ਐਸ.ਐਸ.ਪੀ.ਹਰਜੀਤ ਸਿੰਘ ਤੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪਹੁੰਚ ਦੇ ਦਿੱਤੀਆਂ ਸ਼ੁੱਭ ਕਾਮਨਾਵਾਂ
ਫ਼ਰੀਦਕੋਟ, 31 ਦਸੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਮੁੱਖ ਅਫ਼ਸਰ ਕੋਤਵਾਲੀ ਇੰਸਪੈਕਟਰ ਅਮਰਜੀਤ ਸਿੰਘ ਸੰਧੂ ਦਾ ਅੱਜ ਸਿਟੀ ਕੋਤਵਾਲੀ ਫ਼ਰੀਦਕੋਟ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੁੱਖ ਕੋਆਰਡੀਨੇਟਰ ਐਨ.ਜੀ.ਓ ਪ੍ਰਵੀਨ ਕਾਲਾ ਦੀ ਯੋਗ ਅਗਵਾਈ ਹੇਠ ਸਨਮਾਨ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਅਮਰਜੀਤ ਸਿੰਘ ਸੰਧੂ ਮੁੱਖ ਅਫ਼ਸਰ ਕੋਤਵਾਲੀ, ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਐਸ.ਐਸ.ਪੀ.ਫ਼ਰੀਦਕੋਟ ਹਰਜੀਤ ਸਿੰਘ, ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਸਮਾਜ ਸੇਵੀ ਗੁਰਤੇਜ ਸਿੰਘ ਢੁੱਡੀ ਸ਼ਾਮਲ ਹੋਏ। ਇਸ ਮੌਕੇ ਭਾਵਾਧਾਸ ਭਾਰਤ ਦੇ ਜਨਰਲ ਸਕੱਤਰ ਸ਼੍ਰੀ ਓਮ ਪ੍ਰਕਾਸ਼ ਬੋਹਤ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅਮਰਜੀਤ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਹਰ ਇਨਸਾਨ ਨੂੰ ਆਪਣੀ ਡਿਊਟੀ ਇਸ ਢੰਗ ਨਾਲ ਨਿਭਾਉਣੀ ਚਾਹੀਦੀ ਹੈ ਕਿ ਉਸ ਕੋਲ ਕੰਮ ਵਿਅਕਤੀ ਨੂੰ ਸੁੰਤਸ਼ਟੀ ਤੇ ਇਨਸਾਫ਼ ਮਿਲੇ। ਇਸ ਮੌਕੇ ਹਰਜੀਤ ਸਿੰਘ ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਸਮਾਜ ਸੇਵੀ ਸੰਸਥਾਵਾਂ ਨੇ ਮੇਰੀ ਵਿਭਾਗ ਦੇ ਅਧਿਕਾਰੀ ਨੂੰ ਸਨਮਾਨਿਤ ਕਰਕੇ ਸਾਡਾ ਜਿੰਮੇਵਾਰੀ ’ਚ ਹੋਰ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਪੁਲਿਸ ਵਿਭਾਗ ਹਮੇਸ਼ਾ ਜਨਤਾ ਨੂੰ ਬੇਹਰਤੀਨ ਸੇਵਾਵਾਂ ਦੇਣ ਲਈ ਵਚਨਬੱਧ ਹੈ। ਕਿ੍ਰਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਬਾਬਾ ਸ਼੍ਰੀ ਚੰਦ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਰਾਜਿੰਦਰ ਦਾਸ ਰਿੰਕੂ, ਲਾਇਨਜ਼ ਕਲੱਬ ਪੰਜਾਬ ਦੇ ਮੁੱਖ ਸਲਾਹਕਾਰ ਰਜਨੀਸ਼ ਗਰੋਵਰ, ਇੰਚਾਰਜ਼ ਪਿ੍ੰਸੀਪਲ ਜਸਵਿੰਦਰਪਾਲ ਸਿੰਘ ਮਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰਜੀਤ ਸਿੰਘ ਸੰਧੂ ਪੰਜਾਬ ਪੁਲਿਸ ਦੇ ਬੇਹਤਰੀਨ ਅਫ਼ਸਰਾਂ ’ਚੋਂ ਇੱਕ ਹਨ। ਜਿਨ੍ਹਾਂ ਨੇ ਹਮੇਸ਼ਾ ਹੀ ਨਿਮਰਤਾ, ਹਲੀਮੀ, ਸਾਦਗੀ, ਤਨਦੇਹੀ, ਮਿਹਨਤ ਅਤੇ ਈਮਾਨਦਾਰੀ ਨਾਲ ਆਪਣੇ ਫ਼ਰਜ਼ਾਂ ਦੀ ਅਦਾਇਗੀ ਕੀਤੀ ਹੈ। ਉਨ੍ਹਾਂ ਕਾਂਸਟੇਬਲ ਭਰਤੀ ਹੋ ਕੇ ਮੁੱਖ ਮੁਨਸ਼ੀ, ਏ.ਐਸ.ਆਈ.ਥਾਣਾ ਅਫ਼ਸਰ ਦੇ ਆਹੁਦਿਆਂ ਤੇ ਜਿੱਥੇ ਵੀ ਸੇਵਾ ਨਿਭਾਈ ਹੈ, ਉੱਥੇ ਵੱਡੀ ਗਿਣਤੀ ’ਚ ਆਮ ਲੋਕਾਂ ਤੋਂ ਸਤਿਕਾਰ ਪ੍ਰਾਪਤ ਕੀਤਾ ਹੈ। ਇਸ ਲਈ ਅੱਜ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਉਂਦਿਆਂ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਡਾ.ਗੁਰਿੰਦਰ ਮੋਹਨ ਸਿੰਘ, ਅਵਤਾਰ ਸਿੰਘ ਬਰਾੜ ਮੈਮੋਰੀਅਲ ਸੁਸਾਇਟੀ ਦੇ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ, ਦੁਸਹਿਰਾ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਕੈਪਟਨ ਧਰਮ ਸਿੰਘ ਗਿੱਲ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ-ਲੰਗਰ ਮਾਤਾ ਖੀਵੀ ਜੀ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਵਾਈਸ ਪਿ੍ਰੰਸੀਪਲ ਰਾਕੇਸ਼ ਧਵਨ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਹਰਜੀਤ ਸਿੰਘ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਗਿੱਲ, ਸੁਖਪਾਲ ਸਿੰਘ ਢਿੱਲੋਂ, ਗੁਰਮੇਲ ਸਿੰਘ ਜੱਸਲ, ਗਰੀਸ਼ ਸੁਖੀਜਾ, ਮਾਰਕੀਟ ਕਮੇਟੀ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਨ, ਗਊਸ਼ਾਲਾ ਪੰਚਵਟੀ ਤੋਂ ਲੇਖ ਰਾਜ ਵਧਵਾ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਰਵਿੰਦ ਛਾਬੜਾ, ਭਾਵਾਧਾਸ ਦੇ ਆਗੂ ਜਤਿੰਦਰ ਕੁਮਾਰ ਹੰਸਾ, ਚਰਨਜੀਤ ਸਿੰਘ ਡੋਡ, ਹਿੰਦੀ ਮਾਸਟਰ ਵਿਨੋਦ ਕੁਮਾਰ, ਮੈਥ ਮਾਸਟਰ ਭਾਰਤ ਭੂਸ਼ਨ ਜਿੰਦਲ, ਸੀਨੀਅਰ ਜਰਨਲਿਸਟ ਜਸਵੰਤ ਸਿੰਘ ਪੁਰਬਾ, ਬਲਵਿੰਦਰ ਹਾਲੀ, ਦੇਵਾਨੰਦ ਸ਼ਰਮਾ, ਰਾਕੇਸ਼ ਸ਼ਰਮਾ, ਸਤੀਸ਼ ਬਾਗੀ,ਹ,ਮਿੰਦਰ ਮਿੰਦਾ, ਬਾਬਾ ਫ਼ਰੀਦ ਪ੍ਰੈਸ ਕਲੱਬ ਦੇ ਚੇਅਰਮੈਨ ਰਾਜਿੰਦਰ ਅਰੋੜਾ, ਪ੍ਰਧਾਨ ਰਾਕੇਸ਼ ਗਰਗ, ਸਹਾਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਭਟਨਾਗਰ, ਜਸਵਿੰਦਰ ਸਿੰਘ ਬਰਾੜ, ਰਾਜਾ ਬਰਾੜ, ਚਿਤਰੰਜਨ ਗਾਬਾ, ਪ੍ਰੇਮ ਖਰਬੰਦਾ, ਬੂਟਾ ਗੱਪੀ, ਬਲਜਿੰਦਰ ਵਿਰਕ, ਗੁਰਦੇਵ ਸਿੰਘ ਫ਼ੌਜੀ, ਸੇਵਾ ਮੁਕਤ ਪਿ੍ਰੰਸੀਪਲ ਪਰਮਿੰਦਰ ਸਿੰਘ, ਲਾਲ ਸਿੰਘ ਹਸਪਤਾਲ ਗੋਲੇਵਾਲਾ ਦੇ ਮਹਿੰਮਾ ਸਿੰਘ ਗਿੱਲ, ਸਮਾਜ ਸੇਵੀ ਸੰਜੀਵ ਮਿੱਤਲ, ਰਾਜਿੰਦਰ ਸਿੰਘ ਰੁਪਾਣਾ, ਨਿਸ਼ਕਾਮ ਸੇਵਾ ਸੰਮਤੀ ਦੇ ਪ੍ਰਧਾਨ ਐਡਵੋਕੇਟ ਗੌਤਮ ਬਾਂਸਲ, ਰਾਧਾ ਕਿਸ਼ਨ ਧਾਮ ਫ਼ਰੀਦਕੋਟ ਦੇ ਦੀਪਕ ਸ਼ਰਮਾ ਦੀਪ, ਸੰਦੀਪ ਗਰਗ, ਮੁਸਲਿਮ ਵੈਲਫ਼ੇਅਰ ਸੁਸਾਇਟੀ ਦੇ ਦਿਲਾਵਰ ਹੂਸੈਨ, ਕਾਮਰੇਡ ਕੁਲਦੀਪ ਸ਼ਰਮਾ, ਐਸ.ਆਈ ਸੁਖਵਿੰਦਰ ਸਿੰਘ ਐਡੀਸ਼ਨ ਐਸ.ਐਸ.ਓ, ਏ.ਐਸ.ਆਈ ਅਮਨ ਸ਼ਰਮਾ, ਐਸ.ਆਈ ਗੁਰਮੇਲ ਕੌਰ, ਸਾਰੇ ਏ.ਐਸ.ਆਈ ਸ਼ਵਿੰਦਰ ਸਿੰਘ, ਹਰਚਰਨ ਸਿੰਘ, ਗੁਰਦਿੱਤ ਸਿੰਘ, ਰਾਜ ਸਿੰਘ, ਅਕਲਪ੍ਰੀਤ ਸਿੰਘ, ਨਿਰਮਲ ਸਿੰਘ,ਸੁਖਵਿੰਦਰ ਸਿੰਘ,ਹੌਲਦਾਰ ਪਰਵਿੰਦਰ ਸਿੰਘ,ਕਾਂਸਟੇਬਲ ਗਗਨਦੀਪ ਸਿੰਘ, ਗੁਰਸ਼ਰਨ ਸਿੰਘ, ਹਰਜਿੰਦਰ ਸਿੰਘ ਨੇ ਫ਼ੁੱਲਾਂ ਦੀ ਵਰਖਾ ਕਰਕੇ, ਆਪੋ ਆਪਣੀ ਸੰਸਥਾ ਵੱਲੋਂ ਫ਼ੁੱਲਾਂ ਦੇ ਹਾਰ ਪਹਿਨਾ ਕੇ, ਸਿਰੋਪਾ ਨਾਲ, ਯਾਦਗਰੀ ਚਿੰਨ, ਬੁੱਕੇ ਭੇਂਟ ਕਰਕੇ ਸਨਮਾਨਿਤ ਕੀਤਾ। ਪਹਿਲੀ ਵਾਰ ਫ਼ਰੀਦਕੋਟ ’ਚ ਕਿਸੇ ਪੁਲਿਸ ਅਧਿਕਾਰੀ ਨੂੰ ਇਸ ਤਰ੍ਹਾਂ ਦੇ ਸਨਮਾਨ ਮਿਲਣ ਦਾ ਦਿ੍ਰਸ਼ ਸੱਚਮੁੱਚ ਵੇਖਣਯੋਗ ਸੀ।