ਕੋਟਕਪੂਰਾ, 30 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਿਸੇ ਜਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਮੌਕੇ ਮੱਦਦ ਕਰਨੀ ਬਹੁਤ ਵੱਡਾ ਸੇਵਾ ਕਾਰਜ ਮੰਨਿਆ ਜਾਂਦਾ ਹੈ। ਆਰ.ਟੀ.ਆਈ. ਐਂਡ ਹਿਊਮਨ ਰਾਈਟਸ ਸੰਸਥਾ ਵਲੋਂ ਇਸ ਤਰਾਂ ਦੇ ਗਰੀਬ, ਬੇਵੱਸ, ਲਾਚਾਰ, ਮੁਥਾਜ ਅਤੇ ਜਰੂਰਤਮੰਦ ਪਰਿਵਾਰਾਂ ਦੇ ਕਿਸੇ ਵੀ ਮੈਂਬਰ ਦੇ ਇਲਾਜ ਜਾਂ ਬੇਟੇ-ਬੇਟੀ ਦੀ ਸਕੂਲ-ਕਾਲਜ ਦੀ ਫ਼ੀਸ ਭਰਨ ਵਰਗੇ ਕਾਰਜ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੰਸਥਾ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਦੀ ਅਗਵਾਈ ਵਿੱਚ ਕਾਹਲੀ ਨਾਲ ਸੱਦੀ ਗਈ ਮੀਟਿੰਗ ਵਿੱਚ ਸ਼ਾਮਲ ਹੋਏ ਸੂਬਾਈ ਪ੍ਰਧਾਨ (ਟਰਾਂਸਪੋਰਟ ਸੈੱਲ) ਬਲਜਿੰਦਰ ਸਿੰਘ ਬਬਲੂ ਅਤੇ ਸੂਬਾਈ ਸਲਾਹਕਾਰ ਐਡਵੋਕੇਟ ਸਤੀਸ਼ ਕੁਮਾਰ ਭੀਰੀ ਨੇ ਹੋਰ ਅਹੁਦੇਦਾਰਾਂ ਦੀ ਹਾਜਰੀ ਵਿੱਚ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਮੱਦਦ ਕਰਨ ਸਬੰਧੀ ਸਹਿਮਤੀ ਪ੍ਰਗਟਾਈ। ਸੁਨੀਸ਼ ਨਾਰੰਗ ਨੇ ਦੱਸਿਆ ਕਿ ਉਕਤ ਪਰਿਵਾਰ ਨੂੰ ਵਿਆਂਦੜ ਲੜਕੀ ਲਈ ਜਿੱਥੇ ਨਵੇਂ ਕੱਪੜਿਆਂ (ਸੂਟਾਂ) ਦੀ ਜਰੂਰਤ ਹੈ। ਜਥੇਬੰਦੀ ਦੇ ਹੋਰ ਅਹੁਦੇਦਾਰਾਂ ਪੇ੍ਰਮ ਕੁਮਾਰ ਸੂਬਾਈ ਇੰਚਾਰਜ (ਚਿਲਡਰਨ ਲੇਬਰ ਸੈੱਲ), ਮਨੋਜ ਗੁਲਾਟੀ, ਕਪਿਲ ਦੇਵ ਜ਼ਿਲਾ ਪ੍ਰਧਾਨ (ਟਰਾਂਸਪੋਰਟ ਸੈੱਲ), ਸੁਭਾਸ਼ ਨਾਰੰਗ, ਮਨੀਸ਼ ਨਾਰੰਗ, ਤਰਸੇਮ ਕੁਮਾਰ, ਸੰਜੀਵ ਕੁਮਾਰ, ਗਨੇਸ਼ ਨਾਰੰਗ ਅਤੇ ਰਾਸ਼ਟਰੀ ਚੇਅਰਮੈਨ ਪਿ੍ਰੰਸ ਸਿੰਘ ਨੇ ਵੀ ਸਹਿਮਤੀ ਦਿੱਤੀ ਤਾਂ ਸੰਸਥਾ ਨੇ ਉਕਤ ਲੜਕੀ ਦੇ ਮਾਪਿਆਂ ਨੂੰ ਲੋੜ ਅਨੁਸਾਰ ਨਵੇਂ ਸੂਟ ਅਤੇ ਮਠਿਆਈਆਂ ਮੁਹੱਈਆ ਕਰਵਾਈਆਂ। ਲੜਕੀ ਦੀ ਮਾਤਾ ਗੁਰਮੇਲ ਕੌਰ ਅਤੇ ਪਿਤਾ ਸੀਰਾ ਸਿੰਘ ਸਮੇਤ ਸਮੁੱਚੇ ਪਰਿਵਾਰ ਨੇ ਸੰਸਥਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ।