ਮੇਲੇ ਦੀ ਸ਼ੁਰੂਆਤ ਕੈਂਸਰ, ਹੱਡੀਆਂ, ਕਾਲੇ ਪਲੀਏ, ਲੀਵਰ, ਅੱਖਾਂ, ਦੰਦਾਂ ਅਤੇ ਖੂਨਦਾਨ ਕੈਂਪ ਲਗਾਕੇ ਕੀਤੀ
ਪਹਿਲੇ ਦਿਨ ਇਲਾਕੇ ਦੇ ਖੇਡ ਪ੍ਰੇਮੀਆਂ ਨੇ ਵਾਲੀਵਾਲ, ਹੈਂਡਬਾਲ, ਬੱਚਿਆਂ ਦੀਆਂ ਦੌੜਾਂ ਦਾ ਆਨੰਦ ਮਾਣਿਆ
ਫ਼ਰੀਦਕੋਟ, 2 ਮਾਰਚ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ (ਫ਼ਰੀਦਕੋਟ) ਵੱਲੋਂ ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ.ਵੀਰਾਂ,ਗ੍ਰਾਮ ਪੰਚਾਇਤ, ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖੇਡ ਅਤੇ ਸੱਭਿਆਚਾਰਕ ਮੇਲਾ ਰਸਮੀ ਤੌਰ ਸ਼ੁਰੂ ਹੋਇਆ। ਪਹਿਲੇ ਦਿਨ ਮੇਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ, ਹਲਕਾ ਕੋਟਕਪੂਰਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ਼ ਅਜੈਪਾਲ ਸਿੰਘ ਸੰਧੂ, ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ ਨਵਦੀਪ ਸਿੰਘ ਬੱਬੂ ਬਰਾੜ ਨੇ ਮੇਲੇ ’ਚ ਸ਼ਮੂਲੀਅਤ ਕੀਤੀ। ਮੇਲੇ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਮੱਮੂ ਸ਼ਰਮਾ ਕੈਨੇਡਾ, ਪ੍ਰਧਾਨ ਜਸਪਾਲ ਸਿੰਘ ਸੰਧੂ ਨੇ ਮੇਲੇ ’ਚ ਪਹੁੰਚੀਆਂ ਹਸਤੀਆਂ ਨੂੰ ਜੀ ਆਇਆਂ ਨੂੰ ਆਖਿਆ। ਅੱਜ ਸਵੇਰ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਕੀਰਤਨੀਏ ਸਿੰਘਾਂ, ਰਾਗੀ, ਢਾਡੀ ਸਿੰਘਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕਾ ਲੰਗਰ ਅਟੁੱਟ ਵਰਤਿਆ। ਇਸ ਮੌਕੇ ਮਾਨਵਤਾ ਭਲਾਈ ਵਾਸਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਪਿ੍ਰੰਸੀਪਲ ਡਾ.ਸੰਜੈ ਗੁਪਤਾ ਦੀ ਯੋਗ ਅਗਵਾਈ, ਰੋਟਰੀ ਕਲੱਬ ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਏ ਕੈਂਸਰ-ਹੱਡੀਆਂ ਦੀ ਜਾਂਚ ਕੈਂਪ, ਸਿਵਲ ਸਰਜਨ ਡਾ.ਮਨਿੰਦਰ ਸਿੰਘ, ਐਸ.ਐਮ.ਓ.ਡਾ.ਚੰਦਰ ਸ਼ੇਖਰ ਦੇ ਸਹਿਯੋਗ ਸਦਕਾ ਕਾਲੇ ਪਲੀਏ ਦੀ ਜਾਂਚ, ਚੰਡੀਗੜ ਅੱਖਾਂ ਦਾ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ.ਸੰਜੀਵ ਗੋਇਲ ਦੀ ਯੋਗ ਅਗਵਾਈ ਹੇਠ ਅੱਖਾਂ ਦੀ ਜਾਂਚ ਦਾ ਕੈਂਪ, ਡਾ.ਬਿਮਲ ਗਰਗ ਦੀ ਯੋਗ ਅਗਵਾਈ ਸਦਕਾ ਲੀਵਰ ਦੀ ਜਾਂਚ, ਦਸਮੇਸ਼ ਡੈਂਟਲ ਕਾਲਜ ਦੇ ਪਿ੍ਰੰਸੀਪਲ ਡਾ.ਐਸ.ਪੀ.ਐਸ.ਸੋਢੀ ਦੀ ਯੋਗ ਅਗਵਾਈ ਹੇਠ ਦੰਦਾਂ ਦੇ ਚੈੱਕਅੱਪ ਕੈਂਪ ਅਤੇ ਖੂਨਦਾਨ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਇਲਾਕੇ ਦੇ ਲੋੜਵੰਦ ਨਿਵਾਸੀਆਂ ਨੇ ਇਨ੍ਹਾਂ ਕੈਂਪਾਂ ਵੱਡੇ ਪੱਧਰ ਤੇ ਲਾਭ ਲਿਆ। ਪਹਿਲੇ ਦਿਨ ਵਾਲੀਵਾਲ ਸਮੈਸ਼ਿੰਗ ਨਿਰੋਲ ਪਿੰਡ ਵਾਰ ਮੁਕਾਬਲੇ ’ਚ 25 ਟੀਮਾਂ, ਹੈਂਡਬਾਲ ਅੰਡਰ-17 ’ਚ 8 ਟੀਮਾਂ , ਬੱਚਿਆਂ ਦੀ ਦੌੜਾਂ ਅੰਡਰ-12 ਸਾਲ ਲੜਕੇ-ਲੜਕੀਆਂ, ਬੱਚਿਆਂ ਦੀ ਦੌੜਾਂ ਲੜਕੇ-ਲੜਕੀਆਂ 12 ਤੋਂ 16 ਸਾਲ ਉਮਰ ’ਚ ਨੰਨੇ-ਮੁੰਨੇ ਖਿਡਾਰੀ ਪੂਰਨ ਉਤਸ਼ਾਹ ਨਾਲ ਪਹੁੰਚੇ। ਕੈਂਸਰ ਜਾਂਚ ਕੈਂਪ ਦੌਰਾਨ ਰੋਟਰੀ ਕਲੱਬ ਪ੍ਰਧਾਨ ਅਰਵਿੰਦ ਛਾਬੜਾ, ਰੋਟੇਰੀਅਨ ਆਗੂ ਆਰਸ਼ ਸੱਚਰ, ਸਕੱਤਰ ਮਨਪ੍ਰੀਤ ਸਿੰਘ ਬਰਾੜ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਗਗਨਦੀਪ ਸਿੰਗਲਾ, ਕੇ.ਪੀ.ਸਿੰਘ ਸਰਾਂ ਨੇ ਦੱਸਿਆ ਕਿ 41 ਵਿਅਕਤੀਆ ਦੀ ਜਾਂਚ ਕੀਤੀ ਗਈ ਹੈ। ਇਸ ਮੌਕੇ ਡਾ.ਊਰਵਸ਼ੀ ਸਹਾਇਕ ਪ੍ਰੋਫ਼ੈਸਰ ਕਮਿਊਨਟੀ ਮੈਡੀਸਨ, ਡਾ.ਇਸ਼ਾਨ ਅਰੋੜਾ, ਡਾ.ਜੈਸੀਕਾ ਅਨੇਜਾ, ਡਾ.ਜਸਪ੍ਰੀਤ ਕੌਰ, ਡਾ.ਸ਼ਿਫ਼ਾ ਸਾਰੀਨ, ਡਾ.ਨਵਜੋਤ ਸਿੰਘ, ਡਾ.ਅੁੰਕਮਿਤਾ ਬਰੋਡੋਲਏ, ਡਾ.ਸੋਨਮ ਗਰਗ, ਡਾ.ਰੋਹਿਤ, ਡਾ.ਸ਼ੀਮਰਤ ਬਿੰਦਲ, ਡਾ.ਰਾਧਿਮਾ, ਡਾ.ਰਣਜੀਤ, ਹਰਭਿੰਦਰ ਕੌਰ ਏ.ਐਨ.ਐਮ, ਲਖਵੀਰ ਸਿੰਘ ਡਰਾਈਵਰ ਅਤੇ ਜਸਕਰਨ ਸਿੰਘ ਹੈਲਪਰ ਨੇ ਸੇਵਾਵਾਂ ਦਿੱਤੀਆਂ।
ਮੇਲੇ ਦੇ ਪ੍ਰਬੰਧਕਾਂ ਬਿਕਰਮਜੀਤ ਮੱਮੂ ਸ਼ਰਮਾ, ਪ੍ਰਧਾਨ ਜਸਪਾਲ ਸਿੰਘ ਰਾਜਾ ਨੇ ਦੱਸਿਆ ਕਿ ਮੇਲੇ ਦੇ ਦੂਜੇ ਦਿਨ 3 ਮਾਰਚ ਨੂੰ ਕਬੱਡੀ 65 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਦੋ ਖਿਡਾਰੀ ਬਾਹਰ ਤੋਂ ਖਿਡਾਉਣ ਦੀ ਆਗਿਆ ਹੋਵੇਗੀ। ਇਸ ਮੁਕਾਬਲੇ ’ਚ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ 15,000 ਅਤੇ 10,000 ਦੇ ਨਗਦ ਇਨਾਮ ਦਿੱਤੇ ਜਾਣਗੇ। ਇਸ ਤਰ੍ਹਾਂ ਓਪਨ ਕਬੱਡੀ ’ਚ ਵੀ 2 ਖਿਡਾਰੀ ਬਾਹਰੋਂ ਖਿਡਾਉਣ ਦੀ ਆਗਿਆ ਹੋਵੇਗੀ। ਓਪਨ ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ 71,000 ਅਤੇ 51,000 ਦੇ ਇਨਾਮ ਦਿੱਤੇ ਜਾਣਗੇ। ਬੈਸਟ ਰੇਡਰ ਅਤੇ ਜਾਫ਼ੀ ਨੂੰ 11-11 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਅੱਜ ਕਰਵਾਏ ਗਏ ਧਾਰਮਿਕ ਸਮਾਗਮ, ਮਾਨਵਤਾ ਭਲਾਈ ਕੈਂਪਾਂ, ਖੇਡਾਂ ਦੀ ਸਫ਼ਲਤਾ ਲਈ ਲੋਕ ਗਾਇਕ ਹਰਿੰਦਰ ਸੰਧੂ, ਸਰਬਜੀਤ ਸਿੰਘ ਸੰਧੂ, ਕਮਲਜੀਤ ਸ਼ਰਮਾ, ਦੇਬਾ ਸੰਧੂ, ਬਿੰਦਾ ਰੋਮਾਣਾ, ਗੁਰਚਰਨ ਸਿੰਘ ਪੰਚਾਇਤ ਮੈਂਬਰ, ਨਰਿੰਦਰਪਾਲ ਕੌਰ,ਮੇਜਰ ਸਿੰਘ ਸੰਧੂ, ਕੁਲਵੀਰ ਸਿੰਘ ਗੱਗੀ, ਪਰਮਜੀਤ ਸਿੰਘ ਗਿੱਲ, ਮੱਖਣ ਨੰਬਰਦਾਰ ਆਸਟ੍ਰੇਲੀਆ ਗੋਲਡੀ ਆਸਟ੍ਰੇਲੀਆ,ਭਗਵੰਤ ਆਸਟੇ੍ਰਲੀਆ,ਛਿੰਦਰ ਸਿੰਘ ਗਿੱਲ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ,ਗਗਨਦੀਪ ਸੰਧੂ,ਜਸਪ੍ਰੀਤ ਸਿੰਘ,ਨਛੱਤਰ ਸਿੰਘ ਸੰਧੂ,ਦਿਲਪ੍ਰੀਤ ਕਿੰਗਰਾ, ਸਰਬੀ ਸੰਧੂ,ਸਰਬਜੀਤ ਸ਼ਰਮਾ,ਗੁਰਦੀਪ ਸਿੰਘ ਸੰਧੂ,ਰਾਮਾ ਸਿੰਘ ਸੰਧੂ,ਵੀਰਕਰਨ ਸਿੰਘ ਸੰਧੂ, ਅਮਰੀਕ ਸਿੰਘ ਗਿੱਲ, ਸੌਨੀ ਜੌਹਲ, ਗੋਪੀ ਕਿੰਗਰਾ,ਨਵਰਤਨ ਸਿੰਘ, ਮੰਗਾ ਗਿੱਲ, ਹਰਜੀਤ ਸਿੰਘ ਸੰਧੂ, ਗੁਰਭੇਜ ਗਿੱਲ, ਰਾਜਵੀਰ ਸਿੰਘ ਸੰਧੂ, ਦਿਲਪ੍ਰੀਤ ਗਿੱਲ, ਸੇਵਕ ਸੰਧੂ, ਕਾਲਾ ਨੰਬਰਦਾਰ, ਹਰਪਾਲ ਸਿੰਘ ਬਾਲੀ, ਬੋਹੜ ਸਿੰਘ ਠੇਕੇਦਾਰ, ਸੁਖਪਾਲ ਸਿੰਘ ਸੰਧੂ, ਬਚੀ ਕੰਮੇਆਣਾ ਮੈਂਬਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ।
Leave a Comment
Your email address will not be published. Required fields are marked with *