“ਤੈਨੂੰ ਦੇਖਿਆ ਸੀ,
ਜਦੋਂ ਪਹਿਲੀ ਵਾਰ ਮੈਂ,
ਮੇਰੀ ਜ਼ਿੰਦਗੀ ‘ਚ ਓਦੋਂ,
ਭੂਚਾਲ ਆਇਆ ਸੀ…!”
“ਮੇਰੀਆਂ ਲਿਖਤਾਂ ਨੂੰ,
ਤੇਰੇ ਕਰਕੇ ਚਾਰ ਚੰਨ ਲੱਗੇ,
ਕੱਚੇ ਦੁੱਧ ਨੂੰ ਓਦੋਂ,
ਉਬਾਲ ਆਇਆ ਸੀ…!”
“ਸੋਚਾਂ ਵਿੱਚ ਸੋਚਦਾ,
ਬਹੁਤ ਕੁੱਝ ਰਹਿੰਦਾ ਸੀ ਮੈਂ,
ਤੇਰੇ ਬਿਨਾਂ ਨਾ ਕਦੇ ਕੋਈ ਓਦੋਂ,
ਖਿਆਲ ਆਇਆ ਸੀ…!”
“ਰੁੱਤਾਂ ਤਾਂ ਸਾਰੀਆਂ ਪਿਆਰੀਆਂ,
ਅਕਸਰ ਹੁੰਦੀਆਂ ਸ਼ਾਇਰਾਂ ਨੂੰ,
ਚੇਤੇ ਅੱਜ ਵੀ ਏ ਆਪਣੇ ਤੇ ਜੋ ਓਦੋਂ,
ਸਿਆਲ ਆਇਆ ਸੀ…!”
“ਗੁਰੀ ਨੂੰ ਵਾਅਦਾ ਯਾਦ ਏ,
ਤੋੜਕੇ ਜਿਹੜਾ ਕੀਤਾ ਵੰਘ ਸੀ ਤੂੰ ,
ਦਿਲ ਜਿੱਤਣ ਲਈ ਦਿਨ ਬੜਾ ਓਦੋਂ,
ਕਮਾਲ ਆਇਆ ਸੀ…!”

ਗੁਰੀ ਚੰਦੜ
ਪ੍ਰੀਤ ਨਗਰ , ਸੰਗਰੂਰ ।
90418-91319