ਜਗਰਾਉ 10 ਫਰਵਰੀ: (ਵਰਲਡ ਪੰਜਾਬੀ ਟਾਈਮਜ਼)
ਐਸਸੀ ਬੀਸੀ ਅਧਿਆਪਕਾਂ ਦੀ ਜਥੇਬੰਦੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਹਠੂਰ ਨੇ ਬਲਾਕ ਭਰ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਬਲਾਕ ਪ੍ਰਾਈਮਰੀ ਸਿੱਖਿਆ ਅਫ਼ਸਰ ਨਾਲ ਮਹੀਨਾਵਾਰ ਮੀਟਿੰਗ ਕੀਤੀ।
ਜਿਸ ਵਿੱਚ ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਮਸਲਿਆਂ ਜਿਵੇਂ ਕਿ ਡੀ ਏ ਦੇ ਬਕਾਏ, ਸਫ਼ਾਈ ਸੇਵਕਾਂ ਦੀ ਰੁਕੀ ਹੋਈ ਤਨਖਾਹ,ਬਿਜਲੀ ਦੇ ਬਿੱਲਾਂ ਸਬੰਧੀ, 2020-21 ਦੀਆਂ ਹੈੱਡ ਟੀਚਰਾਂ ਦੀਆਂ ACR ਜੋ ਅਜੇ ਤੱਕ ਨਹੀਂ ਮਿਲੀਆਂ, ਅਤੇ ਸੰਤੋਖ ਸਿੰਘ ਹੈੱਡ ਟੀਚਰ ਦੇ ਬਕਾਏ ਸਬੰਧੀ ਮੰਗ ਪੱਤਰ ਦਿੱਤਾ ।
ਬਲਾਕ ਸਿੱਖਿਆ ਅਫ਼ਸਰ ਸ. ਸੁਖਦੇਵ ਸਿੰਘ ਹਠੂਰੀਆ ਨੇ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਜਲਦੀ ਹੀ ਇਹ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ।
ਇਸ ਮੌਕੇ ਲੈਕ:ਅਮਰਜੀਤ ਸਿੰਘ ਚੀਮਾ,ਗੁਰਦੀਪ ਸਿੰਘ ਅਖਾੜਾ,ਰਣਜੀਤ ਸਿੰਘ ਹਠੂਰ,ਸ.ਸੰਤੋਖ ਸਿੰਘ,ਜਸਵਿੰਦਰ ਸਿੰਘ ਜਸਵੀ,ਸ.ਮਨਜਿੰਦਰ ਸਿੰਘ ਹਠੂਰ, ਲੈਕ: ਲਖਵੀਰ ਸਿੰਘ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *