ਫਰੀਦਕੋਟ, 5 ਮਈ (ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਅੱਜ ਕਿਸੇ ਵੀ ਜਾਣਕਾਰੀ ਦੀ ਮੁਥਾਜ ਨਹੀਂ ਹੈ। ਇਸ ਸੰਸਥਾ ਦੁਆਰਾ ਪੈਦਾ ਕੀਤੇ ਵਿੱਦਿਅਕ ਹੀਰੇ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਨਾਮ ਕਮਾ ਰਹੇ ਹਨ। ਆਕਸਫੋਰਡ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਥੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਂਦਾ ਹੈ। ਇਹ ਸੰਸਥਾ ਵਿਦਿਆਰਥੀਆਂ ਅੰਦਰ ਵੱਖ-ਵੱਖ ਪ੍ਰਕਾਰ ਦੇ ਗੁਣ ਜਿਵੇਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਆਦਿ ਪੈਦਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਇਸੇ ਪੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਗੁਣ ਪੈਦਾ ਕਰਨ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਕੂਲ ਕੌਂਸਲ ਦੀ ਚੋਣ ਕੀਤੀ ਗਈ। ਜਿਸ ਅਧੀਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਅੱਗੇ ਆ ਕੇ ਆਪਣਾ ਨਾਮ ਸਕੂਲ ਕੌਂਸਲ ਦੀ ਚੋਣ ਲਈ ਦਰਜ ਕਰਵਾਇਆ। ਇਨਾਂ ਵਿਦਿਆਰਥੀਆਂ ਦੀ ਕਾਬਲੀਅਤ, ਬੋਲਬਾਣੀ, ਅਨੁਸ਼ਾਸਨ ਆਦਿ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੜੇ ਹੀ ਸੁਚੱਜੇ ਢੰਗ ਨਾਲ ਸਕੂਲ ਕੌਂਸਲ ਦੀ ਚੋਣ ਕੀਤੀ ਗਈ। ਇਸ ਕੌਸਲ ਲਈ ਇੱਕਤਰ ਹੋਈ ਸਵੇਰ ਦੀ ਸਭਾ ਲਈ ਛੋਟੇ ਬੱਚਿਆਂ ਵੱਲੋਂ ‘‘ਵੈਲੱਕਮ ਡਾਂਸ’’ ਪੇਸ਼ ਕੀਤਾ ਗਿਆ। ਪਿ੍ਰੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸਕੂਲ ਕੌਂਸਲ ਦਾ ਮੁੱਖ ਉਦੇਸ਼ ਸਮਝਾਉਂਦੇ ਹੋਏ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਚ ਅਤੇ ਸ਼ੈਸ਼ ਪਹਿਨਾ ਕੇ ਅਲੱਗ-ਅਲੱਗ ਅਹੁਦਿਆਂ ਨਾਲ ਨਿਵਾਜਿਆ। ਮਨਦੀਪ ਸਿੰਘ ਜਮਾਤ ਗਿਆਰਵੀਂ ਰੋਜਿਸ ਨੂੰ ਹੈੱਡ ਬੁਆਏ, ਅਭਿਨੀਤ ਕੌਰ ਜਮਾਤ ਬਾਰਵੀਂ ਰੋਜ਼ ਨੂੰ ਹੈੱਡ ਗਰਲ, ਰਜਨੀਕ ਸ਼ਿੰਘ ਬਾਰਵੀਂ ਡੈਫੋਡਿਲ ਨੂੰ ਸਪੋਰਟਸ ਹੈੱਡ, ਅਰਸ਼ਦੀਪ ਕੋਰ ਵਾਂਦਰ ਬਾਰਵੀਂ ਡੈਫੋਡਿਲ ਨੂੰ ਕਲਚਰਲ ਹੈੱਡ, ਨਤਿੰਦਰ ਕੋਰ ਬਾਰਵੀਂ ਸਨਫਲਾਵਰ ਨੂੰ ਡਿਸਸਿਪਲਿਨ ਹੈੱਡ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਬਲਿਊ ਹਾਊਸ ਦਾ ਵਿਦਿਆਰਥੀ ਪਿ੍ਰੰਸਵੀਰ ਸਿੰਘ ਜਮਾਤ ਬਾਰਵੀਂ ਨੂੰ ਹਾਊਸ ਕੈਪਟਨ, ਗੁਰਲੀਨ ਕੌਰ ਜਮਾਤ ਦੱਸਵੀਂ ਨੂੰ ਵਾਈਸ ਕੈਪਟਨ, ਅਰਪਨਦੀਪ ਸਿੰਘ ਜਮਾਤ ਬਾਰਵੀਂ ਨੂੰ ਸਪਰੋਟਸ ਕੈਪਟਨ, ਇਰਵਨਜੋਤ ਸਿੰਘ ਜਮਾਤ ਦੱਸਵੀਂ ਨੂੰ ਡਿਸਸਿਪਲਿਨ ਇੰਚਾਰਜ ਦੇ ਅਹੁਦੇ ਨਾਲ ਸਨਮਾਨਿਆ ਗਿਆ। ਗਰੀਨ ਹਾਊਸ ਦੀ ਵਿਦਿਆਰਥਣ ਰਵਿੰਦਰ ਕੌਰ ਜਮਾਤ ਦਸਵੀਂ ਨੂੰ ਹਾਊਸ ਕੈਪਟਨ, ਰਾਜਦੀਪ ਕੋਰ ਜਮਾਤ ਦੱਸਵੀਂ ਨੂੰ ਵਾਈਸ ਕੈਪਟਨ, ਗੁਰਵਿੰਦਰ ਸਿੰਘ ਜਮਾਤ ਗਿਆਰਵੀਂ ਨੂੰ ਸਪਰੋਟਸ ਕੈਪਟਨ, ਕੋਮਲਪ੍ਰੀਤ ਕੌਰ ਜਮਾਤ ਬਾਰਵੀਂ ਨੂੰ ਕਲਚਰਲ ਸੈਕਟਰੀ ਅਤੇ ਬਲਕਰਨ ਸਿੰਘ ਜਮਾਤ ਗਿਆਰਵੀਂ, ਡਿਸਸਿਪਲਿਨ ਇੰਚਾਰਜ ਬਣਾਇਆ ਗਿਆ। ਇਸੇ ਤਰਾਂ ਰੈੱਡ ਹਾਊਸ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਜਮਾਤ ਦੱਸਵੀਂ ਨੂੰ ਹਾਊਸ ਕੈਪਟਨ, ਮਹਿਕਦੀਪ ਕੌਰ ਜਮਾਤ ਨੋਵੀਂ ਨੂੰ ਵਾਈਸ ਕੈਪਟਨ, ਅਰਚਿਤ ਕਟਾਰੀਆ ਜਮਾਤ ਗਿਆਰਵੀਂ ਨੂੰ ਸਪਰੋਟਸ ਕੈਪਟਨ, ਦਿਵਾਂਸ਼ੀ ਨੂੰ ਕਲਚਰਲ ਸੈਕਟਰੀ ਅਤੇ ਐਸ਼ਵੀਨ ਕੌਰ ਜਮਾਤ ਗਿਆਰਵੀਂ ਨੂੰ ਡਿਸਸਿਪਲਿਨ ਇੰਚਾਰਜ ਦੇ ਅਹੁਦੇ ਨਾਲ ਸਨਮਾਨਿਆ ਗਿਆ। ਯੈਲੋ ਹਾਊਸ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਜਮਾਤ ਬਾਰਵੀਂ ਨੂੰ ਹਾਊਸ ਕੈਪਟਨ, ਅਰਸ਼ਦੀਪ ਸਿੰਘ ਜਮਾਤ ਬਾਰਵੀਂ ਨੂੰ ਵਾਈਸ ਕੈਪਟਨ, ਅਨਮੋਲ ਸਿੰਘ ਜਮਾਤ ਗਿਆਰਵੀਂ ਨੂੰ ਸਪਰੋਟਸ ਕੈਪਟਨ, ਮਨਜੋਤ ਕੌਰ ਜਮਾਤ ਗਿਆਰਵੀਂ ਨੂੰ ਕਲਚਰਲ ਸੈਕਟਰੀ ਅਤੇ ਪਿ੍ਰਆਂਸ਼ ਬਾਂਸਲ ਜਮਾਤ ਦਸਵੀਂ ਨੂੰ ਡਿਸਸਿਪਲਿਨ ਇੰਚਾਰਜ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸੇ ਤਰਾਂ ਤਨਸੀਰਤ ਕੌਰ ਜਮਾਤ ਦੱਸਵੀਂ ਨੂੰ ਅੰਗਰੇਜੀ ਸਹਾਤਿਕ ਸਭਾ, ਸੁਮਨਪੀਤ ਕੌਰ ਜਮਾਤ ਦੱਸਵੀਂ ਨੂੰ ਪੰਜਾਬੀ ਸਹਾਤਿਕ ਸਭਾ ਅਤੇ ਖੁਸ਼ੀ ਜਮਾਤ ਅੱਠਵੀਂ ਨੂੰ ਹਿੰਦੀ ਸਹਾਤਿਕ ਸਭਾ ਦਾ ਪ੍ਰਤੀਨਿਧ ਚੁਣਿਆ ਗਿਆ। ਇਸ ਮੌਕੇ ਪਿ੍ਰੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਹੋਏ ਅਹੁਦਿਆਂ ਦੀ ਵਧਾਈ ਦਿੰਦੇ ਹੋਏ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਅਤੇ ਹੱਲਾਸ਼ੇਰੀ ਦਿੱਤੀ ਕਿ ਉਹ ਅੱਗੇ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣ। ਉਹਨਾਂ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਆਪਣੇ ਜੀਵਨ ਅੰਦਰ ਲੀਡਰਸ਼ਿਪ ਦੇ ਗੁਣ ਲਿਆਉਣ ਅਤੇ ਚੰਗੇ ਨਾਗਰਿਕ ਬਣਨ ਲਈ ਕਿਹਾ। ਇਸ ਸੁਹੰ ਚੁੱਕ ਸਮਾਗਮ ਦੇ ਅੰਤ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋ ਪੰਜਾਬ ਦਾ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ ਗਿਆ। ਇਸ ਸਮੇਂ ਸਕੂਲ ਦੇ ਕੁਆਰਡੀਨੇਰਟਰਜ਼, ਐਕਟੀਵਿਟੀ ਇੰਚਾਰਜ਼ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ) ਗੁਰਮੀਤ ਸਿੰਘ ਗਿੱਲ (ਪ੍ਰਧਾਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ (ਜਨਰਲ ਸਕੱਤਰ), ਅਤੇ ਸਰਪੰਚ ਗੁਰਮੀਤ ਸਿੰਘ ਗਿੱਲ (ਵਿੱਤ ਸਕੱਤਰ) ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨਾਂ ਦੇ ਹਂੌਸਲੇ ਨੂੰ ਵਧਾਇਆ।
Leave a Comment
Your email address will not be published. Required fields are marked with *