ਚੰਡੀਗੜ੍ਹ 1 ਅਪ੍ਰੈਲ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਨੇ ਸ਼ਹੀਦ ਭਗਤ ਸਿੰਘ ਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ । ਇਸ ਦੀ ਪ੍ਰਧਾਨਗੀ ਰਾਸ਼ਟਰੀ ਕਾਵਿ ਸਾਗਰ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਕੀਤੀ ਤੇ ਮੰਚ ਸੰਚਾਲਨ ਡਾ. ਉਮਾ ਸ਼ਰਮਾ ਨੇ ਬਾਖੂਬੀ ਨਿਭਾਇਆ । ਇਸ ਪ੍ਰੋਗਰਾਮ ਵਿਚ ਤਕਰੀਬਨ 32 ਕਵੀ ਕਵਿਤਰੀਆਂ ਨੇ ਭਾਗ ਲਿਆ। ਆਸ਼ਾ ਸ਼ਰਮਾ ਨੇ ਆਏ ਸਭ ਕਵੀਆਂ ਦਾ ਸਵਾਗਤ ਕੀਤਾ ਤੇ ਕਿਹਾ ਅੱਜ ਦੇ ਵਕਤ ਵਿਚ ਕਵਿਤਾ ਦਾ ਸਮਾਜ ਨਿਰਮਾਣ ਵਿੱਚ ਵੱਡਾ ਯੋਗਦਾਨ ਹੈ । ਅੱਜ ਦੇ ਯੁਗ ਵਿੱਚ ਔਰਤ ਦੇ ਸਮਾਜ ਵਿਚ ਗਿਰਦੇ ਸਤਰ ਤੇ ਵੀ ਚਰਚਾ ਹੋਈ । ਜਿਹੜੀ ਔਰਤ ਆਪਣਾ ਸਭ ਕੁਝ ਵਾਰ ਕੇ ਸਮਾਜ ਨੂੰ ਖੜਾ ਕਰਦੀ ਹੈ ,ਓਹੀ ਸਮਾਜ ਇਸ ਨੂੰ ਨੀਚਾ ਵਿਖਾਣ ਵਿਚ ਕੋਈ ਕਸਰ ਨਹੀਂ ਛੱਡਦਾ। ਇਹੋ ਜਿਹੇ ਹਾਲਾਤ ਵਿਚ ਕਵੀ ਦੀ ਕਵਿਤਾ ਸਮਾਜ ਨੂੰ ਹਲੂਣ ਸਕਦੀ ਹੈ । ਭਗਤ ਸਿੰਘ ਨੂੰ ਯਾਦ ਕਰਦੇ ਓਸਦੀ ਕੁਰਬਾਨੀ ਨੂੰ ਨਤਮਸਤਕ ਹੋਏ ਸਾਰੇ ਕਵੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ।
ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ਾਂ ਤੋਂ ਕਵੀਆਂ ਨੇ ਭਾਗ ਲਿਆ। ਉਮਾ ਜੀ ਨੇ ਬਹੁਤ ਢੁਕਵੀਂ ਸ਼ਾਇਰੀ ਨਾਲ ਆਗਾਜ਼ ਕੀਤਾ ।ਇਸ ਵਿਚ ਭਾਗ ਲੈਣ ਵਾਲੇ ਕਵੀ ਗੁਰਚਰਨ ਸਿੰਘ ਜੋਗੀ , ਵੱਤਨਵੀਰ ਸਿੰਘ , ਸੁਰਿੰਦਰ ਸਿੰਗਲਾ, ਗੁਰਦਰਸ਼ਨ ਗਸ਼ੀਲ, ਸੁਖਵਿੰਦਰ ਸਿੰਘ , ਸੁਖਦੇਵ ਸਿੰਘ , ਆਸ਼ਾ ਸ਼ਰਮਾ, ਉਮਾ ਸ਼ਰਮਾ ,ਅਨੀਤਾ ਪਟਿਆਲਵੀ , ਡਾ. ਸੁਨੀਤ, ਅਨਿਮੇਸ਼ਵਰ ਕੌਰ, ਪ੍ਰੀਤਮ ਕੌਰ, ਡਾ.ਸੁਦੇਸ਼ ਚੁਗ, ਅਮਨਬੀਰ ਸਿੰਘ ਧਾਮੀ ਸਨੇਹਾ ਵਿਜ, ਨਿਸ਼ਾ, ਪਰਕਾਸ਼ ਕੌਰ ਪਾਸਨ੍ਹ, ਮਨਜੀਤ ਅਜ਼ਾਦ, ਵਰਸ਼ਾ ਗੋਇਲ, ਪਰਮਦੀਪ ਕੌਰ, ਸੁਸ਼ਮਾ ਸੱਭਰਵਾਲ, ਜਾਗ੍ਰਿਤੀ ਗੌੜ, ਸਰਿਤਾ ਤੇਜ਼ੀ, ਅਨੀਤਾ ਰੱਲਣ,ਮਨੂੰ ਮਾਨਵ, ਮਨਿੰਦਰ ਬਸੀ , ਪਰਵੀਨ ਸਿੱਧੂ, ਦੇਵਿੰਦਰ ਧਾਲੀਵਾਲ, ਜਗਦੀਸ਼ ਕੌਰ, ਹਰਜਿੰਦਰ ਸੱਧਰ, ਡਾ. ਹਰਜੀਤ ਸੱਧਰ ਸਨ ।
ਅੰਤ ਵਿਚ ਡਾ. ਉਮਾ ਸ਼ਰਮਾ ਅਤੇ ਆਸ਼ਾ ਸ਼ਰਮਾ ਨੇ ਆਏ ਸਭ ਕਵੀਆਂ ਦਾ ਧੰਨਵਾਦ ਕੀਤਾ । ਪ੍ਰੋਗਰਾਮ ਬਹੁਤ ਹੀ ਸਫ਼ਲ ਹੋ ਨਿਬੜਿਆ।
Leave a Comment
Your email address will not be published. Required fields are marked with *