ਚੇਅਰਮੈਨ ਸ਼ੂਗਰਫੈਡ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਪਥਰਾਲਾ ਅਤੇ ਪ੍ਰਧਾਨ ਨਗਰ ਕੌਸਲ ਤਲਵੰਡੀ ਸਾਬੋ ਟੇਕ ਸਿੰਘ ਬੰਗੀ ਨੇ ਕੋਟਬਖਤੂ ਵਿਖੇ ਰਿਬਨ ਕੱਟ ਕੇ ਆਮ ਆਦਮੀ ਕਲੀਨਿਕ ਦਾ ੳੑੁਦਘਾਟਨ ਕੀਤਾ।
ਸੰਗਤ ਮੰਡੀ 3 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਅੱਜ ਪੰਜਾਬ ਵਿੱਚ 165 ਆਮ ਆਦਮੀ ਕਲੀਨਿਕਾਂ ਦਾ ਵਿਰਚੂਅਲ ਉਦਘਾਟਲ ਕੀਤਾ ਗਿਆ ਅਤੇ ਚੇਅਰਮੈਨ ਸ਼ੂਗਰਫੈਡ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਪਥਰਾਲਾ ਅਤੇ ਪ੍ਰਧਾਨ ਨਗਰ ਕੌਸਲ ਤਲਵੰਡੀ ਸਾਬੋ ਟੇਕ ਸਿੰਘ ਬੰਗੀ ਨੇ ਕੋਟਬਖਤੂ ਵਿਖੇ ਰਿਬਨ ਕੱਟ ਕੇ ਆਮ ਆਦਮੀ ਕਲੀਨਿਕ ਦਾ ੳੑੁਦਘਾਟਨ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਡਾ ਪਮਿਲ ਬਾਂਸਲ ਐਸ ਐਮ ੳ ਸੰਗਤ ਤੇ ਡਾ ਰਜਿੰਦਰ ਕੁਮਾਰ ਹਾਜ਼ਰ ਸਨ। ਇਸ ਮੌਕੇ ਬਲਾਕ ਪ੍ਰਧਾਨ ਸ਼ਮਿੰਦਰ ਸਿੰਘ ਵੀ ਮੌਜੂਦ ਰਹੇ।
ਇਸ ਦੌਰਾਨ ਪੰਜਾਬ ਵਿੱਚ ਹੋ ਰਹੇ ਉਦਘਾਟਨੀ ਸਮਾਰੋਹਾਂ ਦਾ ਲਾਈਵ ਪ੍ਰਸ਼ਾਰਣ ਦਿਖਾਇਆ ਗਿਆ। ਮੁੱਖ ਮਹਿਮਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਦੇਣ ਦੇ ਟੀਚੇ ਨਾਲ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੰਜਾਬ ਵਿੱਚ 664 ਅਤੇ ਜਿਲ੍ਹਾ ਬਠਿੰਡਾ ਵਿੱਚ 26 ਆਮ ਆਦਮੀ ਕਲੀਨਿਕ ਪਹਿਲਾਂ ਹੀ ਸਫ਼ਲਤਾ ਪੂਰਵਕ ਚੱਲ ਰਹੇ ਹਨ। ਜਿਨ੍ਹਾਂ ਵਿੱਚ ਲਗਭਗ 595000 ਲੋਕ ਸਿਹਤ ਸੇਵਾਵਾਂ ਦਾ ਫਾਇਦਾ ਉਠਾ ਚੁੱਕੇ ਹਨ ਅਤੇ 142000 ਲੋਕ ਲੈਬ ਟੈਸਟਾਂ ਦਾ ਲਾਭ ਉਠਾ ਚੁੱਕੇ ਹਨ।
ਅੱਜ ਵੀ ਪੂਰੇ ਪੰਜਾਬ ਵਿੱਚ 167 ਅਤੇ ਜਿਲ੍ਹਾ ਬਠਿੰਡਾ ਵਿੱਚ 13 ਆਮ ਆਦਮੀ ਕਲੀਨਿਕ ਸ਼ੁਰੂ ਹੋ ਰਹੇ ਹਨ। ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਇੱਕ ਡਾਕਟਰ, ਇੱਕ ਫਾਰਮੇਸੀ ਅਫ਼ਸਰ, ਕਲੀਨੀਕਲ ਅਸਿਸਟੈਂਟ ਤੋਂ ਇਲਾਵਾ ਹੋਰ ਸਟਾਫ਼ ਵੀ ਕੰਮ ਕਰੇਗਾ।
ਇਸ ਮੌਕੇ ਡਾ ਪਮਿਲ ਬਾਂਸਲ ਤੇ ਡਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਬਲਾਕ ਸੰਗਤ ਬਠਿੰਡਾ ਵਿੱਚ ਆਮ ਆਦਮੀ ਕਲੀਨਿਕ ਕੋਟ ਬਖਤੂ ਤੇ ਪਥਰਾਲਾ, ਅੱਜ ਤੋਂ ਸ਼ੁਰੂ ਹੋ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਮੁਫ਼ਤ ਓ.ਪੀ.ਡੀ. ਸੇਵਾਵਾਂ, ਦਵਾਈਆਂ, ਟੈਸਟ, ਜੱਚਾ ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ, ਟੀਕਾਕਰਣ ਅਤੇ ਹੋਰ ਸੇਵਾਵਾਂ ਦਿੱਤੀਆਂ ਜਾਣਗੀਆਂ। ਸਮੇਂ ਸਮੇਂ ਤੇ ਵੱਖ ਵੱਖ ਬਿਮਾਰੀਆਂ ਅਤੇ ਸਿਹਤ ਸੇਵਾਵਾਂ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਨੇੜੇ ਹੀ ਇਨ੍ਹਾਂ ਕਲੀਨਿਕਾਂ ਵਿੱਚੋਂ ਸਿਹਤ ਸੇਵਾਵਾਂ ਦਾ ਲਾਭ ਉਠਾਉਣ।
ਇਸ ਮੌਕੇ ਬਲਾਕ ਪ੍ਰਧਾਨ ਸ਼ਮਿੰਦਰ ਸਿੰਘ ਪਥਾਰਾਲਾ, ਐਡਵੋਕੇਟ ਹਰਦੀਪ ਸਿੰਘ ਸਰਾਂ, ਪਿੰਡ ਸੈਕਟਰੀ ਗੁਰਜੰਟ ਸਿੰਘ, ਬਹਾਦਰ ਸਿੰਘ ਫੁੱਲੋ ਮਿੱਠੀ ਸੀਨੀਅਰ ਆਪ ਆਗੂ ਹਲਕਾ ਬਠਿੰਡਾ ਦਿਹਾਤੀ,ਸਰਬਜੀਤ ਸਿੰਘ, ਰਾਜਵਿੰਦਰ ਸਿੰਘ, ਬਲਵੀਰ ਸਿੰਘ ਮਾਨ, ਰਸ਼ਪਾਲ ਸਿੰਘ, ਲਖਵੀਰ ਸਿੰਘ, ਸੰਪੂਰਨ ਸਿੰਘ, ਬਲਦੇਵ ਸਿੰਘ, ਬਿੱਟੂ ਸ਼ਰਮਾ, ਮਲਕੀਤ ਸਿੰਘ ਸਾਬਕਾ ਪੰਚ, ਬਲਦੇਵ ਸਿੰਘ ਬਿੱਲੂ ਨੰਬਰਦਾਰ, ਸ਼ੇਰਾਂ ਸਿੰਘ,ਰਾਜਾ ਸਿੰਘ, ਸੁਖਵਿੰਦਰ ਸਿੰਘ ਜਵੰਧਾ ਗੰਗਾ, ਜਰਨੈਲ ਸਿੰਘ ਹੈਪੀ ਢਿੱਲੋਂ ਅਤੇ ਸਿਹਤ ਸੁਪਰਵਾਈਜ਼ਰ ਓਮ ਪ੍ਰਕਾਸ਼, ਕੰਵਲਜੀਤ ਕੌਰ, ਪਰਮਿੰਦਰ ਕੌਰ, ਰਾਜਵਿੰਦਰ ਕੌਰ, ਸੁਦੇਸ਼ ਕੁਮਾਰੀ, ਰਮਨਦੀਪ ਸਿੰਘ, ਦਰਸ਼ਪ੍ਰੀਤ ਸਿੰਘ, ਰਜਿੰਦਰ ਭਾਗੂ, ਇਕਬਾਲ ਸਿੰਘ, ਰਣਜੀਤ ਕੌਰ, ਵੀਰਪਾਲ ਕੌਰ, ਅਵਤਾਰ ਸੇਖੂ ਤੋਂ ਇਲਾਵਾ ਸਮੂਹ ਸਿਹਤ ਸਟਾਫ ਹਾਜ਼ਰ ਸਨ।
Leave a Comment
Your email address will not be published. Required fields are marked with *