ਅਸੀਂ ਤੈਨੂੰ ਅੱਜ ਵੀ ਉਡੀਕਦੇ ਆਂ ਦੋਸਤਾ,
ਤੇਰੇ ਇੰਤਜ਼ਾਰ ਵਿੱਚ ਬੀਤ ਗਏ ਆਂ ਦੋਸਤਾ,
ਕਦੇ ਮਿਲਿਆ ਈ ਨੀ ਜਦੋਂ ਦਾ ਜੁਦਾ ਹੋ ਗਿਆ,
ਯਾਰਾ ਤਰਸ ਗਏ ਤੈਨੂੰ ਤੂੰ ਖੁਦਾ ਹੋ ਗਿਆl
ਦਿਲ ਵਿੱਚ ਤੂੰ ਸਾਡੇ ਸਾਹਾਂ ਵਿੱਚ ਤੂੰ ਏ,
ਹਰ ਦਰ ਉੱਤੇ ਮੰਗੀਆਂ ਦੁਆਵਾਂ ਵਿੱਚ ਤੂੰ ਏ,
ਸਾਡੇ ਜੀਣ ਦੀ ਤੂੰ ਹੀ ਵਜਾ ਹੋ ਗਿਆ,
ਯਾਰਾ ਤਰਸ ਗਏ ਤੈਨੂੰ ਤੂੰ ਖੁਦਾ ਹੋ ਗਿਆl
ਤੇਰੇ ਜਾਣ ਬਾਅਦ ਅਸੀਂ ਚੁੱਪ ਜਿਹੇ ਹੋ ਗਏ,
ਰੋਹੀ ਵਿੱਚ ਖੜੇ ਸੁੱਕੇ ਰੁੱਖ ਜਿਹੇ ਹੋ ਗਏ,
ਕਿਹੜੇ ਜਨਮਾਂ ਦੀ ਸਾਡੇ ਲਈ ਸਜ਼ਾ ਹੋ ਗਿਆ,
ਯਾਰਾ ਤਰਸ ਗਏ ਤੈਨੂੰ ਤੂੰ ਖੁਦਾ ਹੋ ਗਿਆ।
ਆਵੀਂ ਜਾ ਨਾ ਆਵੀਂ ਤੇਰੀ ਮੁੱਕਣੀ ਉਡੀਕ ਨਾ,
ਹਰ ਪਲ ਸਾਡਾ ਤੇਰੀ ਯਾਦ ਵਿੱਚ ਬੀਤਦਾ,
ਯਾਰਾ ਕਿਉਂ ਤੂੰ ਮੇਰੇ ਤੋਂ ਖਫਾ ਹੋ ਗਿਆ,
ਯਾਰਾ ਤਰਸ ਗਏ ਤੈਨੂੰ ਤੂੰ ਖੁਦਾ ਹੋ ਗਿਆl

ਨੀਲਮ ਕੁਮਾਰੀ, ਪੰਜਾਬੀ ਮਿਸਟ੍ਰੈਸ, ਸਰਕਾਰੀ ਹਾਈ ਸਕੂਲ,ਸਮਾਓ (9779788365)