ਅੱਗ ਲਾਉਣ ਵਾਲੇ 23 ਕਿਸਾਨਾਂ ਦੀ ਜਮੀਨ ’ਚ ਲਾਲ ਲਕੀਰ ਅਤੇ ਕੱਟੇ ਚਲਾਨ : ਡੀ.ਸੀ

ਅੱਗ ਲਾਉਣ ਵਾਲੇ 23 ਕਿਸਾਨਾਂ ਦੀ ਜਮੀਨ ’ਚ ਲਾਲ ਲਕੀਰ ਅਤੇ ਕੱਟੇ ਚਲਾਨ : ਡੀ.ਸੀ

ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦੇ ਨਿਯਮਾਂ ਦੀ ਪਾਲਣਾ ਤਹਿਤ ਜਿਲਾ ਪ੍ਰਸ਼ਾਸ਼ਨ ਫਰੀਦਕੋਟ ਵਲੋਂ ਇਸ ਸਾਲ ਬਹੁਤ ਸਖਤੀ ਕੀਤੀ ਜਾ ਰਹੀ ਹੈ। ਜਿਲੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਬਹੁਤ ਕਿਸਾਨ ਇਸ ਵਾਰ ਪਰਾਲੀ ਨੂੰ ਅੱਗ ਨਾ ਲਾ ਕੇ ਜਮੀਨ ’ਚ ਵਾਹ ਰਹੇ ਹਨ ਜਾਂ ਗੱਠਾਂ ਬਣਾ ਕੇ ਕਣਕ ਦੀ ਬਿਜਾਈ ਕਰ ਰਹੇ ਹਨ ਪਰ ਕਈ ਕਿਸਾਨ ਅਜੇ ਤੱਕ ਵੀ ਨਹੀਂ ਸਮਝੇ। ਜਿਲ੍ਹੇ ’ਚ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਦੀ ਉਪਲਬਧਤਾ ਹੋਣ ਦੇ ਬਾਵਜੂਦ ਕੁਝ ਕਿਸਾਨ ਅੱਗ ਲਾ ਰਹੇ ਹਨ, ਜੋ ਕਿ ਬਹੁਤ ਹੀ ਮਾੜਾ ਅਤੇ ਗੈਰ ਕਾਨੂੰਨੀ ਵਰਤਾਰਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਅੱਗ ਲਾਉਣ ਵਾਲੇ 23 ਕਿਸਾਨਾਂ ਖਿਲਾਫ ਕਾਨੂਨੀ ਕਾਰਵਾਈ ਕਰਦਿਆਂ ਉਹਨਾਂ ਦੇ ਜਮੀਨੀ ਰਿਕਾਰਡ ’ਚ ਰੈਡ ਐਂਟਰੀ ਲਾਈ ਗਈ ਹੈ ਅਤੇ ਉਹਨਾਂ ਦੇ ਚਲਾਨ ਕੱਟ ਕੇ 2500 ਤੋਂ 25000/ ਪ੍ਰਤੀ ਏਕੜ ਜੁਰਮਾਨੇ ਵੀ ਵਸੂਲੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਵਲੋਂ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਇਹ ਗਲਤੀ ਨਾ ਕਰਨ। ਜਿਲ੍ਹੇ ’ਚ 20 ਕਲਸਟਰ ਅਫਸਰ, 70 ਨੋਡਲ ਅਫਸਰ, 35 ਜਿਲੇ ਦੇ ਪ੍ਰਮੁੱਖ ਅਧਿਕਾਰੀਆਂ ਦੀਆਂ ਡਿਊਟੀਆਂ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਲਾਈਆਂ ਗਈਆਂ ਹਨ। ਇਸ ਤੋਂ ਬਿਨਾਂ ਸੈਟੇਲਾਈਟ ਵੀ ਸਵੇਰੇ 9:00 ਤੋਂ ਸ਼ਾਮ 4:00 ਵਜੇ ਤੱਕ ਖੇਤਾਂ ’ਚ ਲੱਗੀ ਅੱਗ ਦੀ ਰਿਪੋਰਟ ਕਰ ਰਿਹਾ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.