਚ ਫ਼ਸ ਦੀਆਂ ਨੇ
ਅਸੀਂ ਸਭ ਜਾਣਦੇ ਹਾਂ
ਐਡਜਸਟਮੈਂਟ ਲਾਉਣੇ ਦੀ ਜ਼ਿੰਮੇਵਾਰੀ ਕਿਸਦੀ ਬਣਦੀ ਹੈ
ਅਸੀਂ ਸਭ ਜਾਣਦੇ ਹਾਂ
ਹਰ ਵਾਰ ਲਾਉਂਦਾ ਕੌਣ ਹੈ
ਅਸੀਂ ਸਭ ਜਾਣਦੇ ਹਾਂ
ਕੌਣ ਬਿਨਾਂ ਕੰਮ ਤੋਂ ਰਜਿਸਟਰ ਉੱਪਰ ਆਕੇ ਖੜਦੇ
ਅਸੀਂ ਸਭ ਜਾਣਦੇ ਹਾਂ
ਕੌਣ ਕੌਣ ਕਲਾਸ ਵਿੱਚ ਸਮਝਾਉਦੇ
ਅਸੀਂ ਸਭ ਜਾਣਦੇ ਹਾਂ
ਕੌਮ ਕੌਣ ਕਲਾਸ ਵਿੱਚ ਸਿਰਫ਼ ਪਾਠ ਪੜ੍ਹਾ ਕੇ ਵਾਪਸ ਆਉਦੇ
ਅਸੀਂ ਸਭ ਜਾਣਦੇ ਹਾਂ
ਕੌਣ ਕੌਣ ਸਾਡੇ ਬਾਰੇ ਕੀ ਕੀ ਭੌਂਕਦੀ ਹੈ
ਅਸੀਂ ਸਭ ਜਾਣਦੇ ਹਾਂ
ਕੌਣ ਕੌਣ ਇੱਥੇ ਪੜ੍ਹ ਲਿੱਖ ਕੇ ਛੋਟੀ ਜਾਤਾ ਪਾਤਾ ਬਾਰੇ ਬੋਲਦੇ
ਅਸੀਂ ਸਭ ਜਾਣਦੇ ਹਾਂ
ਕੌਮ ਕੌਣ ਅਸੈਂਬਲੀ ਵਿੱਚ ਸਹੀ ਟਾਈਮ ਤੇ ਆਕੇ ਖੜਦੇ
ਅਸੀਂ ਸਭ ਜਾਣਦੇ ਹਾਂ
ਕਿਸਦਾ ਕੰਮ ਹੈ ਲਾਈਨਾਂ ਸਿੱਧੀਆਂ ਕਰਵਾਉਣਾ
ਅਸੀਂ ਸਭ ਜਾਣਦੇ ਹਾਂ
ਕਿਹੜਾ ਕਲਾਸ ਇੰਚਾਰਜ਼ ਲਾਈਨਾਂ ਸਿੱਧੀਆਂ ਕਰਵਾਉਂਦੇ
ਕਿਹੜਾ ਨਹੀਂ ਕਰਵਾਓੰਦਾ
ਅਸੀਂ ਸਭ ਜਾਣਦੇ ਹਾਂ
ਕਿਸਨੂੰ ਕਿਸ ਕਿਸ ਦਿਨ ਐਡਜੇਸਟ ਕੀਤਾ ਗਿਆ
ਕਿਉੰ ਕੀਤਾ ਗਿਆ
ਅਸੀਂ ਸਭ ਜਾਣਦੇ ਹਾਂ
ਸਾਨੂੰ ਕਦੋਂ ਕਦੋਂ ਬਿਨਾਂ ਗੱਲ ਤੰਗ ਕੀਤਾ ਗਿਆ
ਅਸੀਂ ਸਭ ਜਾਣਦੇ ਹਾਂ
ਕਿਸ ਕਿਸ ਨੇ ਆਪਣੇ ਤੋਂ ਵੱਡੀ ਏਜ਼ ਦੇ ਪਰਸਨ ਤੋਂ ਪਾਣੀ ਮੰਗਵਾਇਆ
ਅਸੀਂ ਸਭ ਜਾਣਦੇ ਹਾਂ
ਕਿਸ ਕਿਸ ਦੀਆਂ ਕਦੋਂ ਕਦੋਂ ਅੱਖਾਂ ਨਮ ਹੋਈਆਂ
ਅਸੀਂ ਸਭ ਜਾਣਦੇ ਹਾਂ
ਕਿਸਨੇ ਸਾਡੀ ਰਾਹਾਂ ਵਿੱਚ ਕਦੋਂ ਕਦੋਂ ਕੰਡੇ ਵਿਛਾਏ
ਅਸੀਂ ਸਭ ਜਾਣਦੇ ਹਾਂ
ਕਿਸਨੇ ਕਦੋਂ ਕਦੋਂ ਸਾਡੇ ਪੈਰਾ ਹੇਠ ਫੁੱਲ ਵਿਛਾਏ
ਅਸੀਂ ਸਭ ਜਾਣਦੇ ਹਾਂ
ਕਿਸ ਕਿਸ ਨੇ ਤੇ ਕਦੋਂ ਕਦੋਂ ਸਾਨੂੰ ਇਗਨੋਰ ਕੀਤਾ
ਅਸੀਂ ਸਭ ਜਾਣਦੇ ਹਾਂ
ਕਿਸ ਕਿਸ ਨੇ ਕਦੋਂ ਕਦੋਂ ਸਾਨੂੰ ਪੁੱਛਿਆ
ਅਸੀਂ ਸਭ ਜਾਣਦੇ ਹਾਂ
ਸਭ ਦੀਆਂ ਮੇਹਰਬਾਨੀਆ ਦਾ ਹਿਸਾਬ ਵਿਆਜ਼ ਸਮੇਤ
ਅਸੀ ਕਰਾਗੇ ਜ਼ਰੂਰ
ਫ਼ੇਰ ਚਾਹੇ ਉਹ ਕੰਡੇ ਹੋਣ ਜਾ ਫੁੱਲ
ਲਖਵਿੰਦਰ ਸਿੰਘ ਦੇਹਲਾ
ਲਾਇਬ੍ਰੇਰੀਅਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ……… (ਸੰਗਰੂਰ)
8437381596
Leave a Comment
Your email address will not be published. Required fields are marked with *