ਕੀ ਮੈਂ ਹਾਲ ਸੁਣਾਵਾਂ, ਅੱਜ ਦੀ ਗਾਇਕੀ ਦਾ।
ਰੋਣ ਆਉਂਦਾ ਹੈ ਕਹਿੰਦਿਆਂ, ਘੋਰ ਨਲਾਇਕੀ ਦਾ।
ਗੀਤਾਂ ਵਿੱਚ ਨਾ ਤਾਲ, ਤੇ ਨਾ ਕੋਈ ਬੋਲ ਦਿੱਸੇ।
ਗਾਇਕ ਨੇ ਸਭ ਢਿੱਲੜ, ਚਿਹਰੇ ਲਿੱਸੇ ਲਿੱਸੇ।
ਬੇਸੁਰ ਹਨ ਕੁੱਲ ਸਾਜ਼, ਤੇ ਭੱਦੀ ਅਵਾਜ਼ ਬਈ।
ਕੋਈ ਨਹੀਂ ਉਸਤਾਦ, ਨਾ ਕਰਨ ਰਿਆਜ਼ ਬਈ।
ਸੱਤ ਸੁਰਾਂ ਨਾ ਜਾਣਨ, ਗ਼ਲਤ ਇਸ਼ਾਰੇ ਨੇ।
ਏਹਨਾਂ ਗਾਇਕਾਂ ਦੇ ਤਾਂ, ਸ਼ੌਕ ਨਿਆਰੇ ਨੇ।
ਸ਼ਕਲ-ਸੂਰਤੋਂ ਗਾਇਕ, ਜੋਕਰ ਨੇ ਲੱਗਦੇ।
ਬਾਂਦਰ-ਟਪੂਸੀਆਂ ਮਾਰ ਕੇ, ਲੋਕਾਂ ਨੂੰ ਠੱਗਦੇ।
ਕਰੀਏ ਹੁਣ ਅਰਦਾਸ, ਤੇ ਰੱਬ ਅੱਗੇ ਝੁਕੀਏ।
ਡਿੱਗੇ ਗਾਇਕੀ ਦੇ ਪੱਧਰ, ਨੂੰ ਉੱਚਾ ਚੁੱਕੀਏ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.