9 ਲੱਖ ਰੁਪਏ ਲਾ ਕੇ ਭਵਨ ਦੀ ਕੀਤੀ ਜਾ ਰਹੀ ਹੈ ਮੁੜ ਸੁਰਜੀਤੀ
ਫਰੀਦਕੋਟ , 16 ਮਾਰਚ (ਵਰਲਡ ਪੰਜਾਬੀ ਟਾਈਮਜ਼)
32 ਭਾਸ਼ਾਵਾਂ ਦੇ ਗਿਆਤਾ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਨਾਂ ਹੇਠ ਉਸਾਰਿਆ ਗਿਆ ਫਰੀਦਕੋਟ ਦਾ ਅੰਬੇਡਕਰ ਭਵਨ ਹੁਣ ਜਲਦ ਹੀ ਆਪਣੀ ਗੁਆਚੀ ਹੋਈ ਦਿੱਖ ਵਾਪਸ ਪਾਏਗਾ। ਇਹਨਾਂ ਉਕਤ ਗੱਲਾਂ ਦਾ ਪ੍ਰਗਟਾਵਾ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਆਪਣੀ ਸਾਰੀ ਜਿੰਦਗੀ ਭਾਰਤ ਦੇ ਦੱਬੇ ਕੁਚਲੇ, ਪਛੜੇ, ਆਰਥਿਕ ਅਤੇ ਮਾਨਸਿਕ ਤੌਰ ’ਤੇ ਕੰਗਾਲ ਲੋਕਾਂ ਲਈ ਦਿਨ ਰਾਤ ਇੱਕ ਕੀਤਾ ਅਤੇ ਭਾਰਤ ਦੇ ਅਜਿਹੇ ਲੋਕਾਂ ਨੂੰ ਦਲਦਲ ’ਚੋਂ ਕੱਢਣ ਦਾ ਕੰਮ, ਜਿਸ ਇਨਸਾਨ ਨੇ ਕੀਤਾ ਉਸ ਦੇ ਨਾਮ ਤੇ ਉਸਾਰਿਆ ਗਿਆ ਅੰਬੇਦਕਰ ਭਵਨ ਕਿਸੇ ਵੀ ਹਾਲਤ ’ਚ ਜਰਜਰ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਅਜਿਹੇ ਮਹਾਂਪੁਰਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਆਪਣੇ ਛੋਟੇ ਜਿਹੇ ਜੀਵਨ ਕਾਲ ’ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਇੰਨੀਆਂ ਕੁ ਪ੍ਰਾਪਤੀਆਂ ਕੀਤੀਆਂ ਜੋ ਸੰਸਾਰ ਦੇ ਪਿਛਲੇ 100 ਸਾਲਾਂ ’ਚ ਬਹੁਤ ਥੋੜੇ ਇਨਸਾਨਾਂ ਦੇ ਹਿੱਸੇ ’ਚ ਆਈਆਂ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੁਝ ਦੂਰੀ ਤੇ ਸਥਿੱਤ ਇਹ ਇਹ ਇਮਾਰਤ ਅਣਗੋਲਿਆਂ ਹੋ ਰਹੀ ਸੀ ਜਿਸ ਦੀ ਪਿਛਲੀਆਂ ਸਰਕਾਰਾਂ ਨੇ ਸਾਰ ਨਹੀਂ ਲਈ। ਉਹਨਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ 9 ਲੱਖ ਰੁਪਏ ਖਰਚ ਕੇ ਇਸ ਦੀ ਸਪੈਸਲ ਮੁਰੰਮਤ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮੈਨੂੰ ਅਸੀਮ ਖੁਸੀ ਅਤੇ ਤਸੱਲੀ ਹੋ ਰਹੀ ਹੈ ਕਿ ਜਨਤਾ ਦੇ ਇਸ ਪੈਸੇ ਦਾ ਪੂਰਨ ਤੌਰ ’ਤੇ ਸਦਉਪਯੋਗ ਹੋਇਆ ਹੈ। ਜਿਸ ਸਦਕਾ ਇਸ ਦਾ 60% ਕੰਮ ਮੁਕੰਮਲ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਬਾਕੀ ਦਾ ਕੰਮ ਵੀ ਮੁਕੰਮਲ ਕਰਵਾ ਲਿਆ ਜਾਵੇਗਾ। ਜਿਸ ਨਾਲ ਇਸ ਭਵਨ ਦੀ ਗੁਆਚੀ ਹੋਈ ਸਾਨ ਨੂੰ ਮੁੜ ਪ੍ਰਾਪਤ ਕੀਤਾ ਜਾ ਸਕੇਗਾ।
Leave a Comment
Your email address will not be published. Required fields are marked with *