ਚੰਡੀਗੜ੍ਹ, 25 ਨਵੰਬਰ ( ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਦੀ ਮੀਟਿੰਗ ਅੱਜ ਕਮਿਊਨਿਟੀ ਸੈਂਟਰ ਸੈਕਟਰ 40-ਏ ਚੰਡੀਗੜ੍ਹ ਵਿਖੇ ਪ੍ਰਧਾਨ ਰਾਜਵਿੰਦਰ ਸਿੰਘ ਗੁੱਡੂ ਦੀ ਅਗਵਾਈ ’ਚ ਹੋਈ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਸੱਥ ਦੇ ਮੈਂਬਰਾਂ ਦੇ ਕੰਮ ਦੇਖਦੇ ਹੋਏ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਨ੍ਹਾਂ ’ਚ ਅੰਤਰਰਾਸ਼ਟਰੀ ਸਾਹਿਤਕ ਸੱਥ ਦੇ ਮੁੱਖ ਸਰਪ੍ਰਸਤ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਅਹੁਦੇਦਾਰੀ ਸੌਂਪੀ ਗਈ। ਉਨ੍ਹਾਂ ਦੀ ਥਾਂ ਤੇ ਕਿਰਨ ਬੇਦੀ ਸੀਨੀਅਰ ਮੀਤ ਪ੍ਰਧਾਨ ਥਾਪੇ ਗਏ। ਮੀਟਿੰਗ ਵਿੱਚ ਸ਼ਾਮਿਲ ਸੱਥ ਦੀ ਜਨਰਲ ਸਕੱਤਰ ਚਰਨਜੀਤ ਕੌਰ ਬਾਠ,ਸੁਰਿੰਦਰ ਕੌਰ ਬਾੜਾ ਸਕੱਤਰ ਸਰਹਿੰਦ ਤੋਂ, ਪ੍ਰੈਸ ਸਕੱਤਰ ਸ਼ਾਇਰ ਭੱਟੀ, ਮੁੱਖ ਸਲਾਹਕਾਰ ਸੁਰਜੀਤ ਸਿੰਘ ਧੀਰ ਸ਼ਾਮਿਲ ਹੋਏ। ਸਰਬਸੰਮਤੀ ਨਾਲ ਸੱਥ ਦੀ ਬਿਹਤਰੀ ਲਈ ਕੁਝ ਨਵੇਂ ਫੈਸਲੇ ਲਏ ਗਏ ਤੇ ਆਉਣ ਵਾਲੇ ਸਮੇਂ ਵਿੱਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਅਗਲੇ ਪ੍ਰੋਗਰਾਮ ਉਲੀਕੇ ਗਏ ਤੇ ਸਮਾਗਮਾਂ ਵਿਉਂਤਬੰਦੀ ਤਿਆਰ ਕੀਤੀ ਗਈ। ਰਾਜਿੰਦਰ ਸਿੰਘ ਧੀਮਾਨ ਸਟੇਜ ਸੈਕਟਰੀ ਦੀ ਭੈਣ ਜੀ ਅਤੇ ਇੱਕ ਹੋਰ ਕਰੀਬੀ ਰਿਸ਼ਤੇਦਾਰ ਦੀ ਅਚਨਚੇਤ ਚਲਾਣਾ ਕਰਨ ਤੇ ਉਹ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ, ਸੱਥ ਵਲੋਂ ਇਸ ਦੁੱਖ ਦੀ ਘੜੀ ਵਿੱਚ 2 ਮਿੰਟ ਦਾ ਮੌਨ ਰੱਖਕੇ ਦੁਨੀਆਂ ਤੋਂ ਰੁਸਤਖ ਹੋਈਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਗਈ।