ਕੋਟਕਪੂਰਾ, 20 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਵੇਂ ਆਰਟੀਆਈ ਐਂਡ ਹਿਊਮਨ ਰਾਈਟਸ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਯਤਨਸ਼ੀਲ ਹੈ ਅਤੇ ਹੁਣ ਤੱਕ ਅਨੇਕਾਂ ਜਰੂਰਤਮੰਦ ਮਰੀਜਾਂ ਦਾ ਇਲਾਜ ਕਰਵਾ ਚੁੱਕੀ ਹੈ, ਉਸ ਨੇ ਇਕ ਹੋਰ 6 ਕੁ ਸਾਲ ਦੇ ਬੱਚੇ ਦਾ ਇਲਾਜ ਕਰਵਾ ਕੇ ਪਰਿਵਾਰ ਦਾ ਆਸ਼ੀਰਵਾਦ ਹਾਸਲ ਕੀਤਾ। ਜਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਮੁਤਾਬਿਕ ਉਕਤ ਬੱਚੇ ਦੇ ਇਲਾਜ ਲਈ ਮਾਪਿਆਂ ਨੇ ਪੀਜੀਆਈ ਚੰਡੀਗੜ ਤੱਕ ਪਹੁੰਚ ਕੀਤੀ, ਬਹੁਤ ਖਰਚਾ ਹੋਣ ਦੇ ਬਾਵਜੂਦ ਵੀ ਉਹ ਇਲਾਜ ਪੂਰਾ ਨਾ ਕਰਵਾ ਸਕੇ, ਕਿਉਂਕਿ ਉਹਨਾਂ ਨੂੰ ਚੰਡੀਗੜ ਆਉਣ ਜਾਣ ਦਾ ਖਰਚਾ ਹੀ ਬਹੁਤ ਪੈ ਜਾਂਦਾ ਹੈ। ਬੱਚੇ ਦੀ ਮਾਤਾ ਨੇ ਦਵਾਈ ਖਰੀਦਣ ਸਬੰਧੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਸੰਸਥਾ ਨੇ ਸੁਖਦੀਪ ਸਿੰਘ ਸਿੱਧੂ ਸੂਬਾਈ ਇੰਚਾਰਜ, ਮੈਡਮ ਆਸ਼ਾ ਸ਼ਰਮਾ, ਪਿ੍ਰੰਸ ਕੁਮਾਰ, ਲਖਵਿੰਦਰ ਧੀਂਗੜਾ, ਸਿਮਰਨ ਮਖੀਜਾ, ਮਨਜੀਤ ਸਿੰਘ ਭੋਲਾ, ਪ੍ਰੇਮ ਕੁਮਾਰ, ਮਨੀਸ਼ ਨਾਰੰਗ, ਹਨੀਸ਼ ਨਾਰੰਗ, ਬਲਜਿੰਦਰ ਸਿੰਘ ਬਬਲੂ, ਸਤੀਸ਼ ਕੁਮਾਰ ਭੀਰੀ ਆਦਿ ਨਾਲ ਮੀਟਿੰਗ ਕਰਨ ਤੋਂ ਬਾਅਦ ਉਕਤ ਬੱਚੇ ਦੀ ਦਵਾਈ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ। ਦਵਾਈ ਪ੍ਰਾਪਤ ਕਰਨ ਮੌਕੇ ਆਪਣੀ ਭੈਣ ਨਾਲ ਆਏ ਬੱਚੇ ਨੇ ਸੰਸਥਾ ਦਾ ਧੰਨਵਾਦ ਕੀਤਾ।