ਆਰਮੀ ਜਾਂ ਕੈਂਟ ਹੈ, ਰੇਸ਼ੋ ਜਾਂ ਪ੍ਰਸੈਂਟ ਹੈ,
ਈਵੈਂਟ ਜਾਂ ਐਸੀਡੈਂਟ ਹੈ, ਡੀਲਰ ਜਾਂ ਮਰਚੈਂਟ ਹੈ,
ਪਰਮਿਟ ਜਾਂ ਪੇਟੈਂਟ ਹੈ, ਕੁੱਝ ਵੀ ਪੰਜਾਬੀ ਨ੍ਹੀ।
ਕੈਮੀਕਲ ਜਾਂ ਡ੍ਰਿੰਕ ਹੈ, ਰਿਫਿਲ ਭਾਵੇਂ ਇੰਕ ਹੈ,
ਕੰਪਰੈੱਸ ਜਾਂ ਸ਼ਰਿੰਕ ਹੈ, ਟਾਈ-ਅੱਪ ਜਾਂ ਲਿੰਕ ਹੈ,
ਬਲੂ ਚਾਹੇ ਪਿੰਕ ਹੈ, ਕੁੱਝ ਵੀ ਪੰਜਾਬੀ ਨ੍ਹੀ।
ਪਬਲਿਕ ਜਾਂ ਪਾਪੁਲੇਸ਼ਨ ਹੈ, ਵਾਸ਼ਿੰਗ ਜਾਂ ਵਾਸ਼-ਬੇਸਨ ਹੈ,
ਏਜੰਟ ਜਾਂ ਡੈਲੀਗੇਸ਼ਨ ਹੈ, ਲਾਇਬ੍ਰੇਰੀ ਜਾਂ ਪਬਲੀਕੇਸ਼ਨ ਹੈ,
ਕਲੇਮ ਜਾਂ ਐਲੀਗੇਸ਼ਨ ਹੈ, ਕੁੱਝ ਵੀ ਪੰਜਾਬੀ ਨ੍ਹੀ।
ਸਰਵਿਸ ਜਾਂ ਮਾਈਲੇਜ ਹੈ, ਡੈੱਥ ਭਾਵੇਂ ਏਜ ਹੈ,
ਹੋਲਡ ਜਾਂ ਅੰਗੇਜ ਹੈ, ਫਲੇਵਰ ਜਾਂ ਕਰੇਜ ਹੈ,
ਐਪੀਸੋਡ ਜਾਂ ਫੇਜ ਹੈ, ਕੁੱਝ ਵੀ ਪੰਜਾਬੀ ਨ੍ਹੀ।
ਕੁਇੱਕ ਜਾਂ ਇਮੀਜੇਟ ਹੈ, ਵੈੱਲ-ਡੰਨ ਜਾਂ ਅਲਟੀਮੇਟ ਹੈ,
ਪਰਸਨਲ ਜਾਂ ਪ੍ਰਾਈਵੇਟ ਹੈ, ਇੰਨਫੋਰਮ ਜਾਂ ਇੰਟੀਮੇਟ ਹੈ,
ਲਾਇਰ ਜਾਂ ਐਡਵੋਕੇਟ ਹੈ, ਕੁੱਝ ਵੀ ਪੰਜਾਬੀ ਨ੍ਹੀ।
ਅਪੀਲ ਜਾਂ ਰਿਕੁਐਸਟ ਹੈ, ਡਿਜ਼ਾਈਨਰ ਜਾਂ ਆਰਕੀਟੈਕਟ ਹੈ,
ਐਗਜ਼ੈਕਟ ਜਾਂ ਕਰੈਕਟ ਹੈ, ਪਾਲਿਸੀ ਭਾਵੇਂ ਟੈਕਟ ਹੈ,
ਕਮਿਟਮੈਂਟ ਜਾਂ ਕੰਟਰੈਕਟ ਹੈ, ਕੁੱਝ ਵੀ ਪੰਜਾਬੀ ਨ੍ਹੀ।
ਸੈਕਟਰੀ ਜਾਂ ਪੀਏ ਹੀ, ਅਕਾਉਂਟੈਂਟ ਜਾਂ ਸੀਏ ਹੈ,
ਐੱਮਏ ਭਾਵੇਂ ਬੀਏ ਹੈ, ਅਲਾਉਂਸ ਹੈ ਜਾਂ ਟੀਏ ਹੈ,
ਫੰਡ ਚਾਹੇ ਡੀਏ ਹੈ, ਕੁੱਝ ਵੀ ਪੰਜਾਬੀ ਨ੍ਹੀ।
ਜੋਬ ਜਾਂ ਰਿਟਾਇਰ ਹੈ, ਇਨਵੈਲਿਡ ਜਾਂ ਐਕਸਪਾਇਰ ਹੈ,
ਬਲੋਅਰ ਜਾਂ ਡਰਾਇਰ ਹੈ, ਬਿਗ੍ਰੇਡ ਭਾਵੇਂ ਫਾਇਰ ਹੈ,
ਸੇਲਰ ਜਾਂ ਸਪਲਾਇਰ ਹੈ, ਕੁੱਝ ਵੀ ਪੰਜਾਬੀ ਨ੍ਹੀ।
ਸਿਲਵਰ ਭਾਵੇਂ ਕਾਪਰ ਹੈ, ਪੂਅਰ ਹੈ ਜਾਂ ਟਾਪਰ ਹੈ,
ਕਲੋਜ਼ਰ ਜਾਂ ਸਟਾਪਰ ਹੈ, ਸਟਰਾਅ ਜਾਂ ਡਰਾਪਰ ਹੈ,
ਟਰੂ ਜਾਂ ਪਰਾਪਰ ਹੈ, ਕੁੱਝ ਵੀ ਪੰਜਾਬੀ ਨ੍ਹੀ।
ਸ਼ਟਰ ਜਾਂ ਗਰਿੱਲ ਹੈ, ਸਿੱਕ ਭਾਵੇਂ ਇੱਲ ਹੈ,
ਪਲੇਨ ਚਾਹੇ ਹਿੱਲ ਹੈ, ਮਰਡਰ ਭਾਵੇਂ ਕਿੱਲ ਹੈ,
ਟੋਟਲ ਜਾਂ ਬਿਲ ਹੈ, ਕੁੱਝ ਵੀ ਪੰਜਾਬੀ ਨ੍ਹੀ।
ਬੋਲੀਆਂ ਦਾ ਇਹ ਸੁਭਾਅ, ਰੋਮੀਆਂ ਮਸਤ ਆਜ਼ਾਦ ਵਹਾਅ,
ਸ਼ਬਦ ਜੋ ਸੌਖਾ ਫਿੱਟ ਜਾਏ ਆ, ਜਦੇ ਹੀ ਲੈਂਦੀਆਂ ਨੇ ਅਪਣਾਅ,
ਘੜਾਮੇਂ ਕਿਉਂ ਕਰਦੈਂ ਪਰਵਾਹ, ਕੀ ਟੋਹਰ ਇਹ ਨਵਾਬੀ ਨ੍ਹੀ ?
(ਸ਼ਾਇਦ ਸਮਾਪਤ)
ਰੋਮੀ ਘੜਾਮੇਂ ਵਾਲ਼ਾ
9855281105