ਕੋਟਕਪੂਰਾ, 23 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਕਾ ਇੱਕ ਅਜਿਹੀ ਮਾਣ-ਮੱਤੀ ਵਿੱਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਆਏ ਦਿਨ ਨਵੀਆਂ ਪ੍ਰਾਪਤੀਆਂ ਕਰਦੇ ਹੋਏ ਅੱਗੇ ਵੱਧ ਰਹੇ ਹਨ। ‘ਗਵਰਨਮੈਂਟ ਆਫ਼ ਇੰਡੀਆ ਮਨਿਸਟਰੀ ਆਫ਼ ਸਾਇੰਸ ਅਤੇ ਤਕਨਾਲੌਜੀ, ਡਿਪਾਰਟਮੈਂਟ ਆਫ਼ ਸਾਇੰਸ ਅਤੇ ਤਕਨਾਲੌਜੀ, ਦਿੱਲੀ ਵੱਲੋਂ ਹਰ ਸਾਲ ਕੁਝ ਅਜਿਹੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ ਜੋ ਸਾਇੰਸ ਦੇ ਖੇਤਰ ਵਿੱਚ ਵਿਲੱਖਣ ਭੂਮਿਕਾ ਨਿਭਾਉਂਦੇ ਹੋਏ ਅਜਿਹੇ ਪ੍ਰੋਜੈਕਟ ਤਿਆਰ ਕਰਦੇ ਹਨ, ਜੋ ਦੇਸ਼ ਦੀ ਤਰੱਕੀ ਅਤੇ ਸੁਰੱਖਿਆ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਵੱਲੋਂ ਸ਼ੈਸਨ 2023-24 ਲਈ ਆਕਸਫੋਰਡ ਸਕੂਲ ਦੇ ਵਿਦਿਆਰਥੀ ਨਵਕਰਨ ਸਿੰਘ ਪੁੱਤਰ ਧਨਿੰਦਰ ਸਿੰਘ ਅਤੇ ਚਾਚਾ-ਗਗਨਦੀਪ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਵਾਸੀ ਭਗਤਾ ਭਾਈਕਾ ਦੀ ਚੋਣ ਹੋਈ ਹੈ। ਇਸ ਵਿਦਿਆਰਥੀ ਨੇ ਆਪਣੇ ਪ੍ਰੋਜੈਕਟ ਦੀ ਥਿਊਰੀ ਨੂੰ ਆਨਲਾਈਨ ਹੀ ਇਸ ਸੰਸਥਾ ਨੂੰ ਜਮਾਂ ਕਰਵਾਇਆ ਸੀ। ‘ਅਟਲ ਟਿੰਕਰਿੰਗ ਲੈਬ’ ਦੇ ਇੰਚਾਰਜ ਹਰੀਸ਼ਰਨ ਅਗਰਵਾਲ ਨੇ ਵਧੇਰੇ ਵਿਸਥਾਰ ਨਾਲ ਦੱਸਿਆ ਕਿ ਨਵਕਰਨ ਸਿੰਘ ਨੇ “ਐਂਟੀ ਥੈਫਟ ਸਕਿਊਰਟੀ ਸਿਸਟਮ” ਦਾ ਪ੍ਰੋਜੈਕਟ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਸਰਕਾਰ ਵੱਲੋਂ ਦਿੱਤੀ ਮਿਤੀ ਦੇ ਅਨੁਸਾਰ ਬਠਿੰਡਾ ਵਿਖੇ ਡਿਸਪਲੇਅ ਕੀਤੇ ਜਾਣਗੇ। ਵਰਣਨਯੋਗ ਹੈ ਕਿ ਦਿੱਲੀ ਦੀ ਇਸ ਸੰਸਥਾ ਵੱਲੋਂ 10,000 ਰੁਪਏ ਇਸ ਵਿਦਿਆਰਥੀ ਨੂੰ ਬੈਂਕ ਖ਼ਾਤੇ ਰਾਹੀ ਇਨਾਮ ਵਜੋਂ ਪ੍ਰਾਪਤ ਹੋਏ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਵਿਦਿਆਰਥੀ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਲੈਬ ਇੰਚਾਰਜ ਨੂੰ ਵੀ ਵਧਾਈ ਦਿੱਤੀ। ਇਸ ਸਮੇਂ ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ ਨੇ ਵਿਦਿਆਰਥੀ ਨਵਕਰਨ ਸਿੰਘ ਨੂੰ ਵਧਾਈ ਅਤੇ ਹੱਲਾਸੇਰੀ ਦਿੰਦੇ ਹੋਏ ਦੂਜੇ ਵਿਦਿਆਰਥੀਆਂ ਨੂੰ ਵੀ ਸਾਇੰਸ ਦੇ ਖੇਤਰ ਵਿੱਚ ਅੱਗੇ ਆਉਣ ਲਈ ਕਿਹਾ। ਉਹਨਾਂ ਇਹ ਵੀ ਕਿਹਾ ਕਿ ਅਜਿਹੇ ਗਿਆਨ ਵਧਾਉ ਪ੍ਰੋਗਗਾਮਾਂ ਵਿੱਚ ਹਰ ਸਮੇ, ਹਰ ਪ੍ਰਕਾਰ ਦੇ ਸਹਿਯੋਗ ਲਈ ਉਹ ਹਮੇਸ਼ਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਟੀਮ ਨਾਲ ਖੜ੍ਹੇ ਹਨ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) ਨੇ ਦਾਅਵਾ ਕੀਤਾ ਕਿ ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਕਾ ਵਿਖੇ ਵਿਦਿਆਰਥੀ-ਵਿਦਿਆਰਥਣਾ ਨੂੰ ਵਿਦਿਅਕ ਪੜਾਈ ਦੇ ਨਾਲ ਨਾਲ ਧਾਰਮਿਕ, ਸਮਾਜਿਕ, ਵਪਾਰਕ, ਰਾਜਨੀਤਕ, ਸੱਭਿਆਚਾਰਕ, ਵਾਤਾਵਰਣ ਅਤੇ ਖੇਡਾਂ ਦੇ ਖੇਤਰ ਪ੍ਰਤੀ ਵੀ ਜਾਗਰੂਕ ਕਰਨ ਲਈ ਸਮੇਂ ਸਮੇਂ ਅਜਿਹੇ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਦੀ ਹਰ ਖੇਤਰ ਵਿੱਚ ਦਿਲਚਸਪੀ ਬਰਕਰਾਰ ਰਹੇ।
Leave a Comment
Your email address will not be published. Required fields are marked with *