ਹੰਝੂਆਂ ਦੇ ਸਾਗਰ ਤਰਨ ਦੀ,
ਕੁਝ ਪਲ ਜਿਉਂ ਕੇ ਮਰਨ ਦੀ,
ਆਦਤ ਜਿਹੀ ਪਾ ਲਈ..
ਉਸ ਦਰਦ ਨੂੰ ਭੁਲਾਉਣ ਦੀ,
ਨਕਲੀ ਹਾਸੇ ਪਿੱਛੇ ਗਮ ਨੂੰ ਛੁਪਾਉਣ ਦੀ,
ਆਦਤ ਜਿਹੀ ਪਾ ਲਈ..
ਹੋ ਸਕਿਆ ਤਾਂ ਦੇ ਜਾਵੀਂ ਕੁਝ ਹਾਉਂਕੇ ਸੇਕਣ ਲਈ,
ਬਿਰਹੋਂ ਦੀ ਭੱਠੀ ਸੜਨ ਦੀ,
ਆਦਤ ਜਿਹੀ ਪਾ ਲਈ..
ਜ਼ਿੰਦਗੀ ਦੇ ਹਰ ਮੋੜ ‘ਤੇ ਸੌਗਾਤ ਮਿਲੇ ਖੁਸ਼ੀਆਂ ਦੀ,
ਤੇਰੇ ਲਈ ਦੁਆ ਕਰਨ ਦੀ,
ਆਦਤ ਜਿਹੀ ਪਾ ਲਈ..
ਮੋੜੀ ਨਾ ਤੂੰ ਹਾਸੇ ਨੂੰ,ਬੁੱਲਾਂ ਦੀ ਦਹਿਲੀਜ਼ ਉੱਤੋਂ,
ਪਰ ਮੈਂ ਤਾਂ ਹਾਸੇ ਤੋਂ ਡਰਨ ਦੀ,
ਆਦਤ ਜਿਹੀ ਪਾ ਲਈ..
ਤੈਨੂੰ ਮਨ ਵਿੱਚ ਵਸਾਉਣ ਦੀ,
ਹਰ ਪਲ ਤੇਰੀ ਕਲਪਨਾ ਵਿੱਚ ਜਿਉਣ ਦੀ,
ਤੇਰੇ ਲਈ ਹੰਝੂ ਵਹਾਉਣ ਦੀ,
ਆਦਤ ਜਿਹੀ ਪਾ ਲਈ..
ਜਦ ਯਾਦ ਆਵੇ ਤਾਂ ਰੋ ਲਈ,
ਤੂੰ ਮੇਰੀ ਕਬਰ ਉੱਤੇ,
‘ਨੀਲਮ’ ਨੇ ਰੋਂਦੇ ਜਰਨ ਦੀ,
ਆਦਤ ਜਿਹੀ ਪਾ ਲਈ..
ਨੀਲਮ

(9779788365)