ਔਰਤ ਹਾਂ
ਕਮਜ਼ੋਰ ਨਹੀਂ ਹਾਂ
ਸ਼ਕਤੀ ਦਾ ਨਾਮ ਹੈ ਔਰਤ ।
ਕਦੀ ਕਿਸੇ ਤੋਂ ਰਹਿਮ ਦੀ ਭੀਖ
ਨਹੀਂ ਹੈ ਮੰਗੀ ਮੈਂ ।
ਗਿੜਗਿੜਾਉਣਾ ਵੀ ਨਹੀਂ ਆਉਂਦਾ ਮੈਨੂੰ,
ਕਦੀ ਕਿਸੇ ਅੱਗੇ ।
ਕਦੀ ਕਿਸੇ ਨੂੰ ਪੌੜੀ ਬਣਾ
ਅੱਗੇ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ।
ਕਿਸੇ ਅੱਗੇ ਹੱਥ ਅੱਡਣਾ ਤੇ
ਕਿਸੇ ਅੱਗੇ ਝੁਕਣਾ ਵੀ ਨਹੀਂ ਆਉਂਦਾ ਮੈਨੂੰ ।
ਜੋ ਵੀ ਹਾਂ ਮੈਂ ,
ਆਪਣੇ ਬਲਬੂਤੇ ਤੇ ਹਾਂ ।
ਕੋਈ ਸਾਥ ਦਏ ਜਾਂ ਨਾਂ
ਮਿਹਨਤ ,ਲਗਨ ਤੇ ਸਿਰੜ
ਨਾਲ ਕੰਮ ਕਰਨਾ ਜਾਣਦੀ ਹਾਂ ਮੈਂ ।
ਇਕੱਲੀ ਜਾਂ ਕਮਜ਼ੋਰ ਨਾ ਸਮਝਣਾ
ਮੈਨੂੰ ,
ਮੈਂ ਸ਼ੀਹਣੀ ਹਾਂ ਪੰਜ ਦਰਿਆ ਦੀ ,
ਗੋਬਿੰਦ ਦੀ ਜਾਈ ਹਾਂ ਮੈਂ ।
ਇਕੱਲੀ ਹੀ ਸਵਾ ਲੱਖ ਹਾਂ ਮੈਂ ।
ਔਰਤ ਹਾਂ ,
ਕਮਜ਼ੋਰ ਨਹੀਂ ਹਾਂ ਮੈਂ ।
ਇਕੱਲੀ ਹੀ ਸਵਾ ਲੱਖ ਹਾਂ ਮੈਂ ॥

ਰਮਿੰਦਰ ਰੰਮੀ