ਅਹਿਮਦਗੜ੍ਹ 16 ਮਾਰਚ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਲਕਸ਼ਮੀ ਨਾਰਾਇਣ ਸੇਵਾ ਦਲ ਅਤੇ ਯੁਵਕ ਮੰਡਲ ਵੱਲੋਂ ਸਿਲਵਰ ਜੁਬਲੀ ਮੌਕੇ 25ਵਾਂ ਧਾਰਮਿਕ ਸਮਾਰੋਹ ਸਮਾਗਮ 28 ਮਾਰਚ ਤੋਂ 30 ਮਾਰਚ ਤੱਕ ਲਗਾਤਾਰ ਤਿੰਨ ਦਿਨ ਵੱਡੇ ਪੱਧਰ ਤੇ ਪੁਰਾਣੀ ਦਾਣਾ ਮੰਡੀ ਅਹਿਮਦਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਸੱਦਾ ਪੱਤਰ ਅਤੇ ਨਿਮੰਤਰਣ ਕਾਰਡ ਵੰਡੇ ਗਏ। ਇਸ ਮੌਕੇ ਲਕਸ਼ਮੀ ਨਾਰਾਇਣ ਸੇਵਾ ਦਲ ਦੇ ਅਹੁਦੇਦਾਰਾਂ ਵੱਲੋਂ ਅਹਿਮਦਗੜ੍ਹ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਸੱਦਾ ਪੱਤਰ ਨਿਮੰਤਰਨ ਕਾਰਡ ਵੰਡੇ ਗਏ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ ਸਰਪਰਸਤ ਰਾਜੇਸ਼ ਜੋਸ਼ੀ ਹੈਪੀ ਕੈਸ਼ੀਅਰ ਤੇਜ ਕਾਂਸਲ ਸੈਕਟਰੀ ਰਾਜੀਵ ਰਾਜੂ , ਉਪ ਪ੍ਰਧਾਨ ਲੈਕਚਰਾਰ ਲਲਿਤ ਗੁਪਤਾ ਅਤੇ ਹੋਰ ਮੈਂਬਰਾਂ ਨੇ ਸ਼੍ਰੀ ਲਕਸ਼ਮੀ ਨਰਾਇਣ ਵੱਲੋਂ ਕੀਤੇ ਜਾ ਰਹੇ ਧਾਰਮਿਕ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਲਖਮੀ ਨਾਰਾਇਣ ਸੇਵਾ ਦਲ ਪਿਛਲੇ ਲਗਭਗ 25 ਸਾਲਾਂ ਤੋਂ ਸ਼ਹਿਰ ਵਿਖੇ ਧਾਰਮਿਕ ਸਮਾਗਮ ਕਰਦਾ ਆ ਰਿਹਾ ਹੈ। 28 ਅਤੇ 29 ਮਾਰਚ ਨੂੰ ਸ੍ਰੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਸ੍ਰੀ ਬਾਂਕੇ ਬਿਹਾਰੀ ਜੀ ਦਾ ਰੂਹਾਨੀ ਸੰਕੀਰਤਨ ਕਰਨਗੇ ਅਤੇ 30 ਮਾਰਚ ਨੂੰ ਭਜਨ ਸਮਰਾਟ ਘਨਈਆ ਮਿੱਤਲ ਅਤੇ ਮਨੀ ਲਾਡਲਾ ਜੀ ਮਾਂ ਦੁਰਗਾ ਦੀ ਸਤੁਤੀ ਅਤੇ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਸਮੁੱਚੀ ਟੀਮ ਨੇ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿੱਚ ਹੁਮ ਹੁਮਾ ਕੇ ਅਤੇ ਵੱਧ ਚੜ ਕੇ ਪਹੁੰਚਣ ਲਈ ਅਪੀਲ ਕੀਤੀ।
ਫੋਟੋ ਅਤੇ ਵੇਰਵਾ _ ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ ਲਲਿਤ ਗੁਪਤਾ ਅਤੇ ਹੋਰ ਅਹੁਦੇਦਾਰਾਂ ਨੂੰ ਸੱਦਾ ਪੱਤਰ ਦਿੰਦੇ ਹੋਏ ਲਕਸ਼ਮੀ ਨਾਰਾਇਣ ਸੇਵਾ ਦਲ ਦੇ ਪਰਮੋਦ ਮਿੱਤਲ ਸੁਪਰਨ ਸਿੰਗਲਾ ਅਤੇ ਹੋਰ ਅਹੁਦੇਦਾਰ।