ਫਰੀਦਕੋਟ, 30 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਬੁਰਜ ਹਰੀਕਾ ਦੀ ਸੰਸਥਾ ‘ਅੱਖਰ ਪੁਸਤਕ ਪਰਿਵਾਰ’ ਵਲੋਂ ਗੁਰਮੁਖੀ ਸੱਥ ਲਾਇਬੇ੍ਰਰੀ ਦਾ ਉਦਘਾਟਨ 31 ਦਸੰਬਰ ਦਿਨ ਐਤਵਾਰ ਨੂੰ ਪਿੰਡ ਬੁਰਜ ਹਰੀਕਾ ਵਿਖੇ ਸਵੇਰੇ 11:00 ਵਜੇ ਕੀਤਾ ਜਾ ਰਿਹਾ ਹੈ। ਸੰਸਥਾ ਦੇ ਸੰਸਥਾਪਕ ਸਤਨਾਮ ਬੁਰਜ ਹਰੀਕਾ ਨੇ ਦੱਸਿਆ ਕਿ ਇਸ ਮੌਕੇ ਪਹਿਲੇ ਸਾਹਿਤਕ ਸਮਾਗਮ ਤਹਿਤ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਉੱਘੇ ਸ਼ਾਇਰ ਡਾ. ਦੇਵਿੰਦਰ ਸੈਫੀ ਦੀ ਨਿਗਰਾਨੀ ਹੇਠ ਉੱਘੇ ਸ਼ਾਇਰ ਤੇ ਫਿਲਮਕਾਰ ਅਮਰਦੀਪ ਸਿੰਘ ਗਿੱਲ ਨਾਲ ਰੂਬਰੂ ਵੀ ਹੋਵੇਗਾ। ਉਹਨਾਂ ਦੱਸਿਆ ਕਿ ਉਕਤ ਸਮਾਗਮ ਦੌਰਾਨ ਅਮਨ ਗੁਰਲਾਲ ਦੀ ਪੁਸਤਕ ‘ਹਰੇ ਪੱਤਿਆਂ ਦੀ ਪੀੜ੍ਹ’ ਦੇ ਲੋਕ ਅਰਪਣ ਤੋਂ ਬਾਅਦ ਵਿਸ਼ਾਲ ਕਵੀ ਦਰਬਾਰ ਵੀ ਸਜਾਇਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਮਿੰਦਰ ਸਿੰਘ, ਭੁਪਿੰਦਰ ਸਿੰਘ, ਜਰਮਨਜੀਤ ਸਿੰਘ, ਗੁਰਪ੍ਰੀਤ ਸਿੰਘ ਖ਼ਾਲਸਾ, ਮਾ. ਜਸਵਿੰਦਰ ਸਿੰਘ, ਚਮਕੌਰ ਸਿੰਘ, ਸਵਰਨ ਸਿੰਘ, ਨਿਰਮਲ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਪ੍ਰਧਾਨ, ਮਾ. ਜਗਸੀਰ ਸਿੰਘ, ਸੁਖਵੀਰ ਸਿੰਘ, ਬਲੌਰ ਸਿੰਘ, ਕਰਮਜੀਤ ਸਿੰਘ, ਸਤਪਾਲ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਨੰਬਰਦਾਰ ਨਛੱਤਰ ਸਿੰਘ ਸਮੇਤ ਸਮੂਹ ਅੱਖਰ ਪੁਸਤਕ ਪਰਿਵਾਰ ਪ੍ਰਬੰਧਕੀ ਕਮੇਟੀ, ਬੁਰਜ ਹਰੀਕਾ ਫਰੀਦਕੋਟ ਆਦਿ ਵੀ ਹਾਜਰ ਸਨ।