“ਆਰਟ ਗਲੈਕਸੀ” ਅੰਮ੍ਰਿਤਸਰ ਦਾ ਪਹਿਲਾ ਅਜਿਹਾ ਪਲੇਟਫਾਰਮ ਹੈ ਜੋ ਲੇਖਕ, ਪੇਂਟਰ, ਕੈਲੀਗਰਾਫਰ, ਸੰਗੀਤਕਾਰ ਆਦਿ ਹਰ ਤਰ੍ਹਾਂ ਦੇ ਆਰਟਿਸਟ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਤੇ ਜੀਵਨ ਵਿੱਚ ਵਿਕਾਸ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।
ਅਜਿਹੇ ਹੀ ਇੱਕ ਉਦੇਸ਼ ਨੂੰ ਮੁੱਖ ਰੱਖ ਕੇ ਆਰਟ ਗਲੈਕਸੀ ਵੱਲੋਂ ਸਾਰੇ ਆਰਟਿਸਟਾਂ ਦੀ ਇਹ ਇੱਕ ਸਾਂਝੀ ਕਿਤਾਬ ਛਾਪੀ ਗਈ ਹੈ ਜਿਸ ਦਾ ਨਾਂ ਹੈ, 100* ਅਮੇਜਿੰਗ *ਆਰਟਿਸਟ” ਜੋ ਕਿ ਅੰਮ੍ਰਿਤਸਰ ਦੀ ਉੱਘੀ ਲੇਖਕਾ ਜਸਵਿੰਦਰ ਕੌਰ ਵੱਲੋਂ ਸੰਪਾਦਿਤ ਕੀਤੀ ਗਈ ਹੈ।
ਅੰਮ੍ਰਿਤਸਰ 30 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਅੰਮ੍ਰਿਤਸਰ ਵਿਖੇ 29 ਅਕਤੂਬਰ ਐਤਵਾਰ ਨੂੰ ਇਸ ਪੁਸਤਕ ਦੇ ਲੋਕ ਅਰਪਣ ਸਮਾਰੋਹ ਵਿਚ ਸ੍ਰ. ਨਰਿੰਦਰ ਪਾਲ ਸਿੰਘ ਚੰਦੀ, ਇੰਚਾਰਜ ਵਿਧਾਨ ਸਭਾ ਸ਼ਾਹਕੋਟ, ਜਲੰਧਰ ਜੀ ਨੇ ਸੁਪਤਨੀ ਸ੍ਰੀਮਤੀ ਬਰਿੰਦਰ ਕੌਰ ਸਹਿਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਕਮਲ ਚੰਦ ਪ੍ਰਿੰਸੀਪਲ ਦਿੱਲੀ ਪਬਲਿਕ ਸਕੂਲ,ਡਾ. ਗੌਰਵ ਤੇਜਪਾਲ ਜੀ, ਪ੍ਰਿੰਸੀਪਲ ਅੰਮ੍ਰਿਤਸਰ ਗਰੁੱਪ ਆਫ ਕਾਲਜ, ਮੋਗਾ ਤੋਂ ਉੱਘੇ ਕੈਲੀਗ੍ਰਾਫਰ/ ਆਰਟਿਸਟ ਸ੍ਰ.ਰਣਜੀਤ ਸਿੰਘ ਸੋਹਲ, ਸੀ.ਏ ਦਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਸ੍ਰੀਮਤੀ ਨਿਰਮਲਜੀਤ ਕੌਰ ਜੋਸਨ (ਸਟੇਟ ਐਵਾਰਡੀ) ਅਤੇ ਪ੍ਰਭਜੀਤ ਕੌਰ ਨੇ ਬਾਖੂਬੀ ਨਿਭਾਈ। ਪੁਸਤਕ ਸੰਪਾਦਕਾ ਜਸਵਿੰਦਰ ਕੌਰ ਅਤੇ ਪ੍ਰੋਗਰਾਮ ਪ੍ਰਬੰਧਕ ਸ੍ਰ:ਸਤਿੰਦਰ ਸਿੰਘ ਓਠੀ ਨੇ ਦੱਸਿਆ ਕਿ ਇਹ ਅਜਿਹੀ ਪਹਿਲੀ ਪੁਸਤਕ ਛਪੀ ਹੈ ਜਿਸ ਵਿੱਚ ਹਰ ਤਰ੍ਹਾਂ ਦੇ ਆਰਟਿਸਟ, ਉਸ ਦੀ ਪ੍ਰੋਫਾਈਲ ਅਤੇ ਉਸਦਾ ਕਾਰਜ ਸ਼ਾਮਲ ਹੈ। ਇਹ ਇਸ ਪੁਸਤਕ ਦਾ ਭਾਗ ਪਹਿਲਾ ਹੈ ਜਿਸ ਵਿੱਚ 50 ਆਰਟਿਸਟ ਅਤੇ ਉਹਨਾਂ ਦਾ ਕਾਰਜ ਛਪਿਆ ਹੈ ਪੁਸਤਕ ਦਾ ਭਾਗ ਦੂਜਾ ਵੀ ਜਲਦੀ ਹੀ ਛਾਪਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਹ ਪੁਸਤਕ ਐਮਾਜ਼ਾਨ ਤੇ ਵੀ ਉਪਲਬਧ ਕਰਵਾਈ ਗਈ ਹੈ ਤਾਂ ਕਿ ਹਰ ਕਲਾਕਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਬਣਾਉਣ ਦਾ ਮੌਕਾ ਮਿਲੇ। ਸਮਾਰੋਹ ਦੌਰਾਨ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਅਤੇ ਪੁਸਤਕ ਵਿਚ ਸ਼ਾਮਲ ਲੇਖਕਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਪੁਸਤਕ ਭਾਗੀਦਾਰਾਂ ਵੱਲੋਂ ਸੰਪਾਦਕਾ ਜਸਵਿੰਦਰ ਕੌਰ ਦੇ ਇਸ ਵਿਲੱਖਣ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸੰਪਾਦਕਾ ਨੇ ਸਭ ਦਾ ਧੰਨਵਾਦ ਕੀਤਾ। ਦਿੱਲੀ ਪਬਲਿਕ ਸਕੂਲ ਦੀ ਹੈੱਡ ਮਿਸਟਰੈੱਸ ਸ਼੍ਰੀਮਤੀ ਰਾਖੀ ਪੁਰੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ‘ਤੇ ਸੰਪਾਦਕਾ ਜਸਵਿੰਦਰ ਕੌਰ ਤੋਂ ਇਲਾਵਾ ਪ੍ਰਬੰਧਕੀ ਟੀਮ ਦੇ ਸਾਰੇ ਮੈਂਬਰ ਸ੍ਰ: ਸਤਿੰਦਰ ਸਿੰਘ ਓਠੀ, ਸ੍ਰੀਮਤੀ ਬਲਵਿੰਦਰ ਕੌਰ ਪ੍ਰਿੰਸੀਪਲ ਬੀ.ਡੀ.ਐਸ ਪਬਲਿਕ ਸਕੂਲ ਜੰਡਿਆਲਾ, ਸ੍ਰੀਮਤੀ ਰਾਖੀ ਪੁਰੀ ਹੈੱਡ ਮਿਸਟਰੈੱਸ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ,ਸ੍ਰ: ਇੰਦਰਜੀਤ ਸਿੰਘ ਸਰਦਾਰ ਮਨਦੀਪ ਹੈਪੀ ਜੋਸਨ, ਨਿਰਮਲਜੀਤ ਕੌਰ (ਸਟੇਟ ਐਵਾਰਡੀ),ਸ੍ਰ: ਦਵਿੰਦਰ ਸਿੰਘ,ਪ੍ਰਭਜੀਤ ਕੌਰ ਆਦਿ ਮੌਜੂਦ ਸਨ।
Leave a Comment
Your email address will not be published. Required fields are marked with *