ਜੇਕਰ ਇਨਸਾਨ ਦੀ ਆਲ਼ੇ – ਦੁਆਲ਼ੇ ਦੀ ਜ਼ਿੰਦਗੀ ਡਰਾਉਣੀ ਅਤੇ ਉਦਾਸ ਹੋਵੇ, ਤਾਂ ਉਹ ਆਪਣੇ ਨਿੱਜੀ ਸੁੱਖ ਦੀ ਸ਼ਰਨ ਲੈਂਦਾ ਹੈ । ਉਸਦੀ ਸਮੁੱਚੀ ਖ਼ੁਸ਼ੀ ਆਪਣੇ ਪਰਿਵਾਰ ਤੇ ਕੇਂਦਰਿਤ ਰਹਿੰਦੀ ਹੈ । ਮਤਲਬ ਕੇਵਲ ਵਿਅਕਤੀਗਤ ਰੁਚੀਆਂ ਦੇ ਘੇਰੇ ਵਿੱਚ ਰਹਿੰਦੀ ਹੈ । ਜਦੋਂ ਇਸ ਤਰ੍ਹਾਂ ਹੋਵੇ , ਤਾਂ ਕੋਈ ਵੀ ਨਿੱਜੀ ਮੰਦਭਾਗੀ ਘਟਨਾ ( ਜਿਵੇਂ ਬਿਮਾਰੀ , ਨੌਕਰੀ ਛੁੱਟ ਜਾਣਾ ਆਦਿ) ਉਸਦੇ ਜੀਵਨ ਵਿੱਚ ਵੱਡਾ ਸੰਕਟ ਪੈਦਾ ਕਰ ਦਿੰਦੀ ਹੈ । ਉਸ ਆਦਮੀ ਲਈ ਜੀਵਨ ਦਾ ਕੋਈ ਉਦੇਸ਼ ਨਹੀ ਰਹਿੰਦਾ । ਉਹ ਇੱਕ ਮੋਮਬੱਤੀ ਦੀ ਤਰ੍ਹਾ ਬੁਝ ਜਾਂਦਾ ਹੈ ।ਉਸਦੇ ਸਾਹਮਣੇ ਕੋਈ ਨਿਸ਼ਾਨਾ ਨਹੀ ਹੁੰਦਾ ਜਿਸ ਲਈ ਉਹ ਕੋਸ਼ਿਸ਼ ਕਰੇ, ਕਿਉਂਕਿ ਉਸਦੇ ਨਿਸ਼ਾਨੇ ਕੇਵਲ ਨਿੱਜੀ ਜ਼ਿੰਦਗੀ ਤੱਕ ਸੀਮਿਤ ਹੁੰਦੇ ਹਨ ।ਉਸ ਤੋ ਬਿਨ੍ਹਾਂ , ਉਸ ਦੇ ਘਰ ਦੀ ਚਾਰਦੀਵਾਰੀ ਦੇ ਬਾਹਰ, ਇੱਕ ਕਰੂਰ ਸੰਸਾਰ ਵਸ ਰਿਹਾ ਹੁੰਦਾ ਹੈ , ਜਿਸ ਵਿੱਚ ਸਾਰੇ ਦੁਸ਼ਮਣ ਹਨ। ਸਰਮਾਏਦਾਰੀ ਜਾਣ ਬੁੱਝ ਕੇ ਦੁਸ਼ਮਣੀ ਅਤੇ ਵਿਰੋਧਾਂ ਦਾ ਪੋਸ਼ਣ ਕਰਦੀ ਹੈ । ਉਹ ਡਰੀ ਰਹਿੰਦੀ ਹੈ ਕਿ ਕਿਤੇ ਕਿਰਤੀ ਲੋਕ ਏਕਾ ਨਾ ਕਰ ਲੈਣ ।
ਨਿਕੋਲਾਈ ਉਸਤ੍ਰੋਵਸਕੀ ( ਨੌਜਵਾਨ ਰੂਸੀ ਲੇਖਕ)