ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਲ ਇੰਡੀਆ ਆਸ਼ਾ ਵਰਕਰ ਅਤੇ ਆਸ਼ਾ ਫੈਸੀਲਿਟੇਟਰਜ ਯੂਨੀਅਨ ਪੰਜਾਬ ਗਰੁੱਪ ਏਟਕ ਮੁੱਖ ਦਫਤਰ ਪ.ਸ.ਸ.ਫ. 1680/22-ਬੀ ਚੰਡੀਗੜ੍ਹ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰਜੀਤ ਕੌਰ ਦੀ ਅਗਵਾਈ ਹੇਠ ਸਥਾਨਕ ਮਿਉਸਪਲ ਪਾਰਕ ’ਚ ਹੋਈ। ਜਿਲਾ ਜਨਰਲ ਸਕੱਤਰ ਗੁਰਮੀਤ ਕੌਰ ਬਹਿਬਲ ਖੁਰਦ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਸ਼ਾ ਵਰਕਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਮੀਟਿੰਗ ’ਚ ਕੇਂਦਰ ਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਆਖਿਆ ਕਿ ਆਏ ਦਿਨ ਸਰਕਾਰ ਆਸ਼ਾ ਭੈਣਾਂ ’ਤੇ ਆਨਲਾਈਨ ਕੰਮ ਦੀ ਨਵੀ ਤੋਂ ਨਵੀਂ ਪਾਲਿਸੀ ਤਿਆਰ ਕਰ ਰਹੀਆਂ ਹਨ। ਮੀਟਿੰਗ ਦੌਰਾਨ ਆਸ਼ਾ ਅਤੇ ਫੈਸੀਲਿਟੇਟਰਜ ਭੈਣਾ ਵੱਲੋ ਆਨਲਾਈਨ ਕੰਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜੇਕਰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਜਬੂਰ ਕੀਤਾ ਗਿਆ ਤਾਂ ਸਿਹਤ ਮਹਿਕਮੇ ਦੇ ਸਾਰੇ ਕੰਮਾ ਦੀ ਕਲਮਛੋੜ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਵਾਅਦਾ ਕੀਤਾ ਗਿਆ ਸੀ ਕਿ ਆਸ਼ਾ ਤੇ ਫੈਸੀਲਿਟੇਟਰਜ ਨੂੰ ਮਿਲਣ ਵਾਲਾ ਫਿਕਸ ਭੱਤਾ 2500 ਰੁਪਏ ਨੂੰ 10,000/ਰਪਏ ਕੀਤਾ ਜਾਵੇਗਾ। ਇਸ ਮੌਕੇ ਆਸ਼ਾ ਵਰਕਰਾਂ ਦੇ ਚੇਅਰਮੈਨ ਸਿੰਬਲਜੀਤ ਕੌਰ, ਚਰਨਜੀਤ ਕੌਰ ਲੰਭਵਾਲੀ ਮੀਤ ਪ੍ਰਧਾਨ ਪ.ਸ.ਸ.ਫ. ਜਿਲਾ ਫਰੀਦਕੋਟ, ਕੈਸ਼ੀਅਰ ਛਿੰਦਰਪਾਲ ਕੌਰ, ਬਲਾਕ ਪ੍ਰਧਾਨ ਮਨਜੀਤ ਕੌਰ ਜੈਤੋ, ਸਲਾਹਕਾਰ ਸੁਖਪਾਲ ਕੌਰ, ਮਨਜੀਤ ਕੌਰ ਨੱਥੇਵਾਲਾ, ਕਮਲਜੀਤ ਕੌਰ ਗੋਂਦਾਰਾ ਸਲਾਹਕਾਰ, ਕੁਲਦੀਪ ਕੌਰ ਅਤੇ ਰਮਨਦੀਪ ਕੌਰ ਜੈਤੋ ਆਦਿ ਵੀ ਸ਼ਾਮਲ ਸਨ।
Leave a Comment
Your email address will not be published. Required fields are marked with *