ਦੋਸਤੋ! ਆਓ ਨਵੇਂ ਸਾਲ ਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੀਏ। ਬੀਤੇ ਦੀਆਂ ਗਲਤੀਆਂ ਪਾਸੇ ਧਰ ਕੇ, ਨਵੇਂ ਕਸੀਦੇ ਪੜ੍ਹੀਏ, ਸਿਆਣੇ ਕਹਿੰਦੇ ਹਨ ਕਿ ਅਸਲ ਮਨੁੱਖ ਉਹੀ ਹੈ ਜੋ ਆਪਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਅੱਗੇ ਵਧਦਾ ਹੈ। ਦੁਨੀਆਂ ਦਾ ਇਹ ਦਸਤੂਰ ਹੈ ਕਿ ਲੋਕ ਚੜਦੇ ਸੂਰਜ ਨੂੰ ਹੀ ਸਲਾਮ ਕਰਦੀ ਹੈ। ਤੁਸੀਂ ਸਾਡੇ ਆਉਣ ਵਾਲ਼ੇ ਭਵਿੱਖ ਦੇ ਉਹ ਚੜ੍ਹਦੇ ਸੂਰਜ ਹੋ ਜਿਨ੍ਹਾਂ ਨੇ ਆਪਣੀ ਮਿਹਨਤ,ਲਗਨ, ਭਰੋਸੇ ਦੇ ਨਾਲ਼ ਇਸ ਦੇਸ਼ ਦਾ ਭਵਿੱਖ ਨੂੰ ਰੁਸ਼ਨਾਉਣਾ ਹੈ। ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਅਸੀਂ ਆਪਣੇ ਮਨਾਂ ਵਿੱਚੋਂ ਦੂਈ ਦਵੇਸ਼,ਈਰਖਾ,ਸਾੜਾ ਕਿਸੇ ਤਰੱਕੀ ਨੂੰ ਦੇਖ ਕੇ ਸੜਨ ਨਾਲ਼ੋਂ ਸਗੋਂ ਉਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰੀਏ।
ਦੁੱਖ ਕਲੇਸ਼ ਨੂੰ ਦੂਰ ਭਜਾ ਕੇ, ਕਰੀਏ ਸੁਰਖ਼ ਸਵੇਰਿਆਂ ਨੂੰ,
ਆਓ ਹਿੰਮਤਾਂ ਵਾਲ਼ਿਓ, ਆਪਾਂ ਹਿੰਮਤਾਂ ਦੇਈਏ ਹਾਰਿਆਂ ਨੂੰ,
ਉਂਝ ਤਾਂ ਨਵਾਂ ਵਰ੍ਹਾ ਹਰ ਸਾਲ ਹੀ ਆਉਂਦਾ ਹੈ ਤੇ ਚਲਾ ਜਾਂਦਾ ਹੈ। ਅਸੀਂ ਉਸ ਦਿਨ ਵਧਾਈਆਂ ਦੇ ਕਾਰਡ, ਸ਼ੁੱਭ ਕਾਮਨਾਵਾਂ ਭੇਜਣ ਦੀ ਕੋਈ ਕਸਰ ਨਹੀਂ ਛੱਡਦੇ। ਪਰ ਅਸਲ ਦੇ ਵਿੱਚ ਬਦਲਿਆ ਕੁਝ ਵੀ ਨਹੀਂ ਹੁੰਦਾ,ਜੇ ਕੁਝ ਬਦਲਿਆ ਹੁੰਦਾ ਹੈ ਤਾਂ ਕੰਧਾਂ ਉੱਪਰ ਟੰਗੇ ਕੈਲੰਡਰ ਅਤੇ ਤਾਰੀਖ਼ਾਂ।ਅਸਲ ਵਿੱਚ ਲੋੜ ਹੈ ਸਾਨੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਬਦਲਣ ਦੀ, ਕੁਝ ਨਵੀਆਂ ਪਹਿਲ ਕਦਮੀਆਂ ਕਰਕੇ ਸਮਾਜ ਵਿੱਚ ਕੁਝ ਚੰਗਾ ਅਤੇ ਨਵਾਂ ਕਰਨ ਦੀ।ਜਿਸ ਨਾਲ਼ ਸਮਾਜ ਵਿੱਚ ਅਮਨ ਅਤੇ ਸ਼ਾਂਤੀ, ਭਾਈਚਾਰਕ, ਸਮਾਜਿਕ,ਮੋਹ ਮੁਹੱਬਤ, ਏਕੇ ਦੀ ਆਪਸੀ ਸਾਂਝ ਬਣੀ ਰਹੇ।
ਖ਼ੁਸ਼ਾਮਦੀਦ ਆ ਪ੍ਰਿੰਸ ਆਖੀਏ, ਹੱਸਦੇ ਵੱਸਦੇ ਵਿਹੜਿਆਂ ਨੂੰ
ਦਿਲੋਂ ਗੁਆਕੇ ਖ਼ਾਰ ਕੁੜੱਤਣ, ਰੌਸ਼ਨ ਕਰੀਂ ਹਨੇਰਿਆਂ ਨੂੰ,
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613
Leave a Comment
Your email address will not be published. Required fields are marked with *