ਜੈਤੋ/ਕੋਟਕਪੂਰਾ, 1 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਪੈਰਾ ਖਿਡਾਰੀ ਕੁਲਦੀਪ ਸਿੰਘ ਸੰਧੂ ਜੈਤੋ ਨੂੰ ਖੇਲੋ ਇੰਡੀਆ ਪੈਰਾ ਗੇਮਜ 2023 ’ਚੋਂ ਪੈਰਾ ਪਾਵਰ ਲਿਫਟਿੰਗ ਵਿੱਚ ਤਾਂਬੇ ਦਾ ਮੈਡਲ ਜਿੱਤ ਕੇ ਜੈਤੋ ਹਲਕੇ ਦਾ ਨਾਮ ਪੂਰੇ ਭਾਰਤ ’ਚ ਰੌਸ਼ਨ ਕਰਨ ਤੇ ਹਲਕਾ ਵਿਧਾਇਕ ਅਮੋਲਕ ਸਿੰਘ ਵੱਲੋਂ ਖੁਦ ਖਿਡਾਰੀ ਦੇ ਕੋਲ ਜਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਅਧਿਆਪਕ ਪ੍ਰਮੋਦ ਧੀਰ ਮੈਨੇਜਰ ਪੰਜਾਬ ਪੈਰਾ ਟੀਮ ‘ਖੇਲੋ ਇੰਡੀਆ ਪੈਰਾ ਗੇਮਜ-2023’ ਨੇ ਪੰਜਾਬ ਪੈਰਾ ਸਪੋਰਟਸ ਐਸੋਸ਼ੀਏਸ਼ਨ ਵਲੋਂ ਵਿਧਾਇਕ ਅਮੋਲਕ ਸਿੰਘ, ਹਰਸਿਮਰਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ ਅਤੇ ਉਹਨਾਂ ਦੀ ਟੀਮ ਦਾ ਕੁਲਦੀਪ ਸਿੰਘ ਪੈਰਾ ਖਿਡਾਰੀ ਦੀ ਹੌਂਸਲਾ ਅਫਜਾਈ ਕਰਨ ਲਈ ਅਤੇ ਉਸਦੀ ਸਹਾਇਤਾ ਕਰਨ ਦਾ ਵਾਅਦਾ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਉਪਰੰਤ ਮਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਸੰਧੂ ਜੋ ਕੇ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ, ਬਹੁਤ ਹੀ ਮਿਹਨਤੀ ਪੈਰਾ ਖਿਡਾਰੀ ਹੈ। ਇਹ ਹੁਣ ਤੱਕ 11 ਮੈਡਲ ਨੈਸ਼ਨਲ ਪੱਧਰ ’ਤੇ ਜਿੱਤ ਚੁੱਕਾ ਹੈ, ਵਰਲਡ ਪੈਰਾ ਚੈਂਪੀਅਨਸ਼ਿਪ ਦੁਬਈ ’ਚ ਸਿਲਵਰ ਮੈਡਲ ਜਿੱਤ ਚੁੱਕਾ ਹੈ, 2011 ’ਚ ਸਟੇਟ ਐਵਾਰਡ ਹਾਸਲ ਕਰ ਚੁੱਕਾ ਹੈ ਅਤੇ ਅਤੇ ਹੁਣ ‘ਖੇਲੋ ਇੰਡੀਆ ਪੈਰਾ ਗੇਮਜ-2023’ ਵਿੱਚ ਤਾਂਬੇ ਦਾ ਮੈਡਲ ਜਿੱਤ ਕੇ ਆਇਆ ਹੈ। ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਖਿਡਾਰੀ ਹਨ ਅਤੇ ਜੈਤੋ ਹਲਕੇ ਦੇ ਖਿਡਾਰੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਤਾਂ ਕੇ ਇਲਾਕੇ ਦੇ ਨੌਜਵਾਨ ਨਸ਼ਿਆਂ ਅਤੇ ਮੋਬਾਈਲਾਂ ਆਦਿ ਦੀ ਮਾੜੀ ਆਦਤ ਤੋਂ ਬਚ ਕੇ ਖੇਡਾਂ ਤੇ ਪੜ੍ਹਾਈ ਨਾਲ ਜੁੜ ਕੇ ਚੰਗੇ ਇਨਸਾਨ ਬਣ ਸਕਣ। ਇਸ ਮੌਕੇ ਅਮੋਲਕ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜ਼ਿਲ੍ਹਾ ਤੇ ਸਟੇਟ ਪੱਧਰ ਤੇ ਪਾਵਰ ਲਿਫਟਿੰਗ ਵਿੱਚ ਮੈਡਲ ਜਿੱਤਣ ਵਾਲੇ ਜੈਤੋ ਦੇ ਖਿਡਾਰੀਆਂ ਸੰਦੀਪ ਸ਼ਰਮਾ, ਅਰਸ਼ਦੀਪ ਸਿੰਘ, ਬੇਅੰਤ ਸਿੰਘ, ਖੈਰੀ ਸਿੰਘ, ਸਾਹਿਲ ਸਿੰਘ, ਰਮਨਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ। ਅੰਤ ’ਚ ਖਿਡਾਰੀ ਕੁਲਦੀਪ ਸਿੰਘ ਸੰਧੂ ਨੇ ਵਿਧਾਇਕ ਅਮੋਲਕ ਸਿੰਘ, ਉਹਨਾਂ ਦੀ ਟੀਮ ਅਤੇ ਹੋਰ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੇਵਲ ਭਾਊ, ਬੋਡੀ ਬਿਲਡਰ ਖਿਡਾਰੀ ਗੌਰਵ ਅਬਰੋਲ, ਮਾਸਟਰ ਹਰਭਜਨ ਸਿੰਘ, ਰਮਨਦੀਪ ਸਿੰਘ, ਭਿੰਦਰ ਸਿੰਘ ਐੱਮ.ਸੀ. ਜੈਤੋ, ਪੰਮਾ ਡਰਾਈਵਰ, ਪਰਮਿੰਦਰ ਸਿੰਘ, ਉਪਿੰਦਰ ਸ਼ਰਮਾ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
1 comment
1 Comment
cialis 20 mg price costco
January 8, 2024, 12:05 pmcialis 20 mg price costco
cialis 20 mg price costco
REPLY