ਫ਼ਰੀਦਕੋਟ, 11 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਦੇ ਸੀਨੀਅਰ ਆਗੂ ਆਰਸ਼ ਸੱਚਰ, ਪ੍ਰਧਾਨ ਅਰਵਿੰਦ ਛਾਬੜਾ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਜਾਣਕਾਰੀ ਦਿੱਤੀ ਹੈ ਕਿ ਆਸਰਾ ਫ਼ਾਊਂਡੇਸ਼ਨ ਜੋ ਸ਼੍ਰੀਮਤੀ ਅੰਮਿ੍ਤਾ ਵੜਿੰਗ ਵੱਲੋਂ ਚਲਾਈ ਜਾ ਰਹੇ ਹੈ ਦੇ ਪੰਜ ਸਾਲ ਪੂਰੇ ਹੋਣ ਤੇ ਰੋਟਰੀ ਕਲੱਬ ਜ਼ਿਲਾ 3090 ਨਾਲ ਪਹਿਲੇ ਪੜਾਅ ’ਚ 25000 ਮੁਫ਼ਤ ਐਨਕਾਂ ਦੇਣ ਦਾ ਐਮ.ਓ.ਯੂ ਸਾਈਨ ਕੀਤਾ। ਇੱਥੇ ਵਰਨਣਯੋਗ ਹੈ ਕਿ ਜ਼ਿਲਾ ਰੋਟਰੀ 3090 ’ਚ ਪੰਜਾਬ ਦੇ 12 ਜ਼ਿਲੇ ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫ਼ਾਜ਼ਲਿਕਾ, ਫ਼ਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ, ਪਟਿਆਲਾ, ਫ਼ਤਿਹਗੜ ਸਾਹਿਬ, ਮਾਲੇਰਕੋਟਲਾ, ਹਰਿਆਣਾ ਦੇ ਪੰਜ ਜ਼ਿਲੇ ਸਿਰਸਾ, ਫ਼ਤਿਆਬਾਦ, ਹਿਸਾਰ, ਭਵਾਨੀ, ਝਾਰਖੀ ਦਾਦਰੀ, ਰਾਜਸਥਾਨ ਦੇ ਤਿੰਨ ਜ਼ਿਲੇ ਸ਼੍ਰੀ ਗੰਗਾਨਗਰ, ਅਨੂਪਗੜ, ਹਨੂੰਮਾਨਗੜ ਸ਼ਾਮਲ ਹਨ। ਇਹ ਐਮ.ਓ.ਯੂ, ਰੋਟਰੀ ਕਲੱਬ ਸਰਹਿੰਦ ਵੱਲੋਂ ਜੱਗੀ ਰੀਜ਼ੋਟ ਵਿਖੇ ਕੀਤੇ ਗਏ ਸਮਾਗਮ ਦੌਰਾਨ ਸਾਈਨ ਕੀਤਾ। ਇਸ ਮੌਕੇ ਕੀਤੇ ਗਏ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ਼ਾਮਲ ਹੋਏ। ਉਨਾਂ ਕਿਹਾ ਆਸਰਾ ਫ਼ਾਊਂਡੇਸ਼ਨ ਅਤੇ ਰੋਟਰੀ ਕਲੱਬ ਵੱਲੋਂ ਪਹਿਲਾਂ ਆਪਣੇ-ਆਪਣੇ ਪੱਧਰ ਤੇ ਲੋੜਵੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਪਹਿਲੇ ਪੜਾਅ ’ਚ ਆਸਰਾ ਫ਼ਾਊਂਡੇਸ਼ਨ 25000 ਲੋੜਵੰਦ ਲੋਕਾਂ ਲਈ ਐਨਕਾਂ ਦੇਵਗੀ। ਰੋਟਰੀ ਕਲੱਬ ਕੈਂਪ ਲਗਾ ਕੇ ਜਾਂਚ ਕਰਕੇ ਲੋੜਵੰਦ ਲੋਕਾਂ ਨੂੰ ਇਹ ਐਨਕਾਂ ਵੰਡੇਗਾ। ਉਨਾਂ ਕਿਹਾ ਲੋੜਵੰਦਾਂ ਦੀ ਸੇਵਾ ਹਰ ਇਨਸਾਨ ਦਾ ਪਹਿਲਾ ਫ਼ਰਜ਼ ਹੈ। ਉਨਾਂ ਦੋਹਾਂ ਸੰਸਥਾਵਾਂ ਨੂੰ ਇਸ ਨੇਕ ਕਾਰਜ ਦੀ ਵਧਾਈ ਦਿੱਤੀ। ਇਸ ਸਮਾਗਮ ’ਚ ਰੋਟਰੀ ਕਲੱਬ ਦੇ ਜ਼ਿਲਾ ਪਾਸਟ ਗਵਰਨਰ ਵਿਜੈ ਗੁਪਤਾ,ਪਾਸਟ ਡਿਸਟਿ੍ਰਕ ਗਵਰਨਰ ਧਰਮਵੀਰ ਗਰਗ, ਰੋਟਰੀ ਕਲੱਬ ਦੇ ਭਵਾਨੀਗੜ ਦੇ ਪ੍ਰਧਾਨ ਅਮਿਤ ਗੋਇਲ, ਪਾਸਟ ਡਿਸਟਿ੍ਰਕ ਗਵਰਨਰ ਭੁਪਿੰਦਰ ਸਿੰਘ ਜੱਗੀ, ਰੋਟਰੀ ਕਲੱਬ ਫ਼ਤਿਹਗੜ ਸਾਹਿਬ ਦੇ ਪ੍ਰਧਾਨ ਸਹੋਜ ਬੀਰ ਉੱਭਾ, ਰੋਟਰੀ ਕਲੱਬ ਗੋਲਡ ਗੋਬਿੰਦਗੜ ਦੇ ਪਾਸਟ ਡਿਸਟਿ੍ਰਕ ਗਵਰਨਰ ਦਿਨੇਸ਼ ਗੁਪਤਾ, ਰੋਟਰੀ ਕਲੱਬ ਦੇ ਪ੍ਰਧਾਨ ਧਰਮਜੀਤ ਕੌਰ, ਰੋਟਰੀ ਕਲੱਬ ਸਰਹਿੰਦ ਦੇ ਸੁਨੀਲ ਬੈਕਟਰ, ਦਲਜੀਤ ਬੱਤਰਾ, ਰੋਟਰੀ ਕਲੱਬ ਅਹਿਮਦਗੜ ਦੇ ਪ੍ਰਧਾਨ ਅਨਿਲ ਜੈਨ,ਡਾ.ਰਵਿੰਦਰ ਸਿੰਘ, ਮਿਸਟਰ ਸੁਮੀਤ,ਅਜੈ ਜੈਨ, ਮਿਸਟਰ ਸੋਫ਼ਤ, ਰੋਟਰੀ ਕਲੱਬ ਅਹਿਮਦਗੜ ਡਾਇਨਾਮਿਕ ਦੇ ਪ੍ਰਧਾਨ ਮਿਸਟਰ ਸ਼ੈਕੀ, ਰੋਟਰੀ ਕਲੱਬ ਰਾਜਪੁਰਾ ਦੇ ਪ੍ਰਧਾਨ ਸੰਜੈ ਚੌਧਰੀ, ਪਵਨ ਵਰਮਾ, ਭੁਪਿੰਦਰ ਸਿੰਘ,ਰੋਟਰੀ ਕਲੱਬ ਗਰੇਟਰ ਰਾਜਪੁਰਾ ਦੇ ਪ੍ਰਧਾਨ ਰਾਜਿੰਦਰ ਸਿੰਘ, ਰੋਟਰੀ ਕਲੱਬ ਨਾਭਾ ਦੇ ਸਿੰਕਦਰ ਪ੍ਰਤਾਪ ਸਿੰਘ, ਦਲਜੀਤ ਸਿੰਘ, ਜੀਵਨ ਸਿੰਘ, ਆਈ.ਡੀ.ਗੋਇਲ, ਰੋਟਰੀ ਕਲੱਬ ਫ਼ਰੀਦਕੋਟ ਦੇ ਅਸ਼ੋਕ ਸੱਚਰ, ਪ੍ਰਧਾਨ ਅਰਵਿੰਦ ਛਾਬੜਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਸੰਜੀਵ ਮਿੱਤਲ, ਰੋਟਰੀ ਕਲੱਬ ਹਿਸਾਰ ਦੇ ਪਵਨ ਅਗਰਵਾਲ, ਯੋਗੇਸ਼ ਮਿੱਤਲ, ਰੋਟਰੀ ਕਲੱਬ ਫ਼ਿਰੋਜ਼ਪੁਰ ਦੇ ਵਿਜੈ ਅਰੋੜਾ, ਰੋਟਰੀ ਕਲੱਬ ਸਟਾਰ ਮੋਗਾ ਦੇ ਪਾਸਟ ਡਿਸਟਿ੍ਰਕ ਪ੍ਰਵੀਨ ਜਿੰਦਲ ਅਤੇ ਰੋਟਰੀ ਕਲੱਬ ਸਿਟੀ ਮੋਗਾ ਦੇ ਪਾਸਟ ਡਿਸਟਿ੍ਰਕ ਅਰੁਣ ਗੁਪਤਾ ਸ਼ਾਮਲ ਸਨ।
Leave a Comment
Your email address will not be published. Required fields are marked with *