ਧਾਰ ਆਏ ਰੂਪ ਗੁਰੂ ਨਾਨਕ
ਗੋਬਿੰਦ ਦਾ,
ਵੱਖ਼ਰਾ ਸਰੂਪ ਦਿਸੇ ਦੂਰੋਂ
ਬਖਸ਼ਿੰਦ ਦਾ।
ਲੁਕੇ ਨਾ ਲੱਖਾਂ ਵਿੱਚ ਸਾਜਿਆ
ਐਸਾ ਖਾਲਸਾ,
ਖੰਡੇ ਦੀ ਪਾਹੁਲ ਚੋਂ ਨਵਾਜਿਆ
ਸੀ ਖਾਲਸਾ।
ਪਟਨੇ ਚ ਆਏ ਗੁਰੂ ਤਾਰਨ
ਲੁਕਾਈ ਨੂੰ,
ਸ਼ਬਦਾਂ ਦੇ ਬਾਨਾਂ ਨਾਲ ਮਾਰਿਆ
ਬੁਰਾਈ ਨੂੰ।
ਬੜੇ ਕੀਤੇ ਕੌਤਕ ਸਭ ਨੂੰ ਦਿਖਾ
ਦਿੱਤੇ,
ਕਦੇ ਸ਼ਬਦ, ਤੀਰ ਨਾਲ ਸਿੱਧੇ
ਰਾਹੇ ਪਾ ਦਿੱਤੇ।
ਕਲਗੀਆਂ ਵਾਲਾ ਗੁਰੂ ਰੂਪ
ਭਗਵਾਨ ਦਾ,
ਕੀਤੀਆਂ ਕੁਰਬਾਨੀਆਂ ਨੂੰ ਸਾਰਾ
ਜੱਗ ਜਾਣਦਾ।
ਕਲਮ ਮੇਰੀ ਇੱਕ, ਗੁਰੂ ਗੁਣੀਂ
ਸਮਰਥ ਹੈ,
ਕਿਹੜੇ ਗੁਣ ਕਿਵੇਂ ਲਿਖਾ ਉਹ
ਕਥਾ ਅਕਥ ਹੈ।
ਇੱਕੋ ਸ਼ਬਦ ਲਿਖਾ ਇਹ ਮਹਿਮਾ
ਅਪਾਰ ਹੈ,
ਗੁਰ ਨਾਨਕ, ਗੋਬਿੰਦ ,ਪੱਤੋ,
ਆਪ ਨਿਰੰਕਾਰ ਹੈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417