ਕੋਟਕਪੂਰਾ, 18 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਰੋੜਬੰਸ ਸਭਾ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਚਲਾਏ ਜਾ ਰਹੇ ਸ੍ਰ. ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ’ਚ ਹੋਈ ਮੀਟਿੰਗ ਦੌਰਾਨ ਮੈਡੀਕਲ ਕੈਂਪ ਦੀ ਤਰੀਕ 7 ਅਪੈ੍ਰਲ ਦਿਨ ਐਤਵਾਰ ਨਿਸ਼ਚਿਤ ਕਰਨ ਦਾ ਐਲਾਨ ਕਰਦਿਆਂ ਆਖਿਆ ਕਿ ਉਕਤ ਕੈਂਪ ਦੌਰਾਨ ਦਿਲ ਦੇ ਰੋਗਾਂ ਦੇ ਮਾਹਰ ਡਾ. ਗੁਰਮੀਤ ਸਿੰਘ, ਡਾ. ਗੌਤਮ ਸਿੰਘਾਲ, ਆਯੁਰਵੈਦ ਦੇ ਮਾਹਰ ਡਾ. ਸਿਮਰ ਕਟਾਰੀਆ, ਔਰਤ ਰੋਗਾਂ ਦੇ ਮਾਹਰ ਡਾ. ਨੇਹਾ ਕਟਾਰੀਆ ਉਸ ਦਿਨ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਨਗੇ। ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ, ਸਰਪ੍ਰਸਤ ਜਗਦੀਸ਼ ਛਾਬੜਾ, ਡਾ ਸੁਨੀਲ ਛਾਬੜਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਅਰੋੜਬੰਸ ਧਰਮਸ਼ਾਲਾ ਜੈਤੋ ਰੋਡ ਕੋਟਕਪੂਰਾ ਵਿਖੇ ਲੱਗਣ ਵਾਲੇ ਉਕਤ ਮੈਡੀਕਲ ਕੈਂਪ ਦੌਰਾਨ ਜਿੱਥੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ, ਉੱਥੇ ਉਹਨਾਂ ਦੇ ਈ.ਸੀ.ਜੀ., ਬੀਪੀ, ਸ਼ੂਗਰ ਆਦਿਕ ਟੈਸਟ ਵੀ ਮੁਫਤ ਕੀਤੇ ਜਾਣਗੇ। ਕੰਨਿਆ ਕੰਪਿਊਟਰ ਸੈਂਟਰ ਦੇ ਡਾਇਰੈਕਟਰ ਮੋਹਨ ਲਾਲ ਗੁਲਾਟੀ ਨੇ ਦੱਸਿਆ ਕਿ ਕੈਂਪ ਦੌਰਾਨ ਬੁਕਿੰਗ ਕਰਨ ਵਾਲੀਆਂ ਪਰਚੀਆਂ ਸਵੇਰੇ 8:00 ਵਜੇ ਅਰੋੜਬੰਸ ਧਰਮਸ਼ਾਲਾ ਵਿਖੇ ਬਣਨੀਆਂ ਸ਼ੁਰੂ ਹੋ ਜਾਣਗੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ ਕੇ.ਕੇ. ਕਟਾਰੀਆ, ਪ੍ਰੀਤਮ ਸਿੰਘ ਮੱਕੜ, ਬਲਵੰਤ ਸਿੰਘ ਅਰਨੇਜਾ, ਰਮੇਸ਼ ਸਿੰਘ ਗੁਲਾਟੀ, ਅਮਰ ਸਿੰਘ ਮੱਕੜ, ਜਸਪਾਲ ਮਖੀਜਾ, ਧਰਮਵੀਰ ਸਿੰਘ ਰਾਜੂ, ਗੁਰਮੀਤ ਸਿੰਘ ਮੱਕੜ ਆਦਿ ਵੀ ਹਾਜਰ ਸਨ।