ਪਿਛਲੇ ਦਿਨੀਂ ਮੁੰਬਈ ਦੇ ਠਾਣੇ ਵਿੱਚ ਇੱਕ ਵਿਅਕਤੀ ਦੁਆਰਾ ਆੱਨਲਾਈਨ ਮੋਬਾਇਲ ਫੋਨ ਆਰਡਰ ਕੀਤਾ ਗਿਆ ਜਿਸ ਦੀ ਕੀਮਤ ਛਿਆਲੀ ਹਜ਼ਾਰ ਸੀ । ਜਦੋਂ ਪਾਰਸਲ ਉਸਦੇ ਘਰ ਪਹੁੰਚਿਆ ਤਾਂ ਉਸਦੀ ਹੈਰਾਨਗੀ ਦੀ ਹੱਦ ਨਹੀਂ ਰਹੀ ਉਸ ਨੇ ਪਾਰਸਲ ਖੋਲ ਕੇ ਦੇਖਿਆ ਉਸ ਪਾਰਸਲ ਵਿੱਚੋਂ ਤਿੰਨ ਸਾਬਣ ਦੀਆਂ ਟਿੱਕੀਆਂ ਮੌਜੂਦ ਸਨ।ਉਸ ਵਿਅਕਤੀ ਦੁਆਰਾ ਠਾਣੇ ਵਿਖੇ ਆਪਣੀ ਰਿਪੋਰਟ ਦਰਜ਼ ਕਰਵਾ ਦਿੱਤੀ ਹੈ।ਇਸ ਵਿੱਚ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਅੱਜਕਲ੍ਹ ਆੱਨਲਾਈਨ ਸਮਾਨ ਖ਼ਰੀਦਣ ਦਾ ਰੁਝਾਨ ਦਿਨੋਂ ਦਿਨ ਵਧ ਰਿਹਾ ਹੈ। ਵਸਤੂ ਦੀ ਨਿਰਧਾਰਤ ਕ਼ੀਮਤ ਦੀ ਪੇਮੈਂਟ ਵੀ ਆੱਨਲਾਈਨ ਕੀਤੀ ਜਾਂਦੀ ਹੈ। ਵਿਅਕਤੀ ਨੂੰ ਸਬੰਧਤ ਸਾਈਟ ਤੇ ਦਿਖਾਇਆ ਕੁਝ ਹੋਰ ਜਾਂਦਾਂ ਹੈ ਅਤੇ ਵਿਅਕਤੀ ਨੂੰ ਭੇਜਿਆ ਕੁਝ ਹੋਰ ਜਾਂਦਾਂ ਹੈ।ਇਹ ਵੀ ਠੱਗੀ ਅਤੇ ਧੋਖਾ ਕਰਨ ਦੀ ਇੱਕ ਨਵੀਂ ਕਿਸਮ ਪੈਦਾ ਹੋ ਗਈ ਹੈ ਜਿਸਨੂੰ ਆੱਨਲਾਈਨ ਧੋਖਾਧੜੀ ਜਾਂ ਆੱਨਲਾਈਨ ਠੱਗੀ ਕਹਿ ਸਕਦੇ ਹਾਂ।ਬਹੁਤ ਵਾਰੀ ਅਜਿਹਾ ਹੁੰਦਾ ਹੈ ਜਦੋਂ ਸਮਾਨ ਜਾਂ ਵਸਤੂ ਆਰਡਰ ਕਰਨ ਤੋਂ ਬਾਅਦ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਉਹ ਟੁੱਟਿਆ ਹੋਇਆ ਹੁੰਦਾ ਹੈ ਜਾਂ ਉਸ ਵਿੱਚ ਆਰਡਰ ਕੀਤੇ ਸਮਾਨ ਨਾਲੋਂ ਕੁਝ ਸਮਾਨ ਘੱਟ ਹੁੰਦਾ ਹੈ।ਅਜੋਕਾ ਸਮਾਂ ਵਿਗਿਆਨ ਅਤੇ ਤਕਨਾਲੋਜੀ ਦਾ ਸਮਾਂ ਹੈ।ਹਰ ਇੱਕ ਵਿਅਕਤੀ ਸਮੇਂ ਦਾ ਹਾਣੀ ਬਣਨਾ ਲੋਚਦਾ ਹੈ ਪ੍ਰੰਤੂ ਉਸ ਨੂੰ ਧੋਖੇ ਤੋਂ ਬਚਣ ਲਈ ਕਿਸੇ ਮਨਜ਼ੂਰ ਸ਼ੁਦਾ ਕੰਪਨੀ ਤੋਂ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ।ਉਹ ਡਿਸਕਾਉਂਟ ਦੇ ਚੱਕਰ ਵਿੱਚ ਆ ਕੇ ਆਪਣੀ ਹੱਕ ਹਲਾਲ ਦੀ ਕਮਾਈ ਵੀ ਗਵਾ ਬੈਠਦਾ ਹੈ। ਆੱਨਲਾਈਨ ਖਰੀਦਦਾਰੀ ਕਰਨ ਵੇਲੇ ਸਬੰਧਤ ਸਾਈਟ ਬਾਰੇ ਪੂਰੀ ਛਾਣ ਬੀਣ ਕਰ ਲੈਣੀ ਚਾਹੀਦੀ ਹੈ। ਜਾਗੋ ਗ੍ਰਾਹਕ ਜਾਗੋ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969
Leave a Comment
Your email address will not be published. Required fields are marked with *