ਸੰਗਰੂਰ 25 ਮਾਰਚ :(ਵਰਲਡ ਪੰਜਾਬੀ ਟਾਈਮਜ਼)
ਅੱਜ ਹੋਲੀ ਦਾ ਤਿਉਹਾਰ ਜਿੱਥੇ ਪੂਰੇ ਦੇਸ਼ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਉੱਥੇ ਹੀ ਆਫ਼ਿਸਰ ਕਾਲੋਨੀ ਬਲਾਕ ਡੀ 1 (ਬਾਈ ਵਿੱਘੇ)ਸੰਗਰੂਰ ਵਿਖੇ ਹਰ ਸਾਲ ਦੀ ਤਰ੍ਹਾਂ ਹੋਲੀ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਮਹਿਲਾਵਾਂ, ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਘਰ ਘਰ ਜਾ ਕੇ ਇਸ ਰੰਗਾਂ ਦੇ ਤਿਉਹਾਰ ਨੂੰ ਰੰਗਾਂ ਵਿੱਚ ਰੰਗਿਆ। ਕਾਲੋਨੀ ਦੇ ਲੋਕਾਂ ਦਾ ਆਪਸੀ ਭਾਈਚਾਰਕ ਸਾਂਝ ਅਤੇ ਅਪਣੱਤ ਦੇਖ ਕੇ ਇੱਕ ਵਾਰ ਤਾਂ ਸੋਨੀ ਸਬ ਦੇ ਮਸ਼ਹੂਰ ਨਾਟਕ “ਤਾਰਕ ਮਹਿਤਾ ਕਾ ਉਲਟਾ” ਚਸ਼ਮਾ ਦੀ ਗੋਕਲ ਧਾਮ ਸੁਸਾਇਟੀ ਦਾ ਭੁਲੇਖਾ ਪਾਉਂਦੀ ਹੈ। ਜਿਸ ਵਿੱਚ ਹਰ ਤਿਉਹਾਰ ਮਿਲ ਜੁਲ ਕੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਜਾਂਦਾ ਹੈ।ਇਸ ਮੌਕੇ ਸ੍ਰ.ਗੁਰਮੇਲ ਸਿੰਘ ਏ.ਐੱਸ.ਆਈ. ਵਿਜੀਲੈਂਸ ਵਿਭਾਗ, ਸ੍ਰ.ਬਲਰਾਜ ਸਿੰਘ ਪਟਵਾਰੀ, ਸ੍ਰੀ ਕਰਮਜੀਤ ਸ਼ਰਮਾ ਬੈਂਕ ਮੈਨੇਜਰ, ਮਾਸਟਰ ਹਰਜਿੰਦਰ ਸਿੰਘ ਭਿੰਡਰ, ਅਜੇਪਾਲ ਸਿੰਘ,ਸ੍ਰੀ ਸੁਨੀਲ ਕੁਮਾਰ,ਸ੍ਰੀ ਕੁਨਾਲ ਕੁਮਾਰ ਅਰੋੜਾ, ਐਡਵੋਕੇਟ ਸ੍ਰੀ ਰਾਜੀਵ ਕੁਮਾਰ, ਐਡਵੋਕੇਟ ਰਮਿਤ ਪਾਠਕ, ਰਛਪਾਲ ਸਿੰਘ, ਮਾਲਵਿੰਦਰ ਸਿੰਘ, ਪ੍ਰੀਤਇੰਦਰ ਸਿੰਘ, ਅੰਮ੍ਰਿਤਪਾਲ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਫ਼ੌਜੀ, ਰਮਨ ਕੁਮਾਰ, ਸ਼ਮਸ਼ੇਰ ਸਿੰਘ ਫ਼ੌਜੀ, ਮਨਜੀਤ ਸਿੰਘ,ਜੀਤ ਸਿੰਘ, ਬਲਜੀਤ ਕੌਰ, ਅਮਨਦੀਪ ਕੌਰ, ਅਮਨਦੀਪ, ਸੋਨੀਆ, ਪਰਮਜੀਤ ਕੌਰ, ਕੁਲਵੰਤ ਕੌਰ,ਸ ਮਨਮੋਹਨ ਸਿੰਘ,ਰਾਜੂ ਸ਼ਰਮਾ ਅਤੇ “ਤੋਪਿਆਂ ਵਾਲ਼ੀ, ਕਮੀਜ਼”ਕਹਾਣੀ ਸੰਗ੍ਰਹਿ ਦੇ ਲੇਖਕ ਰਣਬੀਰ ਸਿੰਘ ਪ੍ਰਿੰਸ ਸ਼ਾਮਲ ਹੋਏ।