ਫਰੀਦਕੋਟ/ਬਰਗਾੜੀ, 29 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
‘ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ ਜੋ ਕਿ ਵਿਦਿਆਰਥੀਆਂ ਦੇ ਵਿੱਦਿਅਕ ਪੱਖ ਵੱਲ ਹੀ ਨਹੀਂ ਬਲਕਿ ਉਹਨਾਂ ਨਾਲ ਜੁੜੀਆਂ ਹਰ ਕਿਰਿਆਤਮਕ ਗਤੀਵਿਧੀਆਂ ਵੱਲ ਵੀ ਧਿਆਨ ਦਿੰਦੀ ਹੈ। ਇਸ ਸੰਸਥਾ ਵਿੱਚ ਉਹ ਹਰ ਦਿਵਸ ਮਨਾਇਆ ਜਾਂਦਾ ਹੈ ਜੋ ਵਿਦਿਆਰਥੀਆਂ ਦੀਆਂ ਕਿਰਿਆਤਮਕ ਰੁਚੀਆਂ ਨੂੰ ਵੀ ਉਜਾਗਰ ਕਰ ਸਕਦਾ ਹੋਵੇ। ਇਸ ਸੰਸਥਾ ਵਿੱਚ “ਵਿਸ਼ਵ ਡਾਂਸ ਦਿਵਸ (ਵਰਲਡ ਡਾਂਸ ਡੇਅ) ਨੂੰ ਵੀ ਵਿਸ਼ੇਸ ਤੌਰ ਤੇ ਮਨਾਇਆ ਗਿਆ। ਸਵੇਰ ਦੀ ਸਭਾ ਦੌਰਾਨ ਹੀ ਸ਼ੁਰੂ ਹੋਏ ਇਸ ਪ੍ਰੋਗਰਾਮ ਦਾ ਆਰੰਭ “ਸ਼ਬਦ” ਗਾਇਨ ਨਾਲ ਹੋਇਆ। ਇਸ ਤੋਂ ਬਾਅਦ ਇੰਟਰ ਹਾਊਸ ਡਾਂਸ ਮੁਕਾਬਲੇ ਸ਼ੁਰੂ ਹੋਏ। ਇਸ ਸਮੇਂ ਬਲਿਊ ਹਾਊਸ ਵੱਲੋਂ ‘ਘੁੰਮਰ ਡਾਂਸ’, ਗ੍ਰੀਨ ਹਾਊਸ ਵੱਲੋਂ ਕਾਲਬੇਲੀਆ ਡਾਂਸ, ਰੈੱਡ ਹਾਊਸ ਵੱਲੋਂ ਗਰਬਾ ਡਾਂਸ, ਅਤੇ ਯੈਲੋ ਹਾਊਸ ਵੱਲੋਂ ਹਰਿਆਣਵੀ ਡਾਂਸ ਪੇਸ਼ ਕੀਤਾ ਗਿਆ। ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੀ ਦਿਲ ਖਿੱਚਵਾਂ ਡਾਂਸ ਪੇਸ਼ ਕੀਤਾ ਗਿਆ। ਇਹ ਪ੍ਰੋਗਰਾਮ ਉਦੋਂ ਸਿਖ਼ਰ ‘ਤੇ ਪਹੁੰਚ ਗਿਆ ਜਦੋਂ ਅੱਠਵੀਂ ਤੋਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦਾ ਲੋਕ ਨਾਚ “ਭੰਗੜਾ” ਪੇਸ਼ ਕੀਤਾ ਗਿਆ। ਆਕਸਫੋਰਡ ਦੀਆਂ ਮੁਟਿਆਰਾਂ ਦੀ ਇਹ “ਭੰਗੜਾ” ਪੇਸ਼ਕਾਰੀ ਦੇਖਣੀ ਹੀ ਬਣਦੀ ਸੀ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਹਰ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਕਿਰਿਆਤਮਕ ਰੁਚੀ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਜੱਜ ਕਮੇਟੀ ਦੀ ਭੂਮਿਕਾ ਸਕੂਲ ਦੇ ਕੁਆਰਡੀਨੇਟਰਜ਼ ਵੱਲੋਂ ਨਿਭਾਈ ਗਈ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿਘ ਗਿੱਲ ਸਰਪਚ (ਵਿੱਤ-ਸਕੱਤਰ) ਨੇ ਬੱਚਿਆਂ ਦੀ ਕਲਾ ਤੇ ਉਨਾਂ ਤਾਰੀਫ਼ ਕੀਤੀ ਤੇ ਇਸੇ ਤਰਾਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿਣ ਲਈ ਹੱਲਾਸ਼ੇਰੀ ਦਿੱਤੀ।