ਪਰਿਵਾਰ ਦੀ ਆਪਸੀ ਸਾਂਝ ਤੋਂ ਵਗੈਰ।
ਪੱਥਰਾਂ ਦਾ ਮਕਾਨ ਹੈ ਵਾਂਗ ਸਮਸ਼ਾਨ।।
ਕਿਉਂ ਜੋ ਪਿਆਰ ਹੀ ਮੰਗੇ ਘਰ ਦੀ ਖ਼ੈਰ।
ਆਪਸੀ ਸਾਂਝ ਹੀ ਵਧਾਵੇ ਘਰ ਦੀ ਸ਼ਾਨ।।
ਇੰਝ ਹੀ ਜਿਸ ਦਿਲ ਵਿੱਚ ਹੈ ਕੇਵਲ ਵੈਰ।
ਧੜਕਦੇ ਹੋਏ ਵੀ ਹੈ ਇੱਕ ਮੁਰਦੇ ਸਮਾਨ।।
ਰੱਬ ਕੋਲੋਂ ਹੱਥ ਜੋੜ ਮੰਗੀਏ ਸਭ ਦੀ ਖ਼ੈਰ।
ਤਾਂ ਜੋਂ ਬਣ ਸਕੀਏ ਆਪਾਂ ਸਭ ਇਨਸਾਨ।।
ਆਓ ਦਿਲਾਂ ਚੋਂ ਮਾਰ ਮੁਕਾਈਏ ਸਭ ਵੈਰ।
ਤਾਂ ਜੋ ਵਧਾ ਸਕੀਏ ਪਰਿਵਾਰਕ ਸਾਂਝ।।
ਸੂਦ ਵਿਰਕ ਵੀ ਮੰਗੇ ਆਪ ਸਭ ਦੀ ਖ਼ੈਰ।
ਤਾਂ ਜੋ ਬਣੀ ਰਹੇ ਸਭ ਚ ਆਪਸੀ ਸਾਂਝ।।

ਲੇਖਕ -ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 9876666381