ਕੋਟਕਪੂਰਾ, 9 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੀ ਟੀਮ ਵੱਲੋਂ ਪਰਧਾਨ ਸ੍ਰੀ ਮਨੋਜ ਕੁਮਾਰ ਗੋਦਾਰਾ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਮਨੋਜ ਕੁਮਾਰ ਗੋਦਾਰਾ ਨੇ ਦੱਸਿਆ ਕਿ ਅਬੋਹਰ ਦੀ ਸਾਊਥ ਅਵੇਨਿਊ ਰੋੜ ‘ਤੇ ਸਰਕਾਰੀ ਹਸਪਤਾਲ ਅਬੋਹਰ ਵਿਖੇ ਤਾਇਨਾਤ ਡਾਕਟਰ ਵਲੋਂ ਸ਼ਾਮ ਦੇ ਸਮੇਂ ਨਿੱਜੀ ਹਸਪਤਾਲ ਵਿੱਚ ਮਰੀਜਾਂ ਨੂੰ ਦੇਖਿਆ ਜਾਂਦਾ ਹੈ। ਡਾਕਟਰ ਮਹੇਸ਼ ਕੁਮਾਰ ਦਿਮਾਗੀ ਅਤੇ ਮਨੋਚਸਤਿਕ ਰੋਗਾਂ ਦੇ ਮਾਹਰ ਡਾਕਟਰ ਹੋਣ ਕਰਕੇ ਹਸਪਤਾਲ ਨਸ਼ਾ ਛੱਡਣ ਵਾਲੇ ਜਾਂ ਦਿਮਾਗੀ ਤੌਰ ‘ਤੇ ਕਮਜੋਰ ਮਰੀਜ ਇਲਾਜ ਕਰਵਾਉਣ ਲਈ ਆਉਂਦੇ ਹਨ। ਡਾ. ਮਹੇਸ਼ ਕੁਮਾਰ ਵਲੋਂ ਚਲਾਏ ਜਾਂਦੇ ਹਸਪਤਾਲ ਦੇ ਬਾਹਰ ਪਾਰਕਿੰਗ ਦਾ ਅਤੇ ਬਾਥਰੂਮ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਹੈ।ਮਰੀਜਾਂ ਨੂੰ ਲੈ ਕੇ ਆਉਣ ਵਾਲੇ ਵਹਿਕਲਾਂ ਕਾਰਣ ਹਸਪਤਾਲ ਦੇ ਸਾਹਮਣੇ ਵਾਲੀ ਅਤੇ ਆਸ ਪਾਸ ਦੀਆਂ ਗਲੀਆਂ ਵਿੱਚ ਟਰੈਫਿਕ ਜਾਮ ਹੋ ਜਾਂਦਾ ਹੈ।ਜਿਸ ਬਾਬਤ ਮੁਹੱਲਾ ਵਾਸੀਆਂ ਨੇ ਡਾਕਟਰ ਅਤੇ ਓਹਨਾਂ ਦੇ ਪਿਤਾ ਹੰਸਰਾਜ ਨੂੰ ਪਾਰਕਿੰਗ ਦਾ ਪਰਬੰਧ ਕਰਨ ਲਈ ਕਈ ਵਾਰ ਬੇਨਤੀ ਕੀਤੀ ਗਈ। ਜਿਸਦਾ ਡਾਕਟਰ ਵਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਕਰੀਬ ਇੱਕ ਹਫਤਾ ਪਹਿਲਾਂ ਵੀ ਗਲੀ ਵਿੱਚ ਟਰੈਫਿਕ ਜਾਮ ਸੀ। ਗਲੀ ਵਿੱਚ ਰਹਿੰਦੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸਰਕਲ ਪ੍ਰਧਾਨ ਅਵਤਾਰ ਸਿੰਘ ਅਤੇ ਗਲੀ ਦੇ ਹੋਰ ਵਸਨੀਕ ਡਾ. ਮਹੇਸ਼ ਕੁਮਾਰ ਨੂੰ ਪਾਰਕਿੰਗ ਦਾ ਪਰਬੰਧ ਕਰਨ ਲਈ ਕਹਿਣ ਗਏ ਤਾਂ ਡਾਕਟਰ ਦੇ ਪਿਤਾ ਨੇ ਅਵਤਾਰ ਸਿੰਘ ਨਾਲ ਗਾਲੀ ਗਲੋਚ ਕਰਦਿਆਂ ਬਹੁਤ ਹੀ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ। ਮਨੋਜ ਕੁਮਾਰ ਗੋਦਾਰਾ ਨੇ ਦੱਸਿਆ ਕਿ ਡਾਕਟਰ ਵਲੋਂ ਹਸਪਤਾਲ ਦੇ ਬਾਹਰ ਵੱਡਾ ਜੇਨਰੇਟਰ ਰੱਖ ਕੇ ਗਲੀ ਵਿੱਚ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੇ ਘਰੇਲੂ ਮਕਾਨ ਵਿਚ ਕਮਰਸ਼ੀਅਲ ਹਸਪਤਾਲ ਖੋਲਿਆ ਹੋਇਆ ਹੈ। ਇਸ ਸਾਰੇ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ, ਕਮਿਸ਼ਨਰ ਨਗਰ ਨਿਗਮ ਅਬੋਹਰ, ਐੱਸ ਐੱਸ ਪੀ ਸਾਹਿਬ ਫ਼ਾਜ਼ਿਲਕਾ, ਸਿਹਤ ਮੰਤਰੀ ਪੰਜਾਬ ਆਦਿ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਮੁਹੱਲਾ ਨਿਵਾਸੀਆਂ ਵੱਲੋਂ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ।ਮਨੋਜ ਕੁਮਾਰ ਗੋਦਾਰਾ ਨੇ ਦੱਸਿਆ ਕਿ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੀ ਟੀਮ ਦੇ ਕਿਸੇ ਵੀ ਸਾਥੀ ਨਾਲ ਗਾਲੀ ਗਲੋਚ ਅਤੇ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ! ਮਨੋਜ ਕੁਮਾਰ ਗੋਦਾਰਾ ਨੇ ਜਿਲਾ ਫ਼ਾਜ਼ਿਲਕਾ ਦੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਡਾਕਟਰ ਮਹੇਸ਼ ਕੁਮਾਰ ਵਲੋਂ ਖੋਲ੍ਹੇ ਗਏ ਨਿੱਜੀ ਹਸਪਤਾਲ ਵਿੱਚ ਪਾਈਆਂ ਤਰੁੱਟੀਆਂ ਅਤੇ ਬੇਨਿਯਮੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਜ਼ਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਅਗਲੀ ਮੀਟਿੰਗ ਕਰਨ ਤੋਂ ਬਾਅਦ ਡਾਕਟਰ ਦੇ ਖਿਲਾਫ ਮੋਰਚਾ ਖੋਲਿਆ ਜਾਵੇਗਾ।
ਇਸ ਮੌਕੇ ਬੋਲਦਿਆਂ ਮੁਹੱਲਾ ਦੀਆਂ ਔਰਤਾਂ ਕਮਲਜੀਤ ਕੌਰ ਅਤੇ ਗੁੱਡੀ ਦੇਵੀ ਨੇ ਦੱਸਿਆ ਕਿ ਡਾਕਟਰ ਕੋਲ ਆਉਂਦੇ ਮਰੀਜ ਘਰਾਂ ਦੇ ਸਾਹਮਣੇ ਪਏ ਖਾਲੀ ਪਲਾਟਾਂ ਵਿੱਚ ਸਾਹਮਣੇ ਹੀ ਪਿਸ਼ਾਬ ਕਰਨ ਲੱਗ ਜਾਂਦੇ ਹਨ, ਜਿਸ ਨਾਲ ਔਰਤਾਂ ਅਤੇ ਲੜਕੀਆਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋਇਆ ਪਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਦੇ ਸਰਪਰਸਤ ਕੈਪਟਨ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਅਵਤਾਰ ਸਿੰਘ ਸਾਬਕਾ ਫੌਜੀ ਨਾਲ ਕੋਈ ਵੀ ਵਧੀਕੀ ਨਹੀਂ ਹੋਣ ਦੇਣਗੇ ਅਤੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਵਿੱਚ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਦੇ ਸਾਥੀਆਂ ਨਾਲ ਸ਼ਾਮਲ ਹੋ ਕੇ ਹਰ ਤਰਾਂ ਦਾ ਸਾਥ ਦੇਣਗੇ। ਇਸ ਮੌਕੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਪਰਜਾਪਤੀ,ਪਵਨ ਕੁਮਾਰ ਬਿਸ਼ਨੋਈ ਪਰਧਾਨ ਸੁਖਚੈਨ ਇਕਾਈ, ਦੂਲਾ ਸਿੰਘ ਇਕਾਈ ਪਰਧਾਨ ਬੀ ਸੀ ਵਿੰਗ ਕਿੱਕਰ ਖੇੜਾ, ਮੁਹੱਲਾ ਵਾਸੀ ਦਲੀਪ ਕੁਮਾਰ ਯਾਦਵ, ਸਮੀਰ ਕੁਮਾਰ,ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਸੁਖਵੰਤ ਸਿੰਘ, ਬਲਬੀਰ ਸਿੰਘ, ਪਰਮਦੇਂਵ ਸਿੰਘ,ਬੀਰਬਲ ਦਾਸ ਸਾਰੇ ਸਾਬਕਾ ਫੌਜੀ, ਮੱਖਣ ਸਿੰਘ, ਮੰਜੂ ਰਾਣੀ, ਕਮਲਜੀਤ ਕੌਰ ਆਦਿ ਵੀ ਮੌਜੂਦ ਸਨ।