728 x 90
Spread the love

ਇਮਤਿਹਾਨਾਂ ਦੀ ਤਿਆਰੀ ਕਿਵੇਂ ਕਰੀਏ?

ਇਮਤਿਹਾਨਾਂ ਦੀ ਤਿਆਰੀ ਕਿਵੇਂ ਕਰੀਏ?
Spread the love


ਪਿਆਰੇ ਵਿਦਿਆਰਥੀਓ! ਜਨਵਰੀ ਲੰਘ ਚੱਲੀ ਹੈ, ਸਲਾਨਾ ਇਮਤਿਹਾਨ ਸਿਰ ਉੱਤੇ ਹਨ ਇਹਨਾਂ ਦਿਨਾਂ ਵਿੱਚ ਵਿਦਿਆਰਥੀ ਬਹੁਤ ਦੁਬਿਦਾ ਵਿੱਚ ਪੈ ਜਾਂਦੇ ਹਨ ਕਿ ਕਿਵੇਂ ਤਿਆਰੀ ਕਰੀਏ? ਕੀ ਪੜੀਏ? ਕਿਹੜਾ ਵਿਸ਼ਾ ਪਹਿਲਾਂ ਪੜੀਏ?
ਬੱਚਿਓ ਜਿਹੜਾ ਸਮਾਂ ਲੰਘ ਗਿਆ ਉਸ ਬਾਰੇ ਸੋਚਣ ਦੀ ਥਾਂ ਜੋ ਰਹਿ ਗਿਆ ਉਸ ਦਾ ਸਹੀ ਇਸਤੇਮਾਲ ਕਰੋ ।
ਇਹਨਾਂ ਦਿਨਾਂ ਵਿੱਚ ਵਿਆਹ ਲੋਹੜੀ ਜਾਂ ਹੋਰ ਫੰਕਸ਼ਨ ਬਹੁਤ ਹੁੰਦੇ ਹਨ ਇਹਨਾਂ ਵੱਲ ਧਿਆਨ ਦੇਣ ਦੀ ਥਾਂ ਪੜਾਈ ਨੂੰ ਸਮਾਂ ਦਿਓ ਜੋ ਵਿਦਿਆਰਥੀ ਆਪਣੀ ਜ਼ਿੰਦਗੀ ਦੇ ਪੰਜ ਸੱਤ ਸਾਲ ਮਿਹਨਤ ਕਰਦਾ ਹੈ ਉਹ ਸਾਰੀ ਉਮਰ ਵਧੀਆ ਗੁਜ਼ਾਰਦਾ ਹੈ ਜੋ ਇਹ ਸਮਾਂ ਅਜਾਈ ਗਵਾ ਦਿੰਦਾ ਹੈ ਉਸ ਨੂੰ ਸਾਰੀ ਉਮਰ ਸੰਘਰਸ਼ ਕਰਨਾ ਪੈਂਦਾ ਹੈ । ਵਿਆਹ ਸ਼ਾਦੀਆਂ ਤਾਂ ਫਿਰ ਵੀ ਆ ਜਾਂਦੇ ਹਨ ਪਰ ਤੁਹਾਡਾ ਲੰਘਿਆ ਕੀਮਤੀ ਸਮਾਂ ਮੁੜ ਨਹੀਂ ਆਉਂਦਾ ।


ਹੇਠ ਲਿਖੇ ਨੁਕਤਿਆਂ ਅਨੁਸਾਰ ਤੁਸੀਂ ਪੜਾਈ ਕਰ ਸਕਦੇ ਹੋ :-
1 ਸਭ ਤੋਂ ਪਹਿਲਾਂ ਆਪਣਾ ਪੜਨ ਦਾ ਟਾਇਮ ਟੇਬਲ ਬਣਾਓ।ਔਖੇ ਵਿਸ਼ਿਆ ਨੂੰ ਵੱਧ ਸਮਾਂ ਤੇ ਸੌਖਿਆਂ ਨੂੰ ਘੱਟ ਸਮਾਂ ਦੇ ਸਕਦੇ ਹੋ ।
2 ਸਵੇਰੇ ਜਲਦੀ ਉਠ ਕੇ ਪੜਨ ਦੀ ਆਦਤ ਪਾਓ।
ਸਵੇਰ ਵੇਲੇ ਪੜਿਆ ਜਲਦੀ ਯਾਦ ਹੁੰਦਾ ਹੈ ਕਿਉਂਕਿ ਵਾਤਾਵਰਨ ਸ਼ਾਂਤ ਤੇ ਦਿਮਾਗ ਤਰੋ ਤਾਜ਼ਾ ਹੁੰਦਾ ਹੈ ।
ਸਵੇਰੇ 4 ਤੋਂ 8 ਵਜੇ ਤੱਕ ਆਰਾਮ ਨਾਲ ਪੜਿਆ ਜਾ ਸਕਦਾ ਹੈ ।
3 ਭਾਸ਼ਾ ਦੇ ਪ੍ਰਸ਼ਨਾਂ ਵਿੱਚ ਪ੍ਰਸੰਗ ਸਾਹਿਤ ਵਿਆਖਿਆ ਲਈ ਜਾਂ ਲੇਖਕਾ ਦੇ ਨਾਮ ਯਾਦ ਕਰਨ ਲਈ ਲੇਖਕ ਦਾ ਨਾਂ ਜਨਮ ਮਿਤੀ ਸਾਹਮਣੇ ਰਚਨਾਵਾਂ ਦੇ ਨਾਂ ਲਿਖ ਕੇ ਚਾਰਟ ਬਣਾ ਲਓ ਤਾਂ ਜੋ ਪੇਪਰ ਤੋਂ ਇਕ ਦਿਨ ਪਹਿਲਾਂ ਸੌਖਿਆਂ ਦੁਹਰਾਈ ਕੀਤੀ ਜਾ ਸਕੇ।ਇਹ ਢੰਗ ਇਤਿਹਾਸ ਰਾਜਨੀਤੀ ਸ਼ਾਸਤਰ ਆਦਿ ਵਿਸ਼ਿਆ ਲਈ ਵੀ ਵਰਤ ਸਕਦੇ ਹਾਂ।
4 ਜਰੂਰੀ ਪ੍ਰਸ਼ਨਾ ਨੂੰ ਇਕ ਕਾਪੀ ਤੇ ਨੋਟ ਕਰਕੇ ਉਹਨਾਂ ਦੇ ਸਾਹਮਣੇ ਪੁਸਤਕ ਦਾ ਪੰਨਾ ਨੰਬਰ ਲਿਖ ਕੇ ਨੋਟਸ ਤਿਆਰ ਕਰੋ ਤਾਂ ਜੋ ਇਮਤਿਹਾਨ ਸਮੇਂ ਸੌਖਾ ਰਹੇ ।
5 ਡੇਟ ਸ਼ੀਟ ਵਿੱਚ ਜੋ ਪੇਪਰ ਬਾਅਦ ਵਿਚ ਹਨ ਉਹਨਾਂ ਨੂੰ ਪਹਿਲਾਂ ਯਾਦ ਕਰੋ ਨਹੀਂ ਤਾਂ ਅਸੀਂ ਪਹਿਲੇ ਪੇਪਰ ਦੀ ਤਿਆਰੀ ਕਰਦੇ ਰਹਿੰਦੇ ਹਾਂ ਬਾਅਦ ਵਾਲਿਆ ਲਈ ਸਮਾਂ ਬਹੁਤ ਘੱਟ ਹੁੰਦਾ ਹੈ ।
6 ਸ਼ਾਮ ਨੂੰ ਘੰਟੇ ਜਰੂਰ ਪੜੋ।
7 ਲਿਖ ਕੇ ਅਭਿਆਸ ਕਰੋ ਜਿਸ ਨਾਲ ਤੁਹਾਡੀ ਪੇਪਰ ਹੱਲ ਕਰਨ ਦੀ ਸਪੀਡ ਵਧਦੀ ਹੈ । ਲਿਖੇ ਹੋਏ ਵਿੱਚੋਂ ਖੁਦ ਗਲਤੀਆਂ ਕੱਢੋ ਤਾਂ ਜੋ ਅਸੀਂ ਪੱਕੇ ਇਮਤਿਹਾਨ ਵਿੱਚ ਉਹ ਗਲਤੀ ਨਾ ਕਰੀਏ ।
8 ਪ੍ਰਸ਼ਨ ਪੱਤਰ ਨੂੰ ਸਹੀ ਸਮੇਂ ਅਨੁਸਾਰ ਵੰਡ ਕੇ ਹੱਲ ਕਰਨ ਦਾ ਅਭਿਆਸ ਕਰੋ ਕਿ ਕਿਹੜੇ ਪ੍ਰਸ਼ਨ ਨੂੰ ਕਿੰਨਾਂ ਸਮਾਂ ਦੇਣਾ ਹੈ ਨਹੀਂ ਤਾਂ ਲਾਸਟ ਪ੍ਰਸ਼ਨ ਲਈ ਸਮਾਂ ਨਹੀਂ ਬਚਦਾ।
9 ਸਵੇਰੇ ਸ਼ਾਮ ਪਰਮਾਤਮਾ ਦਾ ਨਾਮ ਲਵੋ ਤਾਂ ਜੋ ਮਨ ਸ਼ਾਂਤ ਰਹੇ ਤੇ ਕੋਈ ਟੈਨਸ਼ਨ ਨਾ ਹੋਵੇ ।
ਬੱਚਿਓ ਪੰਜਾਬੀ ਦੀ ਕਹਾਵਤ ਹੈ ‘ਜਿਨਾਂ ਗੁੜ ਪਾਓਗੇ ਓਨਾ ਮਿਠਾ ‘ ਸੋ ਜਿੰਨੀ ਮਿਹਨਤ ਹੁਣ ਕਰ ਲਵੋਗੇ ਉਸਦਾ ਫਲ ਤਾਂ ਮਿਲੇਗਾ ਹੀ । ਕੁਝ ਹਾਸਿਲ ਕਰਨ ਲਈ ਨੀਂਦ ਤਾਂ ਤਿਆਗਣੀ ਹੀ ਪੈਂਦੀ ਹੈ ।ਹਾਲੇ ਵੀ ਕੁੱਝ ਨਹੀਂ ਵਿਗੜਿਆ ਅੱਜ ਤੋਂ ਹੀ ਮਿਹਨਤ ਸ਼ੁਰੂ ਕਰੋ ।
ਸੁਪਨੇ ਵੱਡੇ ਦੇਖੋ।
ਮੰਜ਼ਿਲਾਂ ਉਹਨਾਂ ਨੂੰ ਮਿਲਦੀਆਂ ਨੇ ਜਿਹਨਾਂ ਦੇ ਸੁਪਨਿਆਂ ਚ ਜਾਨ ਹੁੰਦੀ ਹੈ।

ਹਰਦੀਪ ਕੌਰ

ਛਾਜਲੀ ਜ਼ਿਲ੍ਹਾ ਸੰਗਰੂਰ

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts