ਫਰੀਦਕੋਟ, 8 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਗੁਰਦੁਆਰਾ ਹਰਿੰਦਰਾ ਨਗਰ ਫਰੀਦਕੋਟ ਵਿਖੇ ਅੰਤਰਯੁਵਕ ਮੇਲਾ ਕਰਵਾਇਆ ਗਿਆ। ਜਿਸ ’ਚ ਲਗਭਗ 16 ਤੋਂ 17 ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਭਾਗ ਲਿਆ। ਕੁਇਜ ਮੁਕਾਬਲੇ ਵਿੱਚ ਸਕੂਲ ਦੀ ਰੁਪਨੀਤ ਕੌਰ ਅਤੇ ਸਿਮਰਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਦਸਤਾਰ ਮੁਕਾਬਲਿਆਂ ਦੇ ਸੀਨੀਅਰ ਵਰਗ ’ਚ ਗੁਰਤਾਜ ਸਿੰਘ ਨੇ ਪਹਿਲਾ ਸਥਾਨ ਪਵਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਜੂਨੀਅਰ ਵਰਗ ’ਚ ਵੀਗੁਰਸ਼ਾਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਅਰਮਾਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪਿ੍ਰੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਸਤ ਮਹੀਨੇ ਵਿੱਚ ਹੋਏ ਨੈਤਿਕ ਸਿੱਖਿਆ ਦੇ ਇਮਤਿਹਾਨ ਵਿੱਚ ਤੀਜੇ ਵਰਗ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਰੁਪਨੀਤ ਕੌਰ ਨੂੰ 2000 ਕੈਸ ਅਤੇ ਸੁਖਮਨ ਪ੍ਰੀਤ ਕੌਰ ਨੂੰ ਤੀਸਰਾ ਸਥਾਨ ਹਾਸਿਲ ਕਰਨ ਤੇ 1000 ਕੈਸ ਨਾਲ ਸਨਮਾਨਿਤ ਕੀਤਾ ਗਿਆ। ਇਸੇ ਪ੍ਰਕਾਰ ਦੂਜੇ ਵਰਗ ’ੱਚੋਂ ਸੁਖਰਾਜ ਸਿੰਘ ਨੂੰ ਪਹਿਲਾ ਸਥਾਨ ਹਾਸਲ ਕਰਨ ’ਤੇ 2000 ਨਗਦ ਅਤੇ ਹਰਮਨਦੀਪ ਕੌਰ ਨੂੰ ਤੀਜਾ ਸਥਾਨ ਹਾਸਿਲ ਕਰਨ ’ਤੇ 1000 ਕੈਸ ਨਾਲ ਸਨਮਾਨਿਤ ਕੀਤਾ ਗਿਆ। ਇਨਾਂ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਹੋਰ 30 ਵਿਦਿਆਰਥੀਆਂ ਨੇ ਦੂਜੇ ਅਤੇ ਤੀਜੇ ਵਰਗ ਵਿੱਚ ਮੈਰਿਟ ਸਥਾਨ ਹਾਸਲ ਕੀਤਾ ਤੇ ਉਹਨਾਂ ਨੂੰ ਇਸ ਮੇਲੇ ’ਚ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਫਰੀਦ ਸਕੂਲ ਨੂੰ ਨੈਤਿਕ ਸਿੱਖਿਆ ਦੇ ਇਮਤਿਹਾਨ ’ਚ ਆਪਣੀ ਵਧੀਆ ਕਾਰਗੁਜਾਰੀ ਦਿਖਾਉਣ ਕਾਰਨ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਅਦਾਰੇ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਇੰਨਾਂ ਵਿਦਿਆਰਥੀਆਂ ਨੂੰ ਅਸੀਰਵਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਇਹਨਾਂ ਨੈਤਿਕ ਸਿੱਖਿਆ ਵਰਗੇ ਇਮਤਿਹਾਨਾਂ ’ਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ, ਕਿਉਂਕਿ ਅਜਿਹੇ ਇਮਤਿਹਾਨ ਸਾਨੂੰ ਆਪਣੇ ਕੌਮ ਅਤੇ ਵਿਰਸੇ ਨਾਲ ਜੋੜਦੇ ਹੋਏ ਨੈਤਿਕ ਕਦਰਾਂ-ਕੀਮਤਾਂ ਅਤੇ ਨੈਤਿਕ ਗੁਣਾਂ ’ਤੇ ਪਹਿਰਾ ਦੇਣ ਦੀ ਸਿੱਖਿਆ ਦਿੰਦੇ ਹਨ। ਉਹਨਾਂ ਕਿਹਾ ਕਿ ਜੋ ਇਨਸਾਨ ਆਪਣੇ ਕੌਮ ਅਤੇ ਵਿਰਸੇ ਨਾਲ ਜੁੜਿਆ ਰਹਿੰਦਾ ਹੈ ਉਹ ਭਵਿੱਖ ’ਚ ਇੱਕ ਚੰਗਾ ਇਨਸਾਨ ਬਣ ਕੇ ਉੱਭਰਦਾ ਹੈ।
Leave a Comment
Your email address will not be published. Required fields are marked with *