‘ਕਾਵਿਲੋਕ ਪੁਰਸਕਾਰ-2023’ ਲਈ ਅਰਤਿੰਦਰ ਸੰਧੂ ਦੀ ਚੋਣ

ਜਲੰਧਰ 01ਦਸੰਬਰ (ਵਰਲਡ ਪੰਜਾਬੀ ਟਾਈਮਜ )
ਲੋਕ ਮੰਚ ਪੰਜਾਬ ਵਲੋਂ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਸਾਲ 2023 ਦਾ ‘ਆਪਣੀ ਆਵਾਜ਼ ਪੁਰਸਕਾਰ’ ਉੱਘੇ ਪੰਜਾਬੀ ਲੇਖਕ ਜੰਗ ਬਹਾਦੁਰ ਗੋਇਲ ਨੂੰ, ਉਨ੍ਹਾਂ ਦੀ ਵਾਰਤਕ ਪੁਸਤਕ ”ਸਾਹਿਤ ਸੰਜੀਵਨੀ” ਲਈ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ ਇਕ ਲੱਖ ਰੁਪਏ ਅਤੇ ਸਨਮਾਨ ਚਿੰਨ੍ਹ ਹੋਵੇਗਾ।
ਸਾਲ 2023 ਦਾ ”ਕਾਵਿਲੋਕ ਪੁਰਸਕਾਰ” ਪੰਜਾਬੀ ਦੀ ਉੱਘੀ ਕਵਿੱਤਰੀ ਅਰਤਿੰਦਰ ਸੰਧੂ ਨੂੰ, ਉਨ੍ਹਾਂ ਦੀ ਪੁਸਤਕ ”ਮਨ ਦਾ ਮੌਸਮ” ਲਈ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ ਇਕੱਤੀ ਹਜ਼ਾਰ ਰੁਪਏ ਅਤੇ ਸਨਮਾਨ ਚਿੰਨ੍ਹ ਹੋਵੇਗਾ।
ਇਹ ਐਲਾਨ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਅਤੇ ਸਕੱਤਰ ਰਮਨਪ੍ਰੀਤ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਦੀ ਚੋਣ ਗੁਪਤ ਸਰਵੇਖਣ ਦੇ ਆਧਾਰ ਉੱਤੇ ਮਾਹਿਰਾਂ ਦੀ ਕਮੇਟੀ ਵਲੋੰ ਕੀਤੀ ਜਾਂਦੀ ਹੈ। ਇਹ ਪੁਰਸਕਾਰ ਜਨਵਰੀ 2024 ਵਿੱਚ ਇਕ ਸਮਾਗਮ ਕਰਕੇ ਭੇਟ ਕੀਤੇ ਜਾਣਗੇ।