ਸਰਦੀ ਮੁੱਕੀ, ਆ ਗਈ ਗਰਮੀ।
ਪਾ ਲਉ ਬੱਚਿਉ ਪਤਲੀ ਵਰਦੀ।
ਸਮੇਂ ਸਿਰ ਸੌਂਵੋ, ਸਮੇਂ ਸਿਰ ਜਾਗੋ।
ਜਾਗ ਕੇ ਸਾਬਣ ਦੇ ਨਾਲ ਨਹਾਉ।
ਸਕੂਲੇ ਜਾਉ ਖਾਣਾ ਸਮੇਂ ਸਿਰ ਖਾ ਕੇ।
ਉੱਥੇ ਪੜ੍ਹਾਈ ਕਰੋ ਦਿਲ ਲਾ ਕੇ।
ਹੋਮ ਵਰਕ ਕਰੋ ਸਕੂਲੋਂ ਆ ਕੇ।
ਥਾਂ ਸਿਰ ਰੱਖੋ ਬੈਗ ਲਿਜਾ ਕੇ।
ਕੱਚੇ ਫਲ ਤੇ ਚਾਕਲੇਟ ਨਾ ਖਾਉ।
ਆਪਣੇ ਢਿੱਡ ਦੁਖਣ ਤੋਂ ਬਚਾਉ।
ਕੋਲਡ ਡਰਿੰਕਾਂ ਤੋਂ ਬਚ ਕੇ ਰਹੋ।
ਇਹ ਗੱਲ ਵੱਡਿਆਂ ਨੂੰ ਵੀ ਕਹੋ।
ਫਾਸਟ ਫੂਡ ਢਿੱਡ ਕਰਦੇ ਖਰਾਬ।
ਮਾਰੋ ਨਾ ਕੁਹਾੜੀ ਆਪਣੇ ਪੈਰੀਂ ਆਪ।
ਰੁੱਸਣ ਦਾ ਕੰਮ ਨਾ ਕਰੋ ਕਦੇ।
ਜੀਵਨ ‘ਚ ਸਫਲ ਹੋਣਾ ਤੁਸੀਂ ਤਦੇ।
ਮੰਮੀ, ਡੈਡੀ ਦੇ ਪੈਰੀਂ ਹੱਥ ਲਾਉ।
ਸਾਥੀਆਂ ਨੂੰ ਗਲਵਕੜੀ ਪਾਉ।
ਨਿੱਕੀਆਂ ਗੱਲਾਂ ਪਿੱਛੇ ਨਾ ਲੜੋ।
ਰਲ ਕੇ ਖੇਡੋ, ਰਲ ਕੇ ਰਹੋ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554