ਜੱਦ ਰੂਹਾਂ ਦਾ ਮਿਲਾਪ ਹੋ ਜਾਵੇ।
ਤਾਂ ਜਿਸਮਾਂ ਦੀ ਗੱਲ ਮੁੱਕ ਜਾਵੇ।।
ਜੱਦ ਸਕੂਨ ਦਿਲ ਚ ਭਰ ਜਾਵੇ।
ਤਾਂ ਉਡੀਕ ਦੀ ਗੱਲ ਮੁੱਕ ਜਾਵੇ।।
ਜੱਦ ਮੈਂ ਨਹੀਂ ਤੂੰ ਹੀ ਤੂੰ ਹੋ ਜਾਵੇ।
ਤਾਂ ਹਰ ਇੱਕ ਸਵਾਲ ਮੁੱਕ ਜਾਵੇ।।
ਜੱਦ ਰੂਹ ਹੀ ਇੱਕ ਮਿੱਕ ਹੋ ਜਾਵੇ।
ਤਾਂ ਹਰ ਇੱਕ ਫਾਂਸਲਾ ਮੁੱਕ ਜਾਵੇ।।
ਜੱਦ ਇਸ਼ਕ ਹੀ ਹਕੀਕੀ ਹੋ ਜਾਵੇ।
ਤੱਦ ਖ਼ੁਸ਼ੀ ਦੀ ਵਜਾਹ ਮੁੱਕ ਜਾਵੇ।।
ਜੱਦ ਜਿਸ ਪਾਸੇ ਵੀ ਨਜ਼ਰ ਜਾਵੇ।
ਤੱਦ ਤੂੰ ਹੀ ਤੂੰ ਇੱਕ ਨਜ਼ਰ ਆਵੇ।।
ਜੱਦ ਸੂਦ ਵਿਰਕ ਇਸ਼ਕ ਹੋ ਜਾਵੇ।
ਤੱਦ ਹਰ ਇੱਕ ਮਸਲਾ ਮੁੱਕ ਜਾਵੇ।।

ਲੇਖਕ -ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381