28ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਉਂਦੇ ਹੋਏ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿੱਚ ਹਰ ਸਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਸਾਲ 28 ਫਰਵਰੀ ਨੂੰ’ ਰਾਸ਼ਟਰੀ ਵਿਗਿਆਨ ਦਿਵਸ’ ਕਿਉਂ ਮਨਾਉਂਦੇ ਹਾਂ? ਮਹਾਨ ਭਾਰਤੀ ਵਿਗਿਆਨੀ ਸਰ ਚੰਦਰਸ਼ੇਖਰ ਵੈਂਕਟ ਰਮਨ ਦੁਆਰਾ ‘ਰਮਨ ਪ੍ਰਭਾਵ’ ਦੀ ਕਾਢ ਦੀ ਯਾਦ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ।
ਭਾਰਤ ਵਿੱਚ ਹਰ ਸਾਲ 28 ਫਰਵਰੀ ਨੂੰ’ ਰਾਸ਼ਟਰੀ ਵਿਗਿਆਨ ਦਿਵਸ ‘ਮਨਾਇਆ ਜਾਂਦਾ ਹੈ। ਰਾਸ਼ਟਰੀ ਵਿਗਿਆਨ ਦਿਵਸ 2024 ਦਾ ਥੀਮ “ਵਿਕਸਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ” ਰੱਖਿਆ ਗਿਆ ਹੈ। ਰਾਸ਼ਟਰੀ ਵਿਗਿਆਨ ਦਿਵਸ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ 28 ਫਰਵਰੀ 1928 ਨੂੰ ਮਹਾਨ ਭਾਰਤੀ ਵਿਗਿਆਨੀ ਸਰ ਸੀ.ਵੀ . ਰਮਨ ਨੇ ‘ਪ੍ਰਭਾਵ’ ਦੀ ਖੋਜ ਕੀਤੀ ਸੀ, ਜਿਸ ਨੂੰ ‘ਰਮਨ ਪ੍ਰਭਾਵ’ ਵੀ ਕਿਹਾ ਜਾਂਦਾ ਹੈ। ਮਹਾਨ ਵਿਗਿਆਨੀ ਸਰ ਸੀ .ਵੀ. ਰਮਨ ਨੂੰ 1930 ਵਿੱਚ ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਸਰ ਸੀ.ਵੀ. ਰਮਨ ਦਾ ਜਨਮ 7 ਨਵੰਬਰ 1888 ਨੂੰ ਤਿਰੂਚਿਰਾਪੱਲੀ, ਤਾਮਿਲਨਾਡੂ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਭੌਤਿਕ ਵਿਗਿਆਨ ਅਤੇ ਗਣਿਤ ਦੇ ਵਿਦਵਾਨ ਸਨ। ਓਹਨਾ ਨੇ ਸੇਂਟ ਐਲੋਸੀਅਸ ਐਂਗਲੋ-ਇੰਡੀਅਨ ਹਾਈ ਸਕੂਲ, ਵਿਸ਼ਾਖਾਪਟਨਮ ਤੋਂ ਪੜ੍ਹਾਈ ਕੀਤੀ। 1904 ਵਿੱਚ, ਓਹਨਾ ਮਦਰਾਸ ਯੂਨੀਵਰਸਿਟੀ ਤੋਂ ਬੀ.ਐਸ.ਸੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਭੌਤਿਕ ਵਿਗਿਆਨ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ।
1907 ਵਿੱਚ, ਉਹਨਾਂ ਮਦਰਾਸ ਯੂਨੀਵਰਸਿਟੀ ਤੋਂ ਆਪਣੀ ਐਮ .ਐਸ .ਸੀ.ਦੀ ਡਿਗਰੀ ਪੂਰੀ ਕੀਤੀ। 1907 ਤੋਂ 1933 ਤੱਕ ਓਹਨਾ ਨੇ ਕੋਲਕਾਤਾ ਵਿੱਚ ਇੰਡੀਅਨ ਐਸੋਸੀਏਸ਼ਨ ਫਾਰ ਦੀ ਕਲਟੀਵੇਸ਼ਨ ਆਫ਼ ਸਾਇੰਸ ਵਿੱਚ ਕੰਮ ਕੀਤਾ ਅਤੇ ਭੌਤਿਕ ਵਿਗਿਆਨ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਖੋਜ ਕੀਤੀ। 28 ਫਰਵਰੀ 1928 ਨੂੰ, ਰਮਨ ਨੇ ਕੇ.ਐਸ. ਕ੍ਰਿਸ਼ਨਨ ਨਾਲ ਪ੍ਰਕਾਸ਼ ਦੇ ਖਿੰਡੇ ਜਾਣ ‘ਤੇ ਇਸ ਪ੍ਰਯੋਗ ਦੀ ਅਗਵਾਈ ਕੀਤੀ।
ਆਪਣੀ ਸੇਵਾਮੁਕਤੀ ਤੋਂ ਬਾਅਦ, ਰਮਨ ਨੇ ਬੰਗਲੌਰ ਵਿੱਚ ਰਮਨ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਕੀਤੀ। ਸਰ ਸੀਵੀ ਰਮਨ ਦੀ ਮੌਤ 21 ਨਵੰਬਰ 1970 ਨੂੰ ਹੋਈ ਸੀ।28 ਫਰਵਰੀ ਨੂੰ, ਸਰ ਰਮਨ ਨੇ 1928 ਵਿੱਚ ਰਮਨ ਪ੍ਰਭਾਵ ਦੀ ਖੋਜ ਕੀਤੀ। ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ, ਸਰ ਰਮਨ ਨੂੰ ਸਾਲ 1930 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਦੋਂ ਤੋਂ ਹਰ ਸਾਲ ਇਸ ਦਿਨ ਨੂੰ’ ,”ਰਾਸ਼ਟਰੀ ਵਿਗਿਆਨ ਦਿਵਸ ’ ਵਜੋਂ ਮਨਾਇਆ ਜਾਂਦਾ ਹੈ।
*ਰਾਸ਼ਟਰੀ ਵਿਗਿਆਨ ਦਿਵਸ* ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਵਿਗਿਆਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਲੋਕਾਂ ਨੂੰ ਵਿਗਿਆਨ ਤਕਨਾਲੋਜੀ ਲਈ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਇਸ ਦਿਨ ਨੂੰ ਮਨਾਉਣ ਦਾ ਮਕਸਦ ਵਿਗਿਆਨ ਅਤੇ ਤਕਨਾਲੋਜੀ ਨੂੰ ਪ੍ਰਸਿੱਧ ਬਣਾਉਣਾ ਅਤੇ ਦੇਸ਼ ਦੇ ਨਾਗਰਿਕਾਂ ਨੂੰ ਇਸ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ।1986 ਵਿੱਚ, ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ (NCSTC) ਨੇ 28 ਫਰਵਰੀ ਨੂੰ *ਰਾਸ਼ਟਰੀ ਵਿਗਿਆਨ* *ਦਿਵਸ* ਵਜੋਂ ਘੋਸ਼ਿਤ ਕੀਤਾ। ਭਾਰਤ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ 1987 ਵਿੱਚ ਪਹਿਲਾ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਦੇਸ਼ ਭਰ ਦੇ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਰਾਸ਼ਟਰੀ ਵਿਗਿਆਨ ਦਿਵਸ ‘ਤੇ ਭਾਸ਼ਣ, ਵਿਗਿਆਨ ਪ੍ਰਦਰਸ਼ਨੀਆਂ, ਕੁਇਜ਼ ਮੁਕਾਬਲੇ, ਭਾਸ਼ਣ ਆਦਿ ਵਰਗੀਆਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਅਸੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਾਂਗੇ।
ਰਾਸ਼ਟਰੀ ਵਿਗਿਆਨ ਦਿਵਸ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਲੋਕਾਂ ਨੂੰ ਵਿਗਿਆਨ ਤਕਨਾਲੋਜੀ ਲਈ ਉਤਸ਼ਾਹਿਤ ਕਰਨਾ ਹੈ।
ਡਾ. ਅਮਰ ਜੋਤੀ ‘ਜੋਤ’ ਮਾਂਗਟ
ਲੈਕਚਰਾਰ ਅੰਗਰੇਜ਼ੀ, ਡਾਇਟ, ਫਿਰੋਜ਼ਪੁਰ (ਪੰਜਾਬ) 9876787626
Leave a Comment
Your email address will not be published. Required fields are marked with *