ਅਹਿਮਦਗੜ੍ਹ 12 ਜਨਵਰੀ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿੱਚ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ ਵੱਲੋਂ 21 ਜਨਵਰੀ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਰੱਥ ਯਾਤਰਾ ਕੱਢੀ ਜਾ ਰਹੀ ਹੈ। ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਮੁੱਖ ਸੇਵਾਦਾਰ ਸ਼੍ਰੀ ਰਮਨ ਸੂਦ ਰਾਜੇਸ਼ ਹੈਪੀ ਲਲਿਤ ਗੁਪਤਾ ਤੇਜ ਕਾਂਸਲ ਨੇ ਦੱਸਿਆ ਕਿ ਇਹ ਰੱਥ ਯਾਤਰਾ 21 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਨੇੜੇ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ ਅਤੇ ਅਹਿਮਦਗੜ੍ਹ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਇਹ ਵਾਪਸ ਦੁਰਗਾ ਮਾਤਾ ਮੰਦਰ ਤੱਕ ਪਹੁੰਚੇਗੀ। ਇਸ ਤੋਂ ਬਾਅਦ ਦੁਰਗਾ ਮਾਤਾ ਮੰਦਿਰ ਵਿੱਚ ਮਹਾਂ ਆਰਤੀ ਕੀਤੀ ਜਾਵੇਗੀ। ਇਸ ਸਬੰਧੀ ਸ਼੍ਰੀ ਰਾਧਾ ਰਾਣੀ ਸਾਂਝੀ ਪ੍ਰਭਾਤ ਫੇਰੀ ਮੰਡਲ ਅਤੇ ਸ਼੍ਰੀ ਰਾਜੀਵ ਰਾਜਾ ਭਾਈ ਜੈਨਸ ਗਰਗ ਐਡਵੋਕੇਟ ਸੰਦੀਪ ਜਿੰਦਲ ਰਾਹੁਲ ਗਰਗ ਅਤੇ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਸਮੁੱਚੀ ਟੀਮ ਵੱਲੋਂ ਵਿਸ਼ਾਲ ਰੱਥ ਯਾਤਰਾ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਰਿਤਾ ਸੋਫਤ ਰਿਤੂ ਗਰਗ ਰਿਤਿਕਾ ਗਰਗ ਮਿਸ਼ੀਕਾ ਗਰਗ ਨੈਨਸੀ ਜਿੰਦਲ ਸੋਨੂੰ ਗਰਗ ਵੰਦਨਾ ਗਰਗ ਮੀਨਾਕਸ਼ੀ ਗੁਪਤਾ ਸਰਿਤਾ ਗਰਗ ਹਿਮਾਨੀ ਸ਼ਰਮਾ ਸੋਨੀਆ ਸ਼ਰਮਾ ਆਰਤੀ ਸ਼ਰਮਾ ਸ਼ਸ਼ੀ ਜੋਸ਼ੀ ਸ਼ਾਰਦਾ ਸਿੰਗਲਾ ਪੂਨਮ ਗੋਇਲ ਬਬਲੀ ਜਿੰਦਲ ਕਾਂਤਾ ਢੰਡ ਭਾਵਨਾ ਪੂਜਾ ਸੁਸ਼ਮਾ ਮੰਜਿਸ਼ਠਾ ਗੁਪਤਾ ਰਾਜ਼ ਕੁਮਾਰੀ ਵਨੀਤਾ ਵਰਮਾ ਭਪੇਸ਼ ਢੰਡ ਮੁਕੇਸ਼ ਕੁਮਾਰ ਰਾਜੀਵ ਰਾਜੂ ਗੌਤਮ ਜਸਵਿੰਦਰ ਯਾਦਵ ਰਮੇਸ਼ ਚੰਦ ਘਈ ਗੁਲਸ਼ਨ ਸੇਖਾ ਮਨੋਜ ਜਿੰਦਲ ਅਨਿਲ ਜੋਸ਼ੀ ਧਰੁਵ ਗੋਇਲ ਲਵੀਸ਼ ਕੁਮਾਰ ਸੰਜੀਵ ਵਰਮਾ ਪਾਰਸ ਜਵੈਲਰ ਰਿਤਿਕ ਵਰਮਾ ਸਾਹਿਬ ਵਰਮਾ ਰਾਮ ਦਿਆਲ ਸੂਰਜ ਸ਼ੁਭਮ ਕੁਮਾਰ ਮਨੋਜ ਕੁਮਾਰ ਸੁਮਿਤ ਗਰਗ ਅਮਿਤ ਸੂਦ ਰਿੰਕੂ ਸੂਦ ਪਵਨ ਸੂਦ, ਬੀਰਬਲ ਜੀ ਤੋਂ ਇਲਾਵਾ ਪਵਨ ਸੂਦ ਆਦਿ ਹਾਜ਼ਰ ਸਨ। ਮੁੱਖ ਮਹਿਮਾਨ ਸ਼੍ਰੀ ਰਾਜੀਵ ਰਾਜਾ ਭਾਈ ਅਤੇ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਸਮੂਹ ਮੈਂਬਰਾਂ ਨੇ ਸਮੁੱਚੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਸ਼ਾਲ ਰੱਥ ਯਾਤਰਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਭਗਵਾਨ ਸ਼੍ਰੀ ਰਾਮ ਲੱਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।