ਹਰ ਹਾਕਮ ਰਾਜ ਕਰੇਂਦਿਆ,
ਕੁਝ ਹੱਥ ਅਕਲ ਨੂੰ ਮਾਰ,
ਅਸੀਂ ਮਾਰਿਆ ਕਦੇ ਨਾ ਮੁੱਕਣੇ ,
ਸਾਡੇ ਹੌਸਲੇ ਜਿਉਂ ਅੰਗਿਆਰ ,
ਪ੍ਰਿੰਸ ਇਨਕਲਾਬ ਦੀ ਲਹਿਰ ਨੂੰ ,
ਠੱਲ੍ਹ ਸਕੇ ਨਾ ਇਹ ਹਥਿਆਰ,
ਇੱਥੇ ਜਦ-ਜਦ ਭੀੜਾਂ ਪੈਂਦੀਆਂ,
ਜੰਮਦੇ ਭਗਤ ,ਸਰਾਭੇ ਕਰਤਾਰ,
ਇਹ ਅਮਨਾਂ ਦੀ ਗੱਲ ਨਾ ਕਰਨ,
ਸਭ ਕੁਰਸੀ ਦੇ ਨੇ ਯਾਰ,
ਲੱਗੇ ਧਰਮ ਮਜ੍ਹਬ ਸਭ ਝੂਠ ਨੇ,
ਅਤੇ ਝੂਠੇ ਸਭ ਪਹਿਰੇਦਾਰ,

ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ )
ਆਫ਼ਿਸਰ ਕਾਲੋਨੀ ਸੰਗਰੂਰ 148001
9872299613