ਰੂਪ ਕਾਹਲੋਂ ਜੀ ਦੇ ਮੋਹ ਭਿੱਜੇ ਸੱਦੇ ਤੇ 25 ਮਾਰਚ ਨੂੰ “ ਰੂਪ ਕਾਹਲੋਂ ਸੀਨੀਅਰਜ਼ ਕਲੱਬ “ਵਿਖੇ ਜਾਣ ਦਾ ਸੌਭਾਗ ਪ੍ਰਾਪਤ ਹੋਇਆ । ਇਸ ਕਲੱਬ ਦੇ ਕਰਤਾ ਧਰਤਾ ਰੂਪ ਕਾਹਲੋਂ ਤੇ ਉਹਨਾਂ ਦੇ ਪਤੀ ਸ . ਜਸਪਾਲ ਕਾਹਲੋਂ ਜੀ ਹਨ । ਹੋਲੀ ਸਪੈਸ਼ਲ ਪ੍ਰੋਗਰਾਮ ਸੀ । ਮਿਸੀਸਾਗਾ ਦੇ ਕਮਊਨਿਟੀ ਸੈਂਟਰ ਵਿਖੇ ਪ੍ਰੋਗਰਾਮ ਆਯੋਜਤ ਸੀ ।ਸਾਰਾ ਹਾਲ ਮੈਂਬਰਜ਼ ਨਾਲ ਖਚਾਖਚ ਭਰਿਆ ਹੋਇਆ ਸੀ । ਹਰ ਪ੍ਰੋਗਰਾਮ ਨੂੰ ਰੂਪ ਕਾਹਲੋਂ ਜੀ ਬਹੁਤ ਸੁਯੋਜਿਤ ਢੰਗ ਨਾਲ ਉਲੀਕਦੇ ਹਨ । ਰੰਗ ਬਿਰੰਗੇ ਪਹਿਰਾਵੇ ਵਿੱਚ ਹਰ ਮੈਂਬਰ ਜੱਚ ਰਹੇ ਸੀ । ਸੀਨੀਅਰਜ਼ ਕਲੱਬ ਦੇ ਮੈਂਬਰਜ਼ ਵੱਲੋਂ ਗੀਤ , ਗਿੱਧਾ , ਬੋਲੀਆਂ , ਟੱਪੇ ਤੇ ਭੰਗੜਾ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ । ਸੱਭ ਵੱਲੋਂ ਮਿਲਕੇ ਲੰਚ ਕੀਤਾ ਜਾਂਦਾ ਹੈ । ਆਪਣੀ ਆਪਣੀ ਸੁਵਿਧਾ ਮੁਤਾਬਿਕ ਮੈਂਬਰਜ਼ ਮਿਲਕੇ ਵੀ ਖਰਚਾ ਕਰਦੇ ਹਨ ਤੇ ਚਾਹ ਪਾਣੀ ਸਨੈਕਸ ਵੀ ਲੈ ਕੇ ਆਉਂਦੇ ਹਨ । ਰੌਣਕ ਦੇਖਣ ਵਾਲੀ ਬਣਦੀ ਸੀ । ਸੱਭ ਵਿੱਚ ਇੱਕ ਦੂਸਰੇ ਲਈ ਪਿਆਰ , ਸਤਿਕਾਰ ਤੇ ਸਮਰਪਣ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਹੈ । ਰੂਪ ਕਾਹਲੋਂ ਜੀ ਵੱਲੋਂ ਸੱਭ ਮੈਂਬਰਜ਼ ਨੂੰ ਹੋਲੀ ਦੇ ਸ਼ਗਨ ਦਾ ਇਕ ਇਕ ਟਿੱਕਾ ਲਗਾਇਆ ਗਿਆ ਤੇ ਸੱਭ ਨੂੰ ਮੁਬਾਰਕਾਂ ਦਿੱਤੀਆਂ ਗਈਆਂ । ਬਹੁਤ ਖ਼ੁਸ਼ਨੁਮਾ ਮਾਹੋਲ ਵਿੱਚ ਪ੍ਰੋਗਰਾਮ ਖ਼ਤਮ ਹੋਇਆ ।
ਇਸ ਸ਼ੁੱਭ ਮੌਕੇ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਅਸੋਸੀਏਟ ਮੈਂਬਰ ਪੰਜਾਬ ਸਾਹਿਤ ਅਕਾਦਮੀ ਅਤੇ ਸੁਰਜੀਤ ਕੌਰ ਸਰਪ੍ਰਸਤ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਰੂਪ ਕਾਹਲੋਂ ਸੀਨੀਅਰਜ਼ ਕਲੱਬ ਦੇ ਫ਼ਾਊਂਡਰ ਰੂਪ ਕਾਹਲੋਂ ਤੇ ਸ. ਜਸਪਾਲ ਕਾਹਲੋਂ ਨੂੰ ਫੁਲਕਾਰੀ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਪਰਮਪਾਲ ਸੰਧੂ ਨੇ ਰਮਿੰਦਰ ਰੰਮੀ ਤੇ ਸੁਰਜੀਤ ਕੌਰ ਦੀ ਜਾਣ ਪਹਿਚਾਣ ਮੈਂਬਰਜ਼ ਨਾਲ ਕਰਾਈ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਨਮਾਨ ਪੱਤਰ ਤੇ ਫੁਲਕਾਰੀ ਨਾਲ ਸਨਮਾਨਿਤ ਕੀਤੇ ਜਾਣ ਤੇ ਰੂਪ ਕਾਹਲੋਂ ਜੀ ਬਹੁਤ ਮਾਣ ਮਹਿਸੂਸ ਕਰ ਰਹੇ ਸਨ । ਰੂਪ ਕਾਹਲੋਂ ਨੇ ਰਮਿੰਦਰ ਰੰਮੀ ਤੇ ਸੁਰਜੀਤ ਕੌਰ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਜੱਦ ਕਦੀ ਵੀ ਸਮਾਂ ਮਿਲੇ ਤੁਸੀਂ ਇਸ ਕਲੱਬ ਵਿੱਚ ਜ਼ਰੂਰ ਸ਼ਿਰਕਤ ਕਰਿਆ ਕਰੋ । ਰੂਪ ਕਾਹਲੋਂ ਤੋਂ ਮਿਲਿਆ ਪਿਆਰ ਲੈ ਉਹਨਾਂ ਤੋਂ ਵਿਦਾ ਲਈ । ਇਹ ਮੁਹੱਬਤੀ ਸਾਂਝਾਂ ਹਮੇਸ਼ਾਂ ਬਣੀਆਂ ਰਹਿਣ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।
Leave a Comment
Your email address will not be published. Required fields are marked with *