ਕਦੇ ਕਦੇ ਬਿਨ ਬੋਲੇ ਬਹੁਤ ਕੁਝ,
ਕਹਿ ਜਾਂਦੀਆਂ ਨੇ ਅੱਖਾਂ,
ਕਈ ਵਾਰੀ ਮੁਸਾਫਰ ਕੋਲੋਂ ਲੰਘ ਜਾਂਦਾ,
ਦੇਖਦੀਆਂ ਰਹਿ ਜਾਂਦੀਆਂ ਨੇ ਅੱਖਾਂ,
ਇਨਸਾਨ ਚਲਾਕੀ ਕਰ ਜਾਂਦਾ,
ਸਭ ਦੱਸ ਜਾਂਦੀਆਂ ਨੇ ਅੱਖਾਂ,
ਦਿਲ ਟੁੱਟੇ ਤੋ ਵੀ,
ਪਾਣੀ ਨਾਲ ਭਰ ਜਾਂਦੀਆਂ ਨੇ ਅੱਖਾਂ,
ਖੁਸ਼ੀ ਜਦੋ ਹੋਵੇ ਰੂਹ ਤੋ,
ਤਾਂ ਡੁੱਲ ਜਾਂਦੀਆਂ ਨੇ ਅੱਖਾਂ,
ਗਿਲਾ-ਸਿਕਵਾ ਜੇ ਹੋਵੇ ਕੋਈ,
ਦੱਸ ਜਾਂਦੀਆਂ ਨੇ ਅੱਖਾਂ,
ਬੱਚੇ ਛੋਟਿਆਂ ਨੂੰ ਮਮਤਾ ਦੇਖਣ ਦੇ,
ਕੰਮ ਆੳਂੁਦੀਆਂ ਨੇ ਅੱਖਾਂ,
ਮਾਂ-ਬਾਪ ਦੀ ਘੂਰ ਤੇ,
ਡਰ ਜਾਂਦੀਆਂ ਨੇ ਅੱਖਾਂ,
ਆਸ਼ਕਾਂ ਨੂੰ ਨਚਾਉਣ ਦਾ ਵੀ,
ਕਾਰਾਕਰ ਜਾਂਦੀਆਂ ਨੇ ਅੱਖਾਂ,
ਬਹੁਤ ਨਾਚਾਂ ਤੇ ਕਰਤੱਬਾਂ ਵਿੱਚ,
ਮਟਕਾਉਣ ਦੇ ਕੰੰਮ ਆੳਂੁਦੀਆਂ ਨੇ ਅੱਖਾਂ,
ਮਨੁੱਖ ਦੀ ਪਹਿਚਾਣ ਕਰਨ ਲਈ,
ਪਹਿਲਾਂ ਦੇਖੀਆਂ ਜਾਂਦੀਆਂ ਨੇ ਅੱਖਾਂ,
ਅੱਜ-ਕੱਲ ਤਾਂ ਪਹਿਚਾਣ ਪੱਤਰ ਬਣਾਉਣ ਲਈ ਵੀ,
ਵਧਾਵਨਾ, ਝਪਕਾਈਆਂ ਜਾਂਦੀਆਂ ਨੇ ਅੱਖਾਂ,
ਮਨੋਜ ਕੁਮਾਰ ਵਧਾਵਨ ਮੋਬਾ: 9815017800