ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਬੁਰਜ ਹਰੀਕਾ ਦੇ “ਅੱਖਰ ਪੁਸਤਕ ਪਰਿਵਾਰ’’ ਦੇ ਪ੍ਰਧਾਨ ਸਤਨਾਮ ਸਿੰਘ ਬੁਰਜ ਹਰੀਕਾ ਅਤੇ ਸਰਪ੍ਰਸਤ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ,।ਜਿਸ ਦੇ ਤਿੰਨ ਪਹਿਲੂ ਸਨ, ਪਹਿਲਾ ਫ਼ਿਲਮਕਾਰ ਅਮਰਦੀਪ ਗਿੱਲ ਨਾਲ ਰੂ-ਬ-ਰੂ, ਦੂਜਾ ਅਮਨ ਗੁਰਲਾਲ ਦੀ ਪੁਸਤਕ ਹਰੇ ਪੱਤਿਆਂ ਦੀ ਪੀੜ ਦਾ ਲੋਕ ਅਰਪਣ ਅਤੇ ਕਵੀ ਦਰਬਾਰ, ਇਹ ਤਿੰਨੇ ਹੀ ਪਹਿਲੂ ਐਨੇ ਸ਼ਾਨਦਾਰ ਹੋ ਨਿੱਬੜੇ ਕਿ ਪੂਰੇ ਇਲਾਕੇ ਉੱਪਰ ਅਮਿੱਟ ਛਾਪ ਛੱਡ ਗਏ। ਅਮਰਦੀਪ ਗਿੱਲ ਦੇ ਆਪਣੇ ਕਾਰਜਾਂ ਬਾਰੇ ਦਿੱਤੀ ਜਾਣਕਾਰੀ ਅਤੇ ਵਜ਼ਨਦਾਰ ਤੇ ਰੌਚਕ ਸੁਆਲਾਂ ਦੇ ਜੁਆਬ ਬਹੁਤ ਉਤਸੁਕਤਾ ਨਾਲ ਸੁਣੇ ਗਏ। ਕੈਨੇਡਾ ਦੀ ਵਸਨੀਕ ਅਮਨ ਗੁਰਲਾਲ ਦੀ ਪੁਸਤਕ “ਹਰੇ ਪੱਤਿਆਂ ਦੀ ਪੀੜ’’ ਜਾਰੀ ਕਰਨ ਉਪਰੰਤ ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਦੇਵਿੰਦਰ ਸੈਫ਼ੀ ਵੱਲੋਂ ਅਮਨ ਗੁਰਲਾਲ ਦੀ ਦ੍ਰਿਸ਼ਟੀ ਅਤੇ ਸਿਰਜਣਾ ਦੇ ਪ੍ਰਮੁੱਖ ਕੋਣਾ ਨਾਲ ਜਾਣ-ਪਛਾਣ ਕਰਵਾਈ ਗਈ। ਸਮੁੱਚੇ ਪ੍ਰੋਗਾਰਮ ਦੇ ਪ੍ਰਬੰਧਕਾਂ ਤੇ ਸਹਿਯੋਗੀਆਂ ਵਜੋਂ ਭੁਪਿੰਦਰ ਸਿੰਘ ਬਰਾੜ, ਜਰਮਨਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਖ਼ਾਲਸਾ, ਮਾਸਟਰ ਜਸਵਿੰਦਰ ਸਿੰਘ, ਚਮਕੌਰ ਸਿੰਘ, ਸਵਰਨ ਸਿੰਘ, ਨਿਰਮਲ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਪ੍ਰਧਾਨ, ਮਾਸਟਰ, ਜਗਸੀਰ ਸਿੰਘ, ਸੁਖਵੀਰ ਸਿੰਘ, ਬਲੌਰ ਸਿੰਘ, ਕਰਮਜੀਤ ਸਿੰਘ, ਸਤਪਾਲ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਸਿੰਘ, ਸਿੰਘ, ਹਰਦੀਪ ਸਿੰਘ ਨੇ ਇਸ ਮੌਕੇ ਅੱਖਰ ਪੁਸਤਕ ਪਰਿਵਾਰ ਪ੍ਰਬੰਧਕੀ ਕਮੇਟੀ ਦਾ ਵਿਧਾਨ ਨਿਸ਼ਚਤ ਕਰਦਿਆਂ ਕਿਹਾ ਕਿ ਕਮੇਟੀ ਪੰਜਾਬੀ ਬੋਲੀ ਅਤੇ ਸਾਹਿਤ ਦੀ ਸੇਵਾ ’ਚ ਲਗਾਤਾਰ ਹਾਜ਼ਰ ਰਹੇਗੀ।ਭਾਸ਼ਾ ਅਤੇ ਸਾਹਿਤ ਦੇ ਨਾਮ ਉੱਪਰ ਚੱਲ ਰਹੀਆਂ ਜੁਗਾੜ ਬਾਜ਼ੀਆਂ ਤੋਂ ਪਾਸੇ ਕੇ ਲੋਕ ਮੁਖੀ ਕਾਰਜਾਂ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਕਰਵਾਏ ਲੋਕਪੱਖੀ ਕਵੀ ਦਰਬਾਰ ’ਚ ਦਿਲਬਾਗ ਚਹਿਲ, ਗੀਤਕਾਰ ਕੁਲਦੀਪ ਕੰਡਿਆਰਾ, ਖੁਸ਼ਵੰਤ ਬਰਗਾੜੀ, ਬੇਅੰਤ ਗਿੱਲ, ਅਨੰਤ ਗਿੱਲ ਭਲੂਰ, ਜਸਕਰਨ ਲੰਡੇ, ਹਰਮੇਲ ਪ੍ਰੀਤ, ਗੁਰਪ੍ਰੀਤ ਮਾਨ ਮੌੜ, ਮਨਪ੍ਰੀਤ ਸਿੰਘ ਬਰਗਾੜੀ, ਸਿਕੰਦਰ ਚੰਦਭਾਨ, ਜਸਵੀਰ ਫੀਰਾ, ਸੂਬੇਦਾਰ ਮੁਨਸ਼ੀ ਸਿੰਘ ਗਿੱਲ, ਈਸ਼ਰ ਸਿੰਘ ਲੰਭਵਾਲੀ, ਸੁਖਜਿੰਦਰ ਸਿੰਘ ਮੁਹਾਰ, ਕੁਲਵਿੰਦਰ ਸਿੰਘ ਚਾਨੀ, ਗੁਰਪਿਆਰ ਹਰੀਨੌ, ਸੁਖਰਾਜ ਮੱਲਕੇ, ਜਸਕਰਨ ਮੱਤਾ, ਰਾਜਵੀਰ ਮੱਤਾ, ਜਸਵੀਰ ਸ਼ਰਮਾਂ ਦੱਦਾਹੂਰ, ਬਾਬਾ ਸੋਨੀ ਜੀ, ਸਤਨਾਮ ਸ਼ਦੀਦ ਸਮਾਲਸਰ, ਮੇਹਰ ਬੁਰਜ, ਮਾ. ਜਸਵੰਤ ਸਿੰਘ ਸੰਧ, ਮਾ ਸੁਰਿੰਦਰ ਸ਼ਰਮਾਂ, ਗੋਰਾ ਸਮਾਲਸਰ, ਨੰਬਰਦਾਰ ਨਛੱਤਰ ਸਿੰਘ, ਗੁਰਵਿੰਦਰ ਸਿੰਘ, ਰਿੰਕੂ ਸਿੰਘ, ਸਰਪੰਚ ਸ਼ਵੇਤਾ ਗਿੱਲ, ਗੁਰਪ੍ਰੀਤ ਸਿੰਘ ਨੇ ਹਿੱਸਾ ਲਿਆ। ਪ੍ਰਧਾਨ ਸਤਨਾਮ ਬੁਰਜ ਹਰੀ ਕਾ ਅਤੇ ਕਮੇਟੀ ਨੇ ਸਭ ਦਾ ਧੰਨਵਾਦ ਕਰਦਿਆਂ ਮੁੱਖ ਮਹਿਮਾਨ ਅਮਰਦੀਪ ਗਿੱਲ, ਵਿਸ਼ੇਸ਼ ਮਹਿਮਾਨ ਡਾ. ਸੈਫ਼ੀ ਦਾ ਗੁਰਮੁਖੀ ਸ਼ਾਲ ਤੇ ਵਿਸ਼ੇਸ਼ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕਰਦਿਆਂ ਹਰ ਸ਼ਾਇਰ ਨੂੰ ਪੁਸਤਕਾਂ ਤੇ ਸਰਟੀਫਿਕੇਟ ਵੰਡੇ। ਸਵੇਰ ਤੋਂ ਸ਼ਾਮ ਤੱਕ ਚੱਲੇ ਇਸ ਸਮਾਗਮ ਪ੍ਰਤੀ ਉਤਸ਼ਾਹ ਅਮਿੱਟ ਪੈੜਾਂ ਛੱਡ ਗਿਆ।