ਸਭ ਧਰਮਾਂ ਤੋਂ ਉੱਚਾ ਧਰਮ ਇਨਸਾਨੀਅਤ ਦਾ।
ਧਰਮ-ਸਥਾਨ ਤਾਂ ਮਰਕਜ਼ ਨੇ ਰੂਹਾਨੀਅਤ ਦਾ।
ਰੰਗ, ਰੂਪ ਤੇ ਸ਼ਕਲੋਂ ਸਾਰੇ ਵੱਖਰੇ ਨੇ।
ਵੱਡੇ ਲੋਕੀਂ ਕਰਦੇ ਸੌ-ਸੌ ਨਖ਼ਰੇ ਨੇ।
ਧਰਮਾਂ ਦੇ ਨਾਂ ਹੁੰਦੀਆਂ ਰੋਜ਼ ਲੜਾਈਆਂ ਜੀ।
ਸਿੱਖਿਆ-ਜਗਤ ‘ਚ ਕਿੱਥੇ ਹੋਣ ਪੜ੍ਹਾਈਆਂ ਜੀ।
ਨਾ ਸਾਡਾ ਕੋਈ ਵੈਰੀ ਨਹੀਂ ਬਿਗਾਨਾ ਬਈ।
ਏਕੇ ਦਾ ਮਿਲ ਰਲ਼ ਕੇ ਗਾਈਏ ਤਰਾਨਾ ਬਈ।
ਦਿਲ ਵਿੱਚ ਵੱਸਦਾ ਅੱਲ੍ਹਾ ਕਦੇ ਦੁਖਾਈਏ ਨਾ।
ਪਸ਼ੂ, ਪੰਛੀ ਨੂੰ ਭੁੱਲ ਕੇ ਕਦੇ ਸਤਾਈਏ ਨਾ।
ਧਰਤੀ ਤੇ ਆ ‘ਆਪੇ’ ਨੂੰ ਪਹਿਚਾਣ ਲਈਏ।
ਜ਼ੱਰੇ-ਜ਼ੱਰੇ ‘ਚ ਵੱਸਦਾ ਉਹਨੂੰ ਜਾਣ ਲਈਏ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.