ਕੋਟਕਪੂਰਾ, 6 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਸੇ ਮਹੀਨੇ ਸਟਰਾਵਾ ਤੇ ਆਲ ਇੰਡੀਆ ਸਾਇਕਲਿੰਗ ਮੁਕਾਬਲੇ ਕਰਵਾਏ ਗਏ, ਜਿਸ ’ਚ ਸਾਰੇ ਭਾਰਤ ਦੇ 3 ਲੱਖ 13 ਹਜ਼ਾਰ 839 ਸਾਇਕਲਿਸਟਾਂ ਨੇ ਭਾਗ ਲਿਆ। ਉਕਤ ਮੁਕਾਬਲੇ ’ਚ 4135 ਕਿਲੋਮੀਟਰ ਸਾਈਕਲ ਚਲਾ ਕੇ ਪੂਰੇ ਭਾਰਤ ’ਚ ਕੋਟਕਪੂਰਾ ਦੇ ਪ੍ਰਸਿੱਧ ਸਾਇਕਲਿਸਟ ਪਰਮਿੰਦਰ ਸਿੰਘ ਸਿੱਧੂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸ਼ਹਿਰ ਕੋਟਕਪੂਰਾ ਦਾ ਨਾਮ ਪੂਰੇ ਭਾਰਤ ’ਚ ਰੌਸ਼ਨ ਕੀਤਾ ਹੈ। ਇਸੇ ਮੁਕਾਬਲੇ ਵਿੱਚ ਦੂਜੇ ਨੰਬਰ ’ਤੇ ਸ਼ੰਨਏ ਤਾਮਿਲਨਾਡੂ ਅਤੇ ਤੀਜਾ ਸਥਾਨ ਧਨੰਜੈ ਤਾਮਿਲਨਾਡੂ ਨੇ ਪ੍ਰਾਪਤ ਕੀਤਾ। ਦੱਸਣਾ ਬਣਦਾ ਹੈ ਕਿ ਲਗਾਤਾਰ 607 ਦਿਨ 100 ਕਿਲੋਮੀਟਰ ਸਾਈਕਲ ਚਲਾਉਣ ਕਰਕੇ ਪਰਮਿੰਦਰ ਸਿੰਘ ਸਿੱਧੂ ਦਾ ਇੰਡੀਆ ਬੁੱਕ ਆਫ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਰਿਕਾਰਡ ’ਚ ਨਾਮ ਦਰਜ ਹੋਇਆ ਹੈ। ਜੂਨ 2022 ਵਿਚ ਵੀ ਸਾਈਕਲ ’ਤੇ ਪੰਜ ਤਖ਼ਤ ਸਾਹਿਬ ਦੀ ਯਾਤਰਾ ਕਰਨ ’ਤੇ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਇਹਨਾਂ ਨੂੰ ਨਿਵਾਜਿਆ ਗਿਆ ਹੈ। ਇਸ ਤੋਂ ਇਲਾਵਾ 2015 ਤੋਂ 2019 ਤੱਕ ਵੱਖ-ਵੱਖ ਨੈਸ਼ਨਲ ਐਥਲੈਟਿਕਸ ਮੁਕਾਬਲਿਆਂ ’ਚ ਵੀ ਪਰਮਿੰਦਰ ਸਿੱਧੂ ਨੇ 15 ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਇਹੀ ਨਹੀ ਸੈਂਚਰੀ ਕਿੰਗ ਐਵਾਰਡ, ਸੁਪਰ ਰੈਨੇਡਿਉਰ ਖਿਤਾਬ, ਸ਼ੇਰੇ-ਏ-ਦਿਲ ਖਿਤਾਬ, ਰੋਡ ਵਾਰੀਅਰਜ਼ ਖਿਤਾਬ ਡਾਇਮੰਡ ਆਫ ਕੋਟਕਪੂਰਾ ਕੋਟਕਪੂਰਾ ਰਤਨ, ਹਕਾਸ ਆਫ ਪੰਜਾਬ ਐਵਾਰਡ ਨਾਲ ਸਿੱਧੂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।